25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਕਾਹਨੂੰਵਾਨ ਪਹੁੰਚੇ ਚੇਅਰਮੈਨ ਸੋਨਾ ਬਾਜਵਾ ਦਾ ਭਰਵਾਂ ਸਵਾਗਤ

ਕਾਹਨੂੰਵਾਨ, 24 ਅਗਸਤ (ਨਿਸ਼ਾਨ ਸਿੰਘ ਚਾਹਲ)-ਪੰਜਾਬ ਸਰਕਾਰ ਵਲੋਂ ਮਾਰਕੀਟ ਕਮੇਟੀ ਕਾਹਨੂੰਵਾਨ ਤੇ ਮਾਰਕੀਟ ਕਮੇਟੀ ਕਾਦੀਆਂ ਦੇ ਨਵੇਂ ਚੇਅਰਮੈਨ ਬਣਾਏ ਗਏ ਹਨ। ਮਾਰਕੀਟ ਕਮੇਟੀ ਕਾਹਨੂੰਵਾਨ ਦਾ ਚੇਅਰਮੈਨ ਰਾਹੁਲ ਸ਼ਰਮਾ ਵਾਸੀ ਕੋਟ ਖਾਨ ਮੁਹੰਮਦ ਨੂੰ ਤੇ ਬਲਵਿੰਦਰ ਸਿੰਘ ਸੋਨਾ ਬਾਜਵਾ ਨੂੰ ਕਾਦੀਆਂ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ।

ਅਜੀਤ ਡੈਸਕ 25-08-2026
ਕਾਹਨੂੰਵਾਨ, 24 ਅਗਸਤ (ਨਿਸ਼ਾਨ ਸਿੰਘ ਚਾਹਲ)-ਪੰਜਾਬ ਸਰਕਾਰ ਵਲੋਂ ਮਾਰਕੀਟ ਕਮੇਟੀ ਕਾਹਨੂੰਵਾਨ ਤੇ ਮਾਰਕੀਟ ਕਮੇਟੀ ਕਾਦੀਆਂ ਦੇ ਨਵੇਂ ਚੇਅਰਮੈਨ ਬਣਾਏ ਗਏ ਹਨ। ਮਾਰਕੀਟ ਕਮੇਟੀ ਕਾਹਨੂੰਵਾਨ ਦਾ ਚੇਅਰਮੈਨ ਰਾਹੁਲ ਸ਼ਰਮਾ ਵਾਸੀ ਕੋਟ ਖਾਨ ਮੁਹੰਮਦ ਨੂੰ ਤੇ ਬਲਵਿੰਦਰ ਸਿੰਘ ਸੋਨਾ ਬਾਜਵਾ ਨੂੰ ਕਾਦੀਆਂ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਅੱਜ ਸੋਨਾ ਬਾਜਵਾ ਆਪਣੇ ਕਾਹਨੂੰਵਾਨ ਵਿਖੇ ਆਪਣੇ ਦਫ਼ਤਰ ਵਿਖੇ ਪੁੱਜੇ ਤਾਂ ਇੱਥੇ ’ਆਪ’ ਵਰਕਰਾਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਬਲਵਿੰਦਰ ਸਿੰਘ ਸੋਨਾ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਮੰਡੀ ਜਿਨਸ ਵੇਚਣ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦੇਣਗੇ। ਇਸ ਮੌਕੇ ਗ੍ਰਾਮ ਪੰਚਾਇਤ ਕਾਹਨੂੰਵਾਨ ਦੇ ਸਰਪੰਚ ਸਤਿਨਾਮ ਸਿੰਘ ਸੈਣੀ, ਹਰਮਨਜੀਤ ਸਿੰਘ ਪਰੋ ਬਾਜਵਾ, ਸਾਬਕਾ ਸਰਪੰਚ ਸ਼ਰੀਫ ਮਸੀਹ,ਟੋਨੀ ਤਿਵਾੜੀ, ਹਰਮਨਪਾਲ ਸਿੰਘ ਸੈਣੀ, ਗੱਜਣ ਸਿੰਘ ਠਾਕੁਰ ਧਰਮ ਸਿੰਘ ਅਤੇ ਕਾਕਾ ਰਣਜੀਤ ਸਿੰਘ ਵੀ ਹਾਜ਼ਰ ਸਨ ।
ਪਿਛਲੀ ਖ਼ਬਰ ਥਾਣਾ ਰੰਗੜ ਨੰਗਲ ਦੇ ਨਵ ਨਿਯੁਕਤ ਐਸ.ਐਚ.ਓ. ਸੁਖਜਿੰਦਰ ਸਿੰਘ ਦਾ ਇਲਾਕੇ ਵਲੋਂ ਨਿੱਘਾ ਸਵਾਗਤ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਕਾਦੀਆਂ ਦਾ ਬੀ.ਏ/ ਬੀ.ਐੱਸ.ਸੀ/ ਬੀ.ਕਾਮ ਦਾ ਨਤੀਜਾ ਰਿਹਾ ਸ਼ਾਨਦਾਰ ਕਾਲਜ ਦੀਆਂ 5 ਵਿਦਿਆਰਥਣਾਂ ਨੇ ਯੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।