21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਪਿੰਡ ਰਣਜੀਤ ਬਾਗ ਵਿਖੇ ਪੰਜਵੇਂ ਆਯੁਸ਼ ਕੈਂਪ ’ਚ 555 ਰੋਗੀਆਂ ਨੇ ਲਾਭ ਲਿਆ

ਗੁਰਦਾਸਪੁਰ, 19 ਸਤੰਬਰ (ਅਸ਼ੋਕ ਸ਼ਰਮਾ)-ਡਾਇਰੈਕਟਰ ਆਯੂਰਵੇਦ ਪੰਜਾਬ ਡਾ: ਰਮਨ ਖੰਨਾ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫਸਰ (ਵਧੀਕ ਚਾਰਜ) ਡਾ: ਸੀਮਾ ਗਰੇਵਾਲ ਦੀ ਅਗਵਾਈ ਹੇਠ ਮੁਖੀ ਹੋਮਿਓਪੈਥਿਕ ਵਿਭਾਗ ਦੇ ਸਹਿਯੋਗ ਨਾਲ ਗੁਰਦਾਸਪੁਰ ਜ਼ਿਲ੍ਹੇ ਵਿਚ 30 ਸਤੰਬਰ ਤੱਕ 10 ਆਯੂਸ਼ ਕੈਂਪ ਲਗਾਏ ਜਾ ਰਹੇ ਹਨ। ਜਿਸ ਤਹਿਤ ਪਿੰਡ ਰਣਜੀਤ ਬਾਗ ਵਿਖੇ ਪੰਜਵਾਂ ਆਯੂਸ਼ ਕੈਂਪ ਲਗਾਇਆ ਗਿਆ।

ਅਜੀਤ ਡੈਸਕ 20-09-2026
ਗੁਰਦਾਸਪੁਰ, 19 ਸਤੰਬਰ (ਅਸ਼ੋਕ ਸ਼ਰਮਾ)-ਡਾਇਰੈਕਟਰ ਆਯੂਰਵੇਦ ਪੰਜਾਬ ਡਾ: ਰਮਨ ਖੰਨਾ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫਸਰ (ਵਧੀਕ ਚਾਰਜ) ਡਾ: ਸੀਮਾ ਗਰੇਵਾਲ ਦੀ ਅਗਵਾਈ ਹੇਠ ਮੁਖੀ ਹੋਮਿਓਪੈਥਿਕ ਵਿਭਾਗ ਦੇ ਸਹਿਯੋਗ ਨਾਲ ਗੁਰਦਾਸਪੁਰ ਜ਼ਿਲ੍ਹੇ ਵਿਚ 30 ਸਤੰਬਰ ਤੱਕ 10 ਆਯੂਸ਼ ਕੈਂਪ ਲਗਾਏ ਜਾ ਰਹੇ ਹਨ। ਜਿਸ ਤਹਿਤ ਪਿੰਡ ਰਣਜੀਤ ਬਾਗ ਵਿਖੇ ਪੰਜਵਾਂ ਆਯੂਸ਼ ਕੈਂਪ ਲਗਾਇਆ ਗਿਆ। ਜਿਸ ਵਿਚ 555 ਰੋਗੀਆਂ ਵਿਚੋਂ 273 ਆਯੁਰਵੇਦਿਕ 282 ਨੇ ਹੋਮਿਓਪੈਥਿਕ ਇਲਾਜ ਪ੍ਰਣਾਲੀ ਦਾ ਲਾਭ ਲਿਆ। ਮਾਹਿਰ ਡਾਕਟਰਾਂ ਵਲੋਂ ਰੋਗੀਆਂ ਦੀ ਜਾਂਚ ਉਪਰੰਤ ਮੁਫਤ ਆਯੁਰਵੈਦਿਕ ਤੇ ਹੋਮਿਓਪੈਥਿਕ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਸਬੰਧੀ ਡਾ: ਸੀਮਾ ਗਰੇਵਾਲ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫਸਰ ਵਲੋਂ ਕੈਂਪ ਦਾ ਦੌਰਾ ਕਰਕੇ ਸਮੁੱਚੇ ਪ੍ਰਬੰਧਾਂ ਨੂੰ ਦੇਖਿਆ ਗਿਆ। ਉਨ੍ਹਾਂ ਨੇ ਰੋਗੀਆਂ ਨੂੰ ਚੰਗਾ ਖਾਣ ਪੀਣ ਅਤੇ ਰਹਿਣ ਸਹਿਣ ਦੀ ਜਾਣਕਾਰੀ ਦਿੱਤੀ। ਜਦੋਂ ਕਿ ਆਯੁਰਵੈਦਿਕ ਮੈਡੀਕਲ ਅਫਸਰਾਂ ਡਾ: ਮੀਨਾਕਸ਼ੀ, ਡਾ: ਨੀਤੂ ਅਗਰਵਾਲ ਅਤੇ ਹੋਮਿਓਪੈਥਿਕ ਮੈਡੀਕਲ ਅਫਸਰ ਡਾ: ਬਿਕਰਮਜੀਤ ਸਿੰਘ ਤੇ ਡਾ: ਸਤਵਿੰਦਰ ਕੌਰ ਨੇ ਰੋਗੀਆਂ ਦਾ ਮੁਆਇਨਾ ਕੀਤਾ। ਉਪਵੈਦ ਮਹਿਕਦੀਪ ਸਿੰਘ ਅਤੇ ਗੁਰਮੀਤ ਸਿੰਘ ਨੇ ਆਯੁਰਵੈਦਿਕ ਅਤੇ ਹੋਮਿਓਪੈਥੀ ਫਾਰਮਾਸਿਸਟ ਨੀਤੂ ਮਹਾਜਨ ਅਤੇ ਰਾਜੀਵ ਚੋਨਾ ਨੇ ਹੋਮਿਓਪੈਥਿਕ ਦਵਾਈਆਂ ਵੰਡੀਆਂ। ਇੰਚਾਰਜ ਡਾ: ਬਿਕਰਮਜੀਤ ਸਿੰਘ ਨੇ ਸਮੁੱਚੇ ਪ੍ਰਬੰਧਾਂ ਦਾ ਇੰਤਜ਼ਾਮ ਕੀਤਾ।
ਪਿਛਲੀ ਖ਼ਬਰ ਕਾਲਜ ਦੇ ਈਕੋ ਕਲੱਬ ਤੇ ਐਨ.ਐਸ.ਐਸ ਵਿਭਾਗ ਵਲੋਂ ਵਿਸ਼ਵ ਓਜ਼ੋਨ ਦਿਵਸ ਮਨਾਇਆ ਅਗਲੀ ਖ਼ਬਰ ਕਬੱਡੀ ਕੱਪ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਜਾਰੀ-ਸਰਕਾਰੀ ਕਾਲਜ ਖੇਡ ਸਟੇਡੀਅਮ ਵਿਚ ਭਿੜਨਗੇ ਖਿਡਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।