30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਨਵ-ਨਿਯੁਕਤ ਉਪ ਚੇਅਰਮੈਨ ਡਾ. ਕਮਲਜੀਤ ਸਿੰਘ ਕੇ.ਜੇ. ਗੁਰਦੁਆਰਾ ਸ੍ਰੀ ਅੱਚਲ ਸਾਹਿਬ ਹੋਏ ਨਤਮਸਤਕ

ਅੱਚਲ ਸਾਹਿਬ, 28 ਅਗਸਤ (ਗੁਰਚਰਨ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਕਮਲਜੀਤ ਸਿੰਘ ਕੇ.

ਅਜੀਤ ਡੈਸਕ 29-08-2026
ਅੱਚਲ ਸਾਹਿਬ, 28 ਅਗਸਤ (ਗੁਰਚਰਨ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਕਮਲਜੀਤ ਸਿੰਘ ਕੇ.ਜੇ. ਨੂੰ ਪਾਰਟੀ ਹਾਈਕਮਾਂਡ ਵਲੋਂ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਦਾ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਅੱਜ ਉਹ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਵੱਡੀ ਗਿਣਤੀ ’ਚ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਅਤੇ ਸ੍ਰੀ ਅਚਲੇਸ਼ਵਰ ਧਾਮ ਨਤਮਸਤਕ ਹੋਏ ਤੇ ਪਾਰਟੀ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਨਵ-ਨਿਯੁਕਤ ਉਪ ਚੇਅਰਮੈਨ ਡਾ. ਕਮਲਜੀਤ ਸਿੰਘ ਦਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਆਮ ਆਦਮੀ ਪਾਰਟੀ ਆਗੂਆਂ ਤੇ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਡਾ. ਕੇ.ਜੇ. ਸਿੰਘ ਨੇ ਕਿਹਾ ਕਿ ਹਾਈਕਮਾਂਡ ਵਲੋਂ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸਾਥੀਆਂ ਵਲੋਂ ਜੋ ਮਾਣ-ਸਤਿਕਾਰ ਦਿੱਤਾ ਜਾ ਰਿਹਾ ਹੈ, ਉਸ ਦੇ ਹਮੇਸ਼ਾ ਰਿਣੀ ਰਹਿਣਗੇ। ਇਸ ਮੌਕੇ ਬਲਾਕ ਪ੍ਰਧਾਨ ਸਲਵਿੰਦਰਪਾਲ ਸਿੰਘ ਕੋਟ ਬਖਤਾ, ਸੁਖਵਿੰਦਰ ਸਿੰਘ ਪੰਨੂੰ, ਚਤਰ ਸਿੰਘ ਔਲਖ, ਚੇਅਰਮੈਨ ਲਖਵਿੰਦਰ ਸਿੰਘ ਆਦੋਵਾਲੀ, ਚੇਅਰਮੈਨ ਬੱਗਾ ਸਿੰਘ ਨਸੀਰਪੁਰ, ਗੁਰਦੀਪ ਸਿੰਘ ਨਸੀਰਪੁਰ, ਬਲਰਾਜ ਸਿੰਘ ਜੈਤੋਸਰਜਾ, ਬਲਾਕ ਸੰਮਤੀ ਮੈਂਬਰ ਹੀਰਾ ਸਿੰਘ ਅੱਤਰੀ, ਸਤਨਾਮ ਸਿੰਘ ਫ਼ੁਲਕੇ, ਚੇਅਰਮੈਨ ਕੇਵਲ ਸਿੰਘ ਚਾਹਲ, ਸਰਪੰਚ ਭੁਪਿੰਦਰ ਸਿੰਘ ਚਾਹਲ, ਸਰਪੰਚ ਜਸਪਾਲ ਸਿੰਘ ਕਠਾਣਾ, ਇਨਸਪੈਕਟਰ ਲਖਵਿੰਦਰ ਸਿੰਘ ਆਦੋਵਾਲੀ, ਬਲਵੰਤ ਸਿੰਘ ਆਦੋਵਾਲੀ, ਤਰਸੇਮ ਸਿੰਘ ਬੂੜੇਨੰਗਲ, ਸੁਖਵਿੰਦਰ ਸਿੰਘ ਬਾਜਵਾ, ਸ਼ਿਵਚਰਨ ਸਿੰਘ ਮਾਨ, ਮੰਗਲ ਸਿੰਘ ਪੁਰੀਆਂ, ਬਲਾਕ ਪ੍ਰਧਾਨ ਸੰਤੋਖ ਸਿੰਘ ਮਧਰਾ, ਚੇਅਰਮੈਨ ਡਾ. ਸਤਨਾਮ ਸਿੰਘ ਜੈਤੋਸਰਜਾ, ਪ੍ਰੋਫੈਸਰ ਲੱਖਾ ਸਿੰਘ, ਕਿਸਾਨ ਆਗੂ ਭੁਪਿੰਦਰ ਸਿੰਘ, ਹਰਜਿੰਦਰ ਸਿੰਘ ਜੱਜ, ਜਗਤਾਰ ਸਿੰਘ, ਜਸਵਿੰਦਰਪਾਲ ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ, ਕਸ਼ਮੀਰ ਸਿੰਘ ਮੰਨਣ, ਚੇਅਰਮੈਨ ਪ੍ਰਭਜੋਤ ਸਿੰਘ, ਕਰਮਜੀਤ ਸਿੰਘ ਊਧਨਵਾਲ, ਨਵਤੇਜ ਸਿੰਘ ਹਰਚੋਵਾਲ, ਸੁਖਬੀਰ ਸਿੰਘ ਅੱਤੇਪੁਰ ਐਲ.ਆਈ.ਸੀ., ਲਖਬੀਰ ਸਿੰਘ ਲੱਧਾ ਮੰਡਾ, ਗੁਰਦੀਪ ਸਿੰਘ ਘੁਮਾਣ, ਪੰਮਾ ਡੇਅਰੀ ਵਾਲੇ, ਯੂਥ ਆਗੂ ਹਰਮਨ ਘੁਮਾਣ, ਗੋਪੀ ਕਡੀਲਾ, ਗੁਰਨਾਮ ਸਿੰਘ ਫ਼ੁਲਕੇ, ਅਨੂਪ ਸਿੰਘ, ਬੁੱਧ ਸਿੰਘ ਝਾਮਕਾ, ਅਜਮੇਰ ਸਿੰਘ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਪਿੰਡ ਧਾਰੋਵਾਲੀ ਵਿਖੇ ਪੰਚਾਂ, ਸਰਪੰਚਾਂ, ਬਲਾਕ ਪ੍ਰਧਾਨਾਂ ਤੇ ਚੇਅਰਮੈਨਾਂ ਨਾਲ ਮੀਟਿੰਗ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।