20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਪੰਜਾਬ ਸਰਕਾਰ ਕੋਰਾ ਝੂਠ ਬੋਲਣ ਤੇ ਆਪਣਾ ਅੜੀਅਲ ਵਤੀਰਾ ਛੱਡਣ ਨੂੰ ਨਹੀਂ ਤਿਆਰ-ਕਾਮਰੇਡ ਸੈਣੀ

ਗੁਰਦਾਸਪੁਰ, 17 ਅਗਸਤ (ਚੱਕਰਾਜਾ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਢੇ 4 ਸਾਲ ਪਹਿਲਾਂ ਪੈਨਸ਼ਨਰਾਂ, ਮੁਲਾਜ਼ਮਾਂ ਤੇ ਆਮ ਜਨਤਾ ਨਾਲ ਆਪਣੇ ਚੋਣ ਮੈਨੀਫੈਸਟੋ ਵਿਚ ਕਈ ਵਾਅਦੇ ਕਰਕੇ ਸ਼ਬਜਬਾਜ਼ ਦਿਖਾਏ ਸਨ, ਜਿਹੜੇ ਕਿ ਹੁਣ ਤੱਕ ਵਫਾ ਨਹੀਂ ਹੋ ਸਕੇ । ਪੰਜਾਬ ਸਰਕਾਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਸਾਰਿਆਂ ਨੂੰ ਮੂਰਖ ਬਣਾਉਂਦੀ ਆ ਰਹੀ ਹੈ, ਕਿਉਂਕਿ ਸ਼ੁਰੂ ਵਿਚ ਇਨ੍ਹਾਂ ਦੀ ਕਹਿਣੀ ਤੇ ਕਰਨੀ ਵਿਚ ਬਹੁਤ ਅੰਤਰ ਸੀ।

ਅਜੀਤ ਡੈਸਕ 18-08-2026
ਗੁਰਦਾਸਪੁਰ, 17 ਅਗਸਤ (ਚੱਕਰਾਜਾ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਢੇ 4 ਸਾਲ ਪਹਿਲਾਂ ਪੈਨਸ਼ਨਰਾਂ, ਮੁਲਾਜ਼ਮਾਂ ਤੇ ਆਮ ਜਨਤਾ ਨਾਲ ਆਪਣੇ ਚੋਣ ਮੈਨੀਫੈਸਟੋ ਵਿਚ ਕਈ ਵਾਅਦੇ ਕਰਕੇ ਸ਼ਬਜਬਾਜ਼ ਦਿਖਾਏ ਸਨ, ਜਿਹੜੇ ਕਿ ਹੁਣ ਤੱਕ ਵਫਾ ਨਹੀਂ ਹੋ ਸਕੇ । ਪੰਜਾਬ ਸਰਕਾਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਸਾਰਿਆਂ ਨੂੰ ਮੂਰਖ ਬਣਾਉਂਦੀ ਆ ਰਹੀ ਹੈ, ਕਿਉਂਕਿ ਸ਼ੁਰੂ ਵਿਚ ਇਨ੍ਹਾਂ ਦੀ ਕਹਿਣੀ ਤੇ ਕਰਨੀ ਵਿਚ ਬਹੁਤ ਅੰਤਰ ਸੀ। ਪਰ ਹੁਣ ਇਨ੍ਹਾਂ ਦਾ ਸਭ ਕੁਝ ਬਦਲ ਚੁੱਕਾ ਹੈ, ਜਿਵੇਂ ਕਿ ਹੁਣ ਪੰਜਾਬ ਸਰਕਾਰ ਆਪਣੇ ਬਿਆਨਾਂ ਰਾਹੀਂ ਹਰੇਕ ਮੰਗ ਤੋਂ ਮੁੱਕਰ ਰਹੀ ਹੈ ਅਤੇ ਸਾਰਿਆਂ ਨੂੰ ਗੁੰਮਰਾਹ ਕਰ ਰਹੀ ਹੈ। ਜਿਸ ਦੀ ਤਾਜ਼ਾ ਮਿਸਾਲ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ 3 ਅਗਸਤ ਨੂੰ ਪੰਜਾਬ ਸਰਕਾਰ ਨੂੰ ਫੈਸਲਾ ਸੁਣਾ ਕੇ ਹੁਕਮ ਕੀਤੇ ਹਨ ਕਿ 15 ਦਿਨਾਂ ਦੇ ਅੰਦਰ-ਅੰਦਰ 18 ਅਗਸਤ ਤੱਕ ਡੀ.ਏ. 18 ਫੀਸਦੀ ਦੇਣ, ਪੈਨਸ਼ਨਰਾਂ ਨੂੰ 2.59 ਗੁਣਾਂਕ ਦਾ ਫੈਕਟਰ ਦੇਣ, ਪੇਅ ਕਮਿਸ਼ਨ ਦਾ ਸਾਰਾ ਬਕਾਇਆ ਇਕੋ ਕਿਸ਼ਤ ਵਿਚ ਦੇਣ, ਡੀ.ਏ. ਦਾ ਸਾਰਾ ਬਕਾਇਆ ਇਕੋ ਕਿਸ਼ਤ ਵਿਚ ਦੇਣ ਅਤੇ ਮੈਡੀਕਲ ਭੱਤਾ 2000 ਰੁਪਏ ਦੇਣ ਦੇ ਹੁਕਮ ਕੀਤੇ ਹਨ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ । ਪੰਜਾਬ ਸਰਕਾਰ ਨੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਹੱਕੀਂ ਮੰਗਾਂ ਆਪਣੇ ਏਜੰਡੇ ਤੋਂ ਬਾਹਰ ਰੱਖੀਆਂ ਹਨ। ਪੰਜਾਬ ਸਰਕਾਰ ਕੋਰਾ ਝੂਠ ਬੋਲਣ ਅਤੇ ਆਪਣਾ ਅੜੀਅਲ ਵਤੀਰਾ ਛੱਡਣ ਨੂੰ ਤਿਆਰ ਨਹੀਂ। ਇਸ ਮੌਕੇ ਉਨ੍ਹਾਂ ਨਾਲ ਰਘਬੀਰ ਸਿੰਘ ਚਾਹਲ, ਕੁਲਜੀਤ ਸਿੰਘ ਸਿੱਧਵਾਂ, ਮਨਮੋਹਨ ਸਿੰਘ ਛੀਨਾ, ਕਰਨੈਲ ਸਿੰਘ ਭੁੱਲੇਚੱਕ, ਕੁਲਵਿੰਦਰ ਸਿੰਘ, ਭੁਪਿੰਦਰ ਸਿੰਘ, ਲਖਵਿੰਦਰ ਸਿੰਘ, ਗੁਰਨਾਮ ਸਿੰਘ, ਮਨਜੀਤ ਸਿੰਘ, ਦਰਸ਼ਨ ਸਿੰਘ, ਵਿਜੇ ਕੁਮਾਰ ਅਤੇ ਮੈਨੂਅਲ ਨਾਹਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੁਖਜਿੰਦਰ ਗਰੁੱਪ ਆਫ਼ ਇੰਸਟੀਚਿਊਟ ਵਿਚ ਆਜ਼ਾਦੀ ਦਿਵਸ ਸਮਾਗਮ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਮਸੀਹ ਭਾਈਚਾਰੇ ਦੇ ਆਗੂਆਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।