25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਥਾਣਾ ਰੰਗੜ ਨੰਗਲ ਦੇ ਨਵ ਨਿਯੁਕਤ ਐਸ.ਐਚ.ਓ. ਸੁਖਜਿੰਦਰ ਸਿੰਘ ਦਾ ਇਲਾਕੇ ਵਲੋਂ ਨਿੱਘਾ ਸਵਾਗਤ

ਬਟਾਲਾ, 24 ਅਗਸਤ (ਹਰਦੇਵ ਸਿੋਂਘ ਸੰਧੂ)-ਥਾਣਾ ਰੰਗੜ੍ਹ ਨੰਗਲ ਵਿਖੇ ਨਵ-ਨਿਯੁਕਤ ਐਸ. ਐਚ.

ਅਜੀਤ ਡੈਸਕ 25-08-2026
ਬਟਾਲਾ, 24 ਅਗਸਤ (ਹਰਦੇਵ ਸਿੋਂਘ ਸੰਧੂ)-ਥਾਣਾ ਰੰਗੜ੍ਹ ਨੰਗਲ ਵਿਖੇ ਨਵ-ਨਿਯੁਕਤ ਐਸ.ਐਚ.ਓ. ਵਜੋਂ ਆਪਣਾ ਚਾਰਜ ਸੰਭਾਲ ਲਿਆ ਹੈ। ਚਾਰਜ ਸੰਭਾਲਣ ਮੋਕੇ ਇਲਾਕੇ ਦੇ ਪਿੰਡ ਵਾਸੀਆਂ ਤੇ ਪੰਚਾਇਤ ਮੈਂਬਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਪਿੰਡ ਵਾਸੀਆਂ ਨੇ ਐਸ.ਐਚ.ਓ ਸੁਖਜਿੰਦਰ ਸਿੰਘ ਨੂੰ ਅਹੁਦਾ ਸੰਭਾਲਣ ਮੌਕੇ ਵਧਾਈ ਦਿੱਤੀ ਤੇ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਇਨ੍ਹਾਂ ਦੀ ਅਗਵਾਈ ਹੇਠ ਇਲਾਕੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਮਜਬੂਤ ਹੋਵੇਗੀ ਅਤੇ ਨਸ਼ਾ ਤੇ ਅਪਰਾਧਿਕ ਗਤੀਵਿਧੀਆਂ ’ਤੇ ਪੁਲਿਸ ਵਲੋਂ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ। ਐਸ.ਐਚ.ਓ ਸੁਖਜਿੰਦਰ ਸਿੰਘ ਨੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਪੁਲਿਸ ਲੋਕਾਂ ਦੀ ਸਰੁੱਖਿਆ ਤੇ ਸਾਂਤੀ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗੀ, ਗੈਰ ਕਾਨੂੰਨੀ ਗਤਿਵਿਧੀਆਂ ਨੂੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਨਰਿੰਦਰ ਕੌਰ ਸਰਪੰਚ ਫੁਲਕੇ, ਹਰਜੀਤ ਸਿੰਘ ਮੈਂਬਰ, ਕੇਵਲ ਸਿੰਘ, ਏ.ਐਸ.ਆਈ. ਸਤਨਾਮ ਸਿੰਘ, ਹਰਜੀਤ ਸਿੰਘ, ਸਤਨਾਮ ਸਿੰਘ, ਬਲਵਿੰਦਰ ਸਿੰਘ ਪਿੰਡ ਫੁਲਕੇ ਖੁਰਦ ਤੋਂ ਸਰਪੰਚ, ਗੁਰਨਾਮ ਸਿੰਘ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਸੰਨੀ ਲੋਧੀਨੰਗਲ ਵਲੋਂ 2027 ਦੀਆਂ ਚੋਣਾਂ ਸੰਬੰਧੀ ਅਕਾਲੀ ਵਰਕਰਾਂ ਨਾਲ ਬੈਠਕ ਅਗਲੀ ਖ਼ਬਰ ਕਾਹਨੂੰਵਾਨ ਪਹੁੰਚੇ ਚੇਅਰਮੈਨ ਸੋਨਾ ਬਾਜਵਾ ਦਾ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।