01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਗੁੰਮ ਹੋਇਆ ਬੱਚਾ ਦੋ ਘੰਟੇ ਬਾਅਦ ਪੁਲਿਸ ਨੇ ਘਰ ਦੀ ਛੱਤ ਤੋਂ ਕੀਤਾ ਬਰਾਮਦ

ਗੁਰਦਾਸਪੁਰ, 31 ਅਗਸਤ (ਚੱਕਰਾਜਾ)-ਗੁਰਦਾਸਪੁਰ ਦੀ ਨਬੀਪੁਰ ਕਾਲੋਨੀ ’ਚ ਉਸ ਵਕਤ ਹੜਕੰਪ ਮਚ ਗਿਆ ਜਦੋਂ ਪਰਿਵਾਰ ਦਾ ਦੋ ਸਾਲ ਦਾ ਬੱਚਾ ਦਾਨਿਸ਼ ਕੁਮਾਰ ਇਕਦਮ ਘਰ ’ਚੋਂ ਗਾਇਬ ਹੋ ਗਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਉਰਫ ਗੋਰਾ ਨੇ ਦੱਸਿਆ ਕਿ ਉਨ੍ਹਾਂ ਦਾ ਦੋ ਸਾਲਾ ਭਤੀਜਾ ਇਕਦਮ ਗੁੰਮ ਹੋ ਗਿਆ ।

ਅਜੀਤ ਡੈਸਕ 01-09-2026
ਗੁਰਦਾਸਪੁਰ, 31 ਅਗਸਤ (ਚੱਕਰਾਜਾ)-ਗੁਰਦਾਸਪੁਰ ਦੀ ਨਬੀਪੁਰ ਕਾਲੋਨੀ ’ਚ ਉਸ ਵਕਤ ਹੜਕੰਪ ਮਚ ਗਿਆ ਜਦੋਂ ਪਰਿਵਾਰ ਦਾ ਦੋ ਸਾਲ ਦਾ ਬੱਚਾ ਦਾਨਿਸ਼ ਕੁਮਾਰ ਇਕਦਮ ਘਰ ’ਚੋਂ ਗਾਇਬ ਹੋ ਗਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਉਰਫ ਗੋਰਾ ਨੇ ਦੱਸਿਆ ਕਿ ਉਨ੍ਹਾਂ ਦਾ ਦੋ ਸਾਲਾ ਭਤੀਜਾ ਇਕਦਮ ਗੁੰਮ ਹੋ ਗਿਆ । ਜਿਸ ਤੋਂ ਬਾਅਦ ਉਨ੍ਹਾਂ ਵਲੋਂ ਪੁਲਿਸ ਕੰਟਰੋਲ ਰੂਮ ਵਿਚ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ । ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਥਾਣਾ ਸਦਰ ਗੁਰਦਾਸਪੁਰ ਦੇ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਵਲੋਂ ਆਪਣੀ ਟੀਮ ਨਾਲ ਇਲਾਕੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ । ਪੁਲਿਸ ਟੀਮ ਵਲੋਂ ਆਸ ਪਾਸ ਦੇ ਇਲਾਕੇ ਤੇ ਘਰਾਂ ਨੂੰ ਚੰਗੀ ਤਰ੍ਹਾਂ ਖੰਘਾਲਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਾਨਿਸ਼ ਘਰ ਦੀ ਛੱਤ ਉਪਰ ਸੁੱਤਾ ਹੋਇਆ ਮਿਲਿਆ । ਜਿਸ ਨੂੰ ਪੁਲਿਸ ਵਲੋਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ । ਪਰਿਵਾਰ ਵਲੋਂ ਪੁਲਿਸ ਟੀਮ ਵਲੋਂ ਮਹਿਜ ਦੋ ਘੰਟੇ ਵਿਚ ਕੀਤੀ ਗਈ ਤੇਜ਼ ਕਾਰਗੁਜਾਰੀ ਲਈ ਧੰਨਵਾਦ ਕੀਤਾ ਗਿਆ ।
ਪਿਛਲੀ ਖ਼ਬਰ ਆਰ.ਆਰ.ਬਾਵਾ.ਕਾਲਜ ਵਿਖੇ ‘ਐਨ.ਸੀ.ਸੀ ਦਾਖ਼ਲਾ ਮੁਹਿੰਮ’ ਦਾ ਆਯੋਜਨ ਅਗਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ-2026’ 2 ਸਤੰਬਰ ਨੂੰ ਸਵੇਰੇ 6.30 ਵਜੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਚੌਕ ਗੁਰਦਾਸਪੁਰ ਤੋਂ ਸ਼ੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।