20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਫ਼ਤਹਿਗੜ੍ਹ ਚੂੜੀਆਂ ਦੇ ਕੌਂਸਲਰ ਤੇ ਅਕਾਲੀ ਆਗੂ ਮਿੰਟਾ ਰੰਧਾਵਾ ਨੇ ਮਿਸਾਲ ਕੀਤੀ ਕਾਇਮ ਆਲੀਸ਼ਾਨ ਕਾਲੋਨੀ ਦੇ ਵਿਕਾਸ ਲਈ ਆਪਣੇ ਘਰੋਂ ਦਿੱਤੇ 5 ਲੱਖ ਰੁਪਏ

ਫ਼ਤਹਿਗੜ੍ਹ ਚੂੜੀਆਂ, 17 ਅਗਸਤ (ਐੱਮ. ਐੱਸ.

ਅਕਾਲੀ ਆਗੂ ਨਰਿੰਦਰ ਸਿੰਘ ਮਿੰਟਾ ਰੰਧਾਵਾ ਆਲੀਸ਼ਾਨ ਕਾਲੋਨੀ ਦੇ ਵਿਕਾਸ ਲਈ 5 ਲੱਖ ਰੁਪਏ ਦਿੰਦੇ ਹੋਏ। ਤਸਵੀਰ : ਐਮ.ਐਸ. ਫੁੱਲ 18-08-2026
ਫ਼ਤਹਿਗੜ੍ਹ ਚੂੜੀਆਂ, 17 ਅਗਸਤ (ਐੱਮ.ਐੱਸ. ਫੁੱਲ)-ਫ਼ਤਹਿਗੜ੍ਹ ਚੂੜੀਆਂ ਵਾਰਡ ਨੰਬਰ-3 ਮਜੀਠਾ ਰੋਡ ਵਿਖੇ ਸਥਿਤ ਆਲੀਸ਼ਾਨ ਕਾਲੋਨੀ ਜੋ ਅਣ-ਅਧਿਕਾਰਤ ਕਾਲੋਨੀ ਐਲਾਨੀ ਗਈ ਹੈ ਤੇ ਇਸ ਕਾਲੋਨੀ ’ਚ ਪਿਛਲੇ 15-20 ਸਾਲਾਂ ਤੋਂ ਇਕ ਵੀ ਸਰਕਾਰੀ ਇੱਟ ਨਹੀਂ ਲੱਗੀ, ਜਿਸ ਕਾਰਨ ਆਲੀਸ਼ਾਨ ਕਾਲੋਨੀ ਦੇ ਵਾਸੀ ਸੰਤਾਪ ਭੋਗ ਰਹੇ ਹਨ ਤੇ ਹੁਣ ਨਵੀਂ ਅਕਾਲੀ ਦਲ ਦੀ ਕੌਂਸਲਰ ਗੁਰਜੀਤ ਕੌਰ ਦੇ ਪਤੀ ਨਰਿੰਦਰ ਸਿੰਘ ਮਿੰਟਾ ਨੇ ਦਰਿਆਦਿਲੀ ਦਿਖਾਉਂਦਿਆਂ ਆਲੀਸ਼ਾਨ ਕਾਲੋਨੀ ਨੂੰ ਆਪਣੀ ਜੇਬ ’ਚੋਂ 5 ਲੱਖ ਰੁਪਏ ਅਤੇ ਆਪਣੇ ਖਰਚੇ ’ਤੇ ਸਾਰੀ ਕਾਲੋਨੀ ’ਚ ਲਾਇਟਾਂ ਲਗਾਉਣ ਦਾ ਵੀ ਐਲਾਨ ਕੀਤਾ ਹੈ। ਨਰਿੰਦਰ ਸਿੰਘ ਮਿੰਟਾ ਰੰਧਾਵਾ ਨੇ ਦੱਸਿਆ ਕਿ ਕੌਸਲਰ ਦੀਆਂ ਵੋਟਾਂ ਦੌਰਾਨ ਜੋ ਆਲੀਸ਼ਾਨ ਕਲੋਨੀ ਦੇ ਵਾਸੀਆਂ ਨਾਲ 5 ਲੱਖ ਰੁਪਏ ਦੇਣ ਦਾ ਜੋ ਵਾਅਦਾ ਕੀਤਾ ਸੀ, ਉਸ ਨੂੰ ਨਿਭਾਇਆ ਹੈ। ਇਸ ਮੌਕੇ ਕਲੋਨੀ ਵਾਸੀਆਂ ਨੇ ਕੌਂਸਲਰ ਗੁਰਜੀਤ ਕੌਰ ਤੇ ਨਰਿੰਦਰ ਸਿੰਘ ਮਿੰਟਾ ਰੰਧਾਵਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਸੇ ਸਰਕਾਰ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ, ਪਰ ਮਿੰਟਾ ਰੰਧਾਵਾ ਦਾ ਧੰਨਵਾਦ ਕਰਦੇ ਹਨ, ਕਿਉਂ ਕਿ ਪਹਿਲੀ ਵਾਰ ਕਿਸੇ ਵਿਅਕਤੀ ਨੇ ਉਨ੍ਹਾਂ ਦੀ ਬਾਂਹ ਫੜੀ ਹੈ। ਇਸ ਮੌਕੇ ਆਲੀਸ਼ਾਨ ਕਾਲੋਨੀ ਦਾ ਵਿਕਾਸ ਕਰਵਾਉਣ ਲਈ 7 ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿਚ ਭਾਰਤ ਭੂਸ਼ਨ­ ਅਰਮਿੰਦਰ ਭਰਮਾਰ­ ਹਰਜੀਤ ਸਿੰਘ­ ਅਜਮੇਰ ਸਿੰਘ­ ਅਮਿਤ ਨੰਦਾ­ ਹਰਦੇਵ ਸਿੰਘ ਅਤੇ ਹਰਜਿੰਦਰ ਸਿੰਘ ਸ਼ਾਮਲ ਹਨ, ਜੋ ਕਲੋਨੀ ਦਾ ਵਿਕਾਸ ਕਰਵਾਏਗੀ। ਇਸ ਮੌਕੇ ਸਵਰਨਜੀਤ ਸਿੰਘ ਰੰਧਾਵਾ, ਗੁਰਜਿੰਦਰ ਸਿੰਘ ਮੱਲ੍ਹੀ, ਗੁਰੂਅੰਮ੍ਰਿਤਪਾਲ ਸਿੰਘ ਲਵਲੀ, ਮਨਜਿੰਦਰ ਸਿੰਘ ਰਾਣਾ ਭਿੰਡਰ, ਅਜੀਤ ਪਾਲ ਸਿੰਘ, ਮਨਦੀਪ ਸਿੰਘ ਮਣੀ, ਅਮਰੀਕ ਸਿੰਘ ਭੁੱਲਰ, ਹਰਮੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੈਰਾਡਾਈਜ਼ ਸਕੂਲ ਕੋਟ ਮਜਲਸ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਜੀ.ਟੀ.ਬੀ.ਆਈ. ਸਕੂਲ ਨੇ ਆਜ਼ਾਦੀ ਦਿਵਸ ’ਤੇ ਬਣਾਏ 2 ਵਿਸ਼ਵ ਰਿਕਾਰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।