20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸ੍ਰੀ ਗਣੇਸ਼ ਵਿਸਰਜਨ ਦੌਰਾਨ ਤਿੱਬੜੀ ਨਹਿਰਾਂ ’ਤੇ ਲਗਾਈ ਜਾਵੇਗੀ ਜੇ. ਸੀ. ਬੀ. ਮਸ਼ੀਨ- ਰਾਜੀਵ ਸ਼ਰਮਾ

ਗੁਰਦਾਸਪੁਰ, 19 ਸਤੰਬਰ (ਅਸ਼ੋਕ ਸ਼ਰਮਾ)- ਪੁਲ ਤਿੱਬੜੀ ਨਹਿਰ ਅਪਰਬਾਰੀ ਦੁਆਬ ਤੇ ਕਸੂਰ ਬਰਾਂਚ ਨਹਿਰ ’ਤੇ ਸ੍ਰੀ ਗਣੇਸ਼ ਵਿਸਰਜਨ ਦੌਰਾਨ ਹੋਣ ਵਾਲੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਮੁੱਖ ਰੱਖਦੇ ਹੋਏ ਜੇ. ਸੀ.

ਚੇਅਰਮੈਨ ਰਾਜੀਵ ਸ਼ਰਮਾ 20-09-2026
ਗੁਰਦਾਸਪੁਰ, 19 ਸਤੰਬਰ (ਅਸ਼ੋਕ ਸ਼ਰਮਾ)- ਪੁਲ ਤਿੱਬੜੀ ਨਹਿਰ ਅਪਰਬਾਰੀ ਦੁਆਬ ਤੇ ਕਸੂਰ ਬਰਾਂਚ ਨਹਿਰ ’ਤੇ ਸ੍ਰੀ ਗਣੇਸ਼ ਵਿਸਰਜਨ ਦੌਰਾਨ ਹੋਣ ਵਾਲੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਮੁੱਖ ਰੱਖਦੇ ਹੋਏ ਜੇ. ਸੀ. ਬੀ. ਮਸ਼ੀਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾ ਨੇ ਦੱਸਿਆ ਕਿ ਪਿਥਲੇ ਦਿਨਾਂ ਤੋ ਸ੍ਰੀ ਗਣੇਸ਼ ਦੀ ਪੂਜਾ ਚੱਲ ਰਹੀ ਹੈ ਅਤੇ ਇਹ ਪੂਜਾ ਲਗਪਲ 10 ਦਿਨ ਚਲਦੀ ਹੈ ਤੇ ਜਿਨ੍ਹਾਂ ਸ਼ਰਧਾਲੂਆਂ ਨੇ ਆਪਣੇ ਘਰਾਂ ਵਿਚ ਸ੍ਰੀ ਗਣੇਸ਼ ਜੀ ਦੀ ਮੂਹਤੀ ਸਥਾਪਨਾ ਕੀਤੀ ਹੈ ਅਤੇ ਉਸ ਨੂੰ ਵਗਦੇ ਪਾਣੀ ਵਿਚ ਵਿਸਰਜਨ ਕੀਤਾ ਜਾਂਦਾ ਹੈ। ਪਰ ਲੋਕ ਮੂਰਤੀਆਂ ਨੂੰ ਪਾਣੀ ਵਿਚ ਸੁੱਟਣ ਦੀ ਬਜਾਏ ਨਹਿਰ ਕੰਢੇ ਹੀ ਸੁੱਟੇ ਜਾਂਦੇ ਹਨ ਅਤੇ ਇਸ ਨਾਲ ਕਈ ਖਬਰਾਂ ਵਾਇਰਲ ਹੁੰਦੀਆਂ ਹਨ ਕਿ ਮੂਰਤੀਆਂ ਦੀ ਬੇਅਦਬੀ ਹੋਈ ਹੈ, ਜਿਸ ਨੂੰ ਮੁੱਖ ਰੱਖਦੇ ਹੋਏ ਨਹਿਰ ਕੰਢੇ ਜੇ.ਸੀ.ਬੀ ਮਸ਼ੀਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ, ਜਿਸ ਰਾਹੀਂ ਡੂੰਘੇ ਪਾਣੀ ਵਿਚ ਸ੍ਰੀ ਗਣੇਸ਼ ਦੀਆਂ ਮੂਰਤੀਆਂ ਦਾ ਵਿਸਰਜਨ ਕੀਤਾ ਜਾ ਸਕੇ ।
ਪਿਛਲੀ ਖ਼ਬਰ ਸਿਆਸਤ ਦੀ ਭੇਟ ਚੜਿਆ 2021 ਤੋਂ ਸ਼ੁਰੂ ਹੋਇਆ ਸ੍ਰੀ ਹਰਿਗੋਬਿੰਦਪੁਰ ਸਾਹਿਬ ਦਾ ਬੱਸ ਅੱਡਾ ਅਗਲੀ ਖ਼ਬਰ ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਸਲ ਬਟਾਲਾ ਵਲੋਂ ਵਿਆਹ ਪੁਰਬ ’ਤੇ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।