24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਭਾਜਪਾ ਦੀ ‘ ਨਸ਼ਾ ਮੁਕਤ ਪੰਜਾਬ ਯਾਤਰਾ ’ ਦੇ ਚੌਥੇ ਦਿਨ ਫ਼ਤਹਿਗੜ੍ਹ ਚੂੜੀਆਂ ਵਿਖੇ ਪਹੁੰਚੀ

ਫ਼ਤਹਿਗੜ੍ਹ ਚੂੜੀਆਂ, 22 ਸਤੰਬਰ (ਅਵਤਾਰ ਸਿੰਘ ਰੰਧਾਵਾ, ਐਮ. ਐਸ.

ਅਜੀਤ ਡੈਸਕ 23-09-2026
ਫ਼ਤਹਿਗੜ੍ਹ ਚੂੜੀਆਂ, 22 ਸਤੰਬਰ (ਅਵਤਾਰ ਸਿੰਘ ਰੰਧਾਵਾ, ਐਮ.ਐਸ. ਫੁੱਲ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਤੇ ਭਵਿੱਖ ਬਚਾਉਣ ਲਈ ਲੜ ਰਹੀ ਹੈ। ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਸ਼ੁਰੂ ਹੋਈ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਚੌਥੇ ਦਿਨ ਤੇ ਫ਼ਤਹਿਗੜ੍ਹ ਚੂੜੀਆਂ ਵਿਖੇ ਹੋਈਆਂ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕਰਦਿਆਂ ਲਾਲ ਸਿੰਘ ਆਰੀਆ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ’ਚ ਘਿਨਾਉਣਾ ਪਾਪ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਭਾਜਪਾ ਦੀ ਡਬਲ ਇੰਜਣ ਸਰਕਾਰ ਬਣਦੇ ਹੀ ਵਿਸ਼ੇਸ਼ ਨਸ਼ਾ ਮੁਕਤ ਅਭਿਆਨ ਚਲਾ ਕੇ ਨਸ਼ੇ ਦੀ ਜੜ੍ਹ ’ਤੇ ਫ਼ੈਸਲਾਕੁੰਨ ਵਾਰ ਕੀਤਾ ਜਾਵੇਗਾ ਤੇ ਪੰਜਾਬ ’ਚੋਂ ਗੁੰਡਾ ਰਾਜ ਖ਼ਤਮ ਕਰਕੇ ਅਮਨ-ਸ਼ਾਂਤੀ ਤੇ ਨਿਵੇਸ਼ ਬਹਾਲ ਕੀਤਾ ਜਾਵੇਗਾ। ਯਾਤਰਾ ਦੇ ਕੋਆਰਡੀਨੇਟਰ ਅਤੇ ਸੂਬਾ ਮੀਤ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਨੇ ਆਮ ਆਦਮੀ ਪਾਰਟੀ ਦੇ ਬੁਖਲਾਹਟ ਵਿਚ ਆਏ ਹੋਏ ਬੀਤੇ ਦਿਨੀਂ ਭਾਜਪਾ ਦੇ ਲੀਡਰਾਂ ਉੱਪਰ ਆਂਡੇ ਮਾਰਨ ਵਾਲੇ ਅਨਸਰਾਂ ਨੂੰ ਲਲਕਾਰਦਿਆਂ ਕਿਹਾ ਕਿ ਹਲਕਾ ਫ਼ਤਹਿਗੜ੍ਹ ਚੂੜੀਆਂ ਅੰਦਰ ਸਵੇਰ ਤੋਂ ਭਾਜਪਾ ਦੀ ਯਾਤਰਾ ਦਾ ਵਿਰੋਧ ਕਰਨ ਦੀਆਂ ਤਿਆਰੀਆਂ ਕਰਨ ਵਾਲੇ ਅੱਜ ਕਿਧਰੇ ਦਿਖਾਈ ਨਹੀਂ ਦਿੱਤੇ। ਉਨ੍ਹਾਂ ਕਿਹਾ ਕਿ ਕਾਹਲੋਂ ਪਰਿਵਾਰ ਜਿੱਥੇ ਲੱਤ ਰੱਖ ਦਿੰਦਾ ਹੈ ਕਦੀ ਪਿੱਛੇ ਨਹੀਂ ਕੀਤੀ, ਇਨਾਂ ਨੂੰ ਸਬਕ ਸਿਖਾ ਦਿਆਂਗੇ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਤੇ ਯਾਤਰਾ ਇੰਚਾਰਜ ਰਜਨੀਸ਼ ਧੀਮਾਨ ਨੇ ਕਿਹਾ ਕਿ ਯਾਤਰਾ ਨੂੰ ਮਿਲ ਰਹੇ ਵੱਡੇ ਲੋਕ-ਸਮਰਥਨ ਤੋਂ ਬੁਖ਼ਲਾ ਕੇ ‘ਆਪ’ ਆਗੂ ਲੋਕਾਂ ਨੂੰ ਧਮਕੀਆਂ ਦੇ ਰਹੇ ਹਨ ਅਤੇ ਯਾਤਰਾ ਨੂੰ ਕਾਲੀਆਂ ਝੰਡੀਆਂ ਦਿਖਾਉਣ ਦੀਆਂ ਕੋਝੀਆਂ ਹਰਕਤਾਂ ਕਰ ਰਹੇ ਹਨ। ਜ਼ਿਲ੍ਹਾ ਬਟਾਲਾ ਪ੍ਰਧਾਨ ਹੀਰਾ ਵਾਲੀਆ ਨੇ ਕਿਹਾ ਕਿ ਜਿਸ ਗੁਰੂਆਂ ਦੀ ਧਰਤੀ ਨੇ ਦੇਸ਼ ਨੂੰ ਅੰਨ ਪੱਖੋਂ ਆਤਮ-ਨਿਰਭਰ ਬਣਾਇਆ ਅਤੇ ਸਰਹੱਦਾਂ ਦੀ ਰਾਖੀ ਕੀਤੀ, ਉਸ ਨੂੰ ਨਸ਼ਿਆਂ ਵਿਚ ਡੋਬਣਾ ਬੇਹੱਦ ਚਿੰਤਾਜਨਕ ਹੈ।। ਇਸ ਮੌਕੇ ਰੈਲੀ ਵਿਚ ਸੂਬਾ ਸਕੱਤਰ ਸੂਰਜ ਭਾਰਦਵਾਜ, ਅੰਬਿਕਾ ਖੰਨਾ, ਕੁਲਦੀਪ ਸਿੰਘ ਕਾਹਲੋਂ, ਸੁਨੀਲ ਚਾਚੋਵਾਲੀਆ, ਰਜਿੰਦਰ ਸਿੰਘ ਬਿੱਟਾ, ਪ੍ਰਦੀਪ ਕੁਮਾਰ, ਕਸ਼ਮੀਰ ਸਿੰਘ, ਜਤਿੰਦਰ ਸਿੰਘ, ਹਰਪ੍ਰੀਤ ਸਿੰਘ ਬੇਦੀ, ਬਿਕਰਮਜੀਤ ਸਿੰਘ, ਦਿਹਾਤੀ ਪ੍ਰਧਾਨ ਰਾਣਾ ਰਣਜੀਤ ਸਿੰਘ, ਸਰਕਲ ਇੰਚਾਰਜ ਕਸ਼ਮੀਰ ਸਿੰਘ ਰਾਪੁਰ, ਲਖਵਿੰਦਰ ਸਿੰਘ ਰਾਜਪੂਤ, ਸਾਬਕਾ ਸੈਨਿਕ ਵਿੰਗ ਦੇ ਸੂਬੇ ਅਵਤਾਰ ਸਿੰਘ, ਹਰਦੀਪ ਸਿੰਘ ਮੰਜਿਆਂਵਾਲੀ, ਥਾਣੇਦਾਰ ਹਰਭਜਨ ਸਿੰਘ, ਹਰਪ੍ਰੀਤ ਸਿੰਘ ਤੇਜਾ, ਬਿਕਰਮਜੀਤ ਸਿੰਘ ਖਹਿਰਾ, ਪ੍ਰੇਮ ਮਾਨ, ਦਲਜੀਤ ਸਿੰਘ ਸੰਧੂ, ਵਰਿੰਦਰ ਸਿੰਘ, ਧੀਰ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ’ ਤੇ ਖੂਨਦਾਨ ਕੈਂਪ ਅਗਲੀ ਖ਼ਬਰ ਇਲਾਕੇ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਰਾਜਪਾਲ ਕਟਾਰੀਆ ਨਾਲ ਨੀਰਜ ਮਹਾਜਨ ਦੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।