01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਬਟਾਲਾ ਕੈਮਿਸਟ ਐਸੋਸੀਏਸ਼ਨ ਦੀ ਸਾਲਾਨਾ ਮੀਟਿੰਗ

ਬਟਾਲਾ, 31 ਅਗਸਤ (ਸਤਿੰਦਰ ਸਿੰਘ)-ਬਟਾਲਾ ਕੈਮਿਸਟ ਐਸੋਸੀਏਸ਼ਨ ਦੀ ਸਾਲਾਨਾ ਮੀਟਿੰਗ ਪ੍ਰਧਾਨ ਰਾਕੇਸ਼ ਰਾਮਪਾਲ ਤੇ ਜਨਰਲ ਸਕੱਤਰ ਵਿਕਰਮ ਸਿੰਘ ਕਲਸੀ ਦੀ ਰਹਿਨੁਮਾਈ ਹੇਠ ਸਥਾਨਕ ਵੰਡਰ ਹੋਟਲ ਵਿਖੇ ਹੋਈ। ਵਿਸ਼ੇਸ਼ ਮਹਿਮਾਨ ਵਜੋਂ ਡੇਰਾ ਬਾਬਾ ਨਾਨਕ ਤੋਂ ਸੈਣੀ ਪ੍ਰਧਾਨ, ਗੁਰਦਾਸਪੁਰ ਤੋਂ ਰਾਜੀਵ ਗੁਪਤਾ, ਕਾਦੀਆਂ ਤੋਂ ਸੁਖਵਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ।

ਅਜੀਤ ਡੈਸਕ 01-09-2026
ਬਟਾਲਾ, 31 ਅਗਸਤ (ਸਤਿੰਦਰ ਸਿੰਘ)-ਬਟਾਲਾ ਕੈਮਿਸਟ ਐਸੋਸੀਏਸ਼ਨ ਦੀ ਸਾਲਾਨਾ ਮੀਟਿੰਗ ਪ੍ਰਧਾਨ ਰਾਕੇਸ਼ ਰਾਮਪਾਲ ਤੇ ਜਨਰਲ ਸਕੱਤਰ ਵਿਕਰਮ ਸਿੰਘ ਕਲਸੀ ਦੀ ਰਹਿਨੁਮਾਈ ਹੇਠ ਸਥਾਨਕ ਵੰਡਰ ਹੋਟਲ ਵਿਖੇ ਹੋਈ। ਵਿਸ਼ੇਸ਼ ਮਹਿਮਾਨ ਵਜੋਂ ਡੇਰਾ ਬਾਬਾ ਨਾਨਕ ਤੋਂ ਸੈਣੀ ਪ੍ਰਧਾਨ, ਗੁਰਦਾਸਪੁਰ ਤੋਂ ਰਾਜੀਵ ਗੁਪਤਾ, ਕਾਦੀਆਂ ਤੋਂ ਸੁਖਵਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਮੀਟਿੰਗ ਦਾ ਆਗਾਜ਼ ਰਾਸ਼ਟਰੀ ਗੀਤ ਅਤੇ ਜੋਤੀ ਜਗਾ ਕੇ ਕੀਤਾ ਗਿਆ। ਸਟੇਜ ਸੈਕਟਰੀ ਦੀ ਜ਼ਿੰਮੇਵਾਰੀ ਵਿਕਰਮ ਸਿੰਘ ਕਲਸੀ ਵਲੋਂ ਨਿਭਾਈ ਗਈ। ਇਸ ਮੌਕੇ ਸੁਰਿੰਦਰ ਦੁੱਗਲ ਵਲੋਂ ਟ੍ਰੇਡ ਵਿਚ ਆ ਰਹੀਆਂ ਮੁਸ਼ਕਲਾਂ ਬਾਰੇ ਦੱਸਿਆ ਕਿ ਆਉਣ ਵਾਲੇ ਸਮੇਂ ’ਚ ਲਾਇਸੰਸਾਂ ਦੀ ਰੀਨੀਊਲ ਆਨਲਾਇਨ ਕਰਕੇ ਸਰਕਾਰ ਦੁਆਰਾ ਜਬਰਦਸਤੀ ਕੈਮਿਸਟਾਂ ਨੂੰ ਤੰਗ ਕਰਨ ਦਾ ਨਵਾਂ ਕਾਨੂੰਨ ਲਿਆਂਦਾ ਜਾ ਰਿਹਾ ਹੈ, ਜਿਸ ਵਿਚ ਸਰਕਾਰ ਵਲੋਂ ਮੰਗੇ ਜਾ ਰਹੇ ਡਾਕੂਮੈਂਟਾਂ ਨੂੰ ਪੂਰਾ ਕਰਨਾ ਕੈਮਿਸਟਾਂ ਲਈ ਬਹੁਤ ਮੁਸ਼ਕਲ ਹੈ। ਇਸ ਮੌਕੇ ਬਟਾਲਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਵੀ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਕੈਮਿਸਟਾਂ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕੀਤੀ ਤੇ ਨਾਲ ਹੀ ਵਿਸ਼ਵਾਸ ਦਿਵਾਇਆ ਕਿ ਉਹ ਹਰ ਵੇਲੇ ਕੈਮਿਸਟ ਐਸੋਸੀਏਸ਼ਨ ਦੇ ਨਾਲ ਖੜੇ ਹਨ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਜੋਬਨ ਰੰਧਾਵਾ ਵਲੋਂ ਵੀ ਹਾਜ਼ਰੀ ਲਗਾਈ ਗਈ। ਅੰਤ ਵਿਚ ਆਏ ਮਹਿਮਾਨਾਂ ਦਾ ਪ੍ਰਧਾਨ ਰਾਕੇਸ਼ ਰਾਮਪਾਲ ਤੇ ਵਰਕਿੰਗ ਪ੍ਰਧਾਨ ਵਰੁਣ ਰਾਮਪਾਲ ਨੇ ਆਏ ਮਹਿਮਾਨਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੁਨੀਲ ਸਰੀਨ, ਸੰਜੀਵ ਚਾਂਡੇ, ਰਵਿ ਕਾਂਤ ਸ਼ਰਮਾ, ਪ੍ਰੇਮ ਮਹਾਜਨ, ਰਾਜਨ ਭਾਈਆ, ਰਜਨੀਸ਼ ਸ਼ਰਮਾ, ਸਮੀਰ ਗੁਪਤਾ, ਡਿੰਪਲ ਮਹਾਜਨ, ਅਸ਼ਵਨੀ ਚਾਂਡੇ, ਰਵੀ ਕੁਮਾਰ, ਹਰਪ੍ਰੀਤ ਸਿੰਘ, ਰਿੰਕੂ, ਦੀਪਕ ਸ਼ਰਮਾ, ਖੈਹਿਰਾ, ਸੰਦੀਪ ਸ਼ਰਮਾ, ਮੁਕੇਸ਼ , ਸਾਜਨ ਸੇਠ, ਮਨਜੀਤ ਸਿੰਘ ਆਦਿ ਕੈਮਿਸਟ ਸ਼ਾਮਲ ਸਨ ।
ਪਿਛਲੀ ਖ਼ਬਰ ਆਰ.ਟੀ.ਓ. ਦਫ਼ਤਰਾਂ ’ਚ ਆਊਟ ਸੋਰਸ ਮੁਲਾਜ਼ਮਾਂ ਨੂੰ ਅੱਠ ਮਹੀਨਿਆਂ ਦੀ ਤਨਖਾਹ ਨਾ ਮਿਲਣ ਕਰਕੇ ਮਚੀ ਹਾਹਾਕਾਰ ਅਗਲੀ ਖ਼ਬਰ ਗ੍ਰੰਥਗੜ੍ਹ ’ਚ 60 ਪਰਿਵਾਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ’ਚ ਸ਼ਾਮਿਲ ਪਿੰਡ ਦੀ 40 ਮੈਂਬਰੀ ਕਮੇਟੀ ਬਣਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।