12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਹਥਿਆਰਬੰਦ ਸੈਨਾਵਾਂ ਲਈ ਮੁਫ਼ਤ ਕੋਚਿੰਗ ਸੀ-ਪਾਈਟ ਡੇਰਾ ਬਾਬਾ ਨਾਨਕ ਵਿਖੇ ਸ਼ੁਰੂ

ਡੇਰਾ ਬਾਬਾ ਨਾਨਕ, 11 ਸਤੰਬਰ (ਵਿਜੇ ਸ਼ਰਮਾ)-ਪੰਜਾਬ ਸਰਕਾਰ ਦੇ ਇੰਪਲਾਇਮੇਟ ਜਨਰੇਸ਼ਨ ਤੇ ਟਰੇਨਿੰਗ ਵਿਭਾਗ ਵਲੋਂ ਸੀ-ਪਾਈਟ ਟਰੇਨਿੰਗ ਕੈਂਪ ਡੇਰਾ ਬਾਬਾ ਨਾਨਕ ਵਿਖੇ ਆਰਮੀ, ਸੀ. ਏ.

ਅਜੀਤ ਡੈਸਕ 12-09-2026
ਡੇਰਾ ਬਾਬਾ ਨਾਨਕ, 11 ਸਤੰਬਰ (ਵਿਜੇ ਸ਼ਰਮਾ)-ਪੰਜਾਬ ਸਰਕਾਰ ਦੇ ਇੰਪਲਾਇਮੇਟ ਜਨਰੇਸ਼ਨ ਤੇ ਟਰੇਨਿੰਗ ਵਿਭਾਗ ਵਲੋਂ ਸੀ-ਪਾਈਟ ਟਰੇਨਿੰਗ ਕੈਂਪ ਡੇਰਾ ਬਾਬਾ ਨਾਨਕ ਵਿਖੇ ਆਰਮੀ, ਸੀ.ਏ.ਪੀ.ਐਫ, ਏਅਰ ਫੋਰਸ ਤੇ ਪੰਜਾਬ ਪੁਲਿਸ ਲਈ ਮੁਫ਼ਤ ਕੋਚਿੰਗ ਸ਼ੁਰੂ ਹੋ ਗਈ ਹੈ। ਨਵਜੋਤ ਸਿੰਘ ਕੈਂਪ ਇੰਚਾਰਜ ਨੇ ਦੱਸਿਆ ਕਿ ਏਅਰ ਫੋਰਸ ਵਲੋਂ 379, ਐਸ.ਐਸ.ਬੀ ਵਲੋਂ ਪੈਰਾਂ ਮਿਲਟਰੀ ਵਿਚ 25487 ਯੁਵਕਾਂ ਦੀ ਭਰਤੀ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਦੀਆਂ 3298 ਅਸਾਮੀਆਂ ਲਈ ਭਰਤੀ ਪ੍ਰਗਤੀ ਅਧੀਨ ਹੈ। ਸੀ -ਪਾਈਟ ਕੈਂਪ ਡੇਰਾ ਬਾਬਾ ਨਾਨਕ ਵੱਲੋਂ ਇਨ੍ਹਾਂ ਫੋਰਸਾਂ ਦੀ ਭਰਤੀ ਲਈ ਟਰੇਨਿੰਗ ਬਿਲਕੁਲ ਮੁਫ਼ਤ ਹੈ। ਟਰੇਨਿੰਗ ਅਫ਼ਸਰ ਗੁਰਨਾਮ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਰਹਿਣ ਤੇ ਖਾਣ ਦੀ ਸੁਵਿਧਾ ਵੀ ਮੁਫ਼ਤ ਦਿੱਤੀ ਜਾਂਦੀ ਹੈ। ਚਾਹਵਾਨ ਯੁਵਕ ਜੋ ਇਨ੍ਹਾਂ ਫੋਰਸਾਂ ਵਿਚ ਅਪਲਾਈ ਕਰ ਚੁੱਕੇ ਹਨ ਸੀ-ਪਾਈਟ ਡੇਰਾ ਬਾਬਾ ਨਾਨਕ ਵਿੱਖੇ ਆਪਣੇ ਸਰਟੀਫਿਕੇਟ ਅਤੇ ਅਪਲਾਈ ਕਰਨ ਦਾ ਸਬੂਤ ਦੋ ਫੋਟੋਆਂ ਲੈ ਕੇ ਸੰਪਰਕ ਕਰ ਸਕਦੇ ਹਨ। ਸੀ-ਪਾਈਟ ਵੱਲੋ ਸਕਿਉਰਟੀ ਗਾਰਡ ਦੀ ਟਰੇਨਿੰਗ ਵੀ ਕਰਵਾਈ ਜਾਂਦੀ ਹੈ ਅਤੇ ਯੁਵਕ ਸਕਿਉਰਟੀ ਵਿੱਚ ਰੋਜਗਰ ਲਈ ਮੁਫ਼ਤ ਕੋਚਿੰਗ ਲੈਣ ਲਈ ਅਪਣਾ ਨਾਮ ਦਰਜ ਕਰਵਾ ਸਕਦੇ ਹਨ ।
ਪਿਛਲੀ ਖ਼ਬਰ ਬਾਰ ਐਸੋਸੀਏਸ਼ਨ ਬਟਾਲਾ ਦੀ ਹੋਈ ਚੋਣ, ਸਤਿੰਦਰ ਸਿੰਘ ਕਾਹਲੋਂ ਪ੍ਰਧਾਨ ਤੇ ਮਨਜੀਤ ਸਿੰਘ ਬਣੇ ਜਨਰਲ ਸਕੱਤਰ ਅਗਲੀ ਖ਼ਬਰ ਪੰਜਾਬ ਅੰਦਰ ਇਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨਾ ਤੈਅ- ਬੀਬੀ ਖੁੰਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।