ਬਿਜਲੀ ਸੰਘਰਸ਼ਸ਼ੀਲ ਮੋਰਚੇ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ
ਬਟਾਲਾ, 29 ਅਗਸਤ (ਸਵਰਨ ਸਿੰਘ)- ਸਾਂਝੀ ਤਾਲਮੇਲ ਕਮੇਟੀ ਵਲੋਂ ਉੁਲੋਕੇ ਪ੍ਰੋਗਰਾਮ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਸਾੜਿਆ ਤੇ ਨਾਅਰੇਬਾਜੀ ਕੀਤੀ ਗਈ ਜਿਸਦੀ ਪ੍ਰਧਾਨਗੀ ਜਸਪਾਲ ਸਿੰਘ ਵਿੰਝਵਾਂ ਨੇ ਕੀਤੀ। ਇਸ ਮੌਕੇ ਬਿਜਲੀ ਸੰਘਰਸ਼ੀਲ ਮੋਰਚੇ ਦੇ ਮੈਂਬਰਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ 27 ਅਗਸਤ ਨੂੰ ਮੀਟਿੰਗ ਕਰਨ ਬਾਰੇ ਕਿਹਾ ਗਿਆ ਸੀ ਲੇਕਿਨ ਮੀਟਿੰਗ ਨਹੀ ਕੀਤੀ ਗੲਂੀ ਹੈ ਜਿਸ ਕਰਕੇ ਮੁਲਾਜਮਾਂ ਤੇ ਪੈਨਸ਼ਨਰਾਂ ਵਿਚ ਰੋਸ ਵੱਧ ਗਿਆ ਹੈ, ਸਰਕਾਰ ਵਲੋਂ ਕੀਤੀ ਵਾਅਦਾ ਖਿਲਾਫੀ ਦੇ ਰੋਸ਼ ਵਜੋਂ ਸੰਘਰਸ਼ੀਲ ਮੋਰਚੇ ਦੇ ਮੈਬਰਾਂ ਨੇ ਭਗਵੰਤ ਸਿੰਘ ਮਾਨ ਦਾ ਪੁੱਤਲਾ ਫੂੰਕਿਆ ਗਿਆ ਹੈ।
ਬਟਾਲਾ, 29 ਅਗਸਤ (ਸਵਰਨ ਸਿੰਘ)- ਸਾਂਝੀ ਤਾਲਮੇਲ ਕਮੇਟੀ ਵਲੋਂ ਉੁਲੋਕੇ ਪ੍ਰੋਗਰਾਮ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਸਾੜਿਆ ਤੇ ਨਾਅਰੇਬਾਜੀ ਕੀਤੀ ਗਈ ਜਿਸਦੀ ਪ੍ਰਧਾਨਗੀ ਜਸਪਾਲ ਸਿੰਘ ਵਿੰਝਵਾਂ ਨੇ ਕੀਤੀ। ਇਸ ਮੌਕੇ ਬਿਜਲੀ ਸੰਘਰਸ਼ੀਲ ਮੋਰਚੇ ਦੇ ਮੈਂਬਰਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ 27 ਅਗਸਤ ਨੂੰ ਮੀਟਿੰਗ ਕਰਨ ਬਾਰੇ ਕਿਹਾ ਗਿਆ ਸੀ ਲੇਕਿਨ ਮੀਟਿੰਗ ਨਹੀ ਕੀਤੀ ਗੲਂੀ ਹੈ ਜਿਸ ਕਰਕੇ ਮੁਲਾਜਮਾਂ ਤੇ ਪੈਨਸ਼ਨਰਾਂ ਵਿਚ ਰੋਸ ਵੱਧ ਗਿਆ ਹੈ, ਸਰਕਾਰ ਵਲੋਂ ਕੀਤੀ ਵਾਅਦਾ ਖਿਲਾਫੀ ਦੇ ਰੋਸ਼ ਵਜੋਂ ਸੰਘਰਸ਼ੀਲ ਮੋਰਚੇ ਦੇ ਮੈਬਰਾਂ ਨੇ ਭਗਵੰਤ ਸਿੰਘ ਮਾਨ ਦਾ ਪੁੱਤਲਾ ਫੂੰਕਿਆ ਗਿਆ ਹੈ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਨਹੀ ਦਿੰਦੀ ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਸਮੂਹ ਮੁਲਾਜਮਾਂ ਨੂੰ 30 ਅਗਸਤ ਦੇ ਸੰਘਰਸ਼ ਵਿਚ ਵੱਡੀ ਸੰਖਿਆ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੋਕੇ ਸਚਿਨ ਬਟਾਲਾ, ਪੁਨੀਤ ਕੁਮਾਰ, ਉਂਕਾਰ ਸਿੰਘ, ਹਰਪਾਲ ਸਿੰਘ, ਸਰਬਜੀਤ ਸਿੰਘ, ਹਰਬਿੰਦਰ ਸਿੰਘ, ਸੰਜੀਵ ਕੁਮਾਰ, ਜਸਵੰਤ ਸਿੰਘ, ਸਰਬਜੀਤ ਗੋਲਡੀ, ਬਲਰਾਜ ਸਿੰਘ, ਦੀਪਕ ਕੁਮਾਰ, ਜਗਦੀਪ ਰਾਜ਼, ਜੁਗਰਾਜ ਸਿੰਘ, ਜਸਵੰੰਤ ਸਿੰਘ ਬਾਬਾ, ਸ਼ੁਭਾਸ਼ ਚੰਦਰ, ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ ।