17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਪਿੰਡ ਔਲਖ ਵਿਖੇ ਸ੍ਰੀ ਅਖੰਡ ਪਾਠਾਂ ਦੀ ਲੜੀ ਦੀ ਆਰੰਭਤਾ ਨੂੰ ਮੁੱਖ ਰੱਖਦਿਆਂ ਹੋਈ ਇਕੱਤਰਤਾ

ਬਟਾਲਾ, 16 ਅਗਸਤ (ਸਤਿੰਦਰ ਸਿੰਘ)-ਕਸਬਾ ਹਰਚੋਵਾਲ ਦੇ ਨਜ਼ਦੀਕ ਪਿੰਡ ਔਲਖ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਚਰਨ ਛੋਹ ਪ੍ਰਾਪਤ ਯਾਦਗਾਰ ਵਿਚ ਸੁਸ਼ੋਭਿਤ ਗੁਰਦੁਆਰਾ ਬਾਬਾ ਨੰਦਾ ਜੀ ਦੇ ਤਪ ਅਸਥਾਨ ’ਤੇ ਬਾਬਾ ਨੰਦਾ ਜੀ ਦੀ ਯਾਦ ਵਿਚ ਸਰਬੱਤ ਦੇ ਭਲੇ ਲਈ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਗੁਰਬਾਣੀ ਦੇ ਪ੍ਰਵਾਹ ਸ੍ਰੀ ਅਖੰਡ ਪਾਠਾਂ ਦੀ 32ਵੀਂ ਲੜੀ ਨੂੰ ਮੁੱਖ ਰੱਖਦਿਆਂ ਸੇਵਾਦਾਰ ਸੰਗਤਾਂ ਦੀ ਇਕੱਤਰਤਾ ਮੁੱਖ ਪ੍ਰਬੰਧਕ ਬਾਬਾ ਮਹਿੰਦਰ ਸਿੰਘ ਔਲਖ ਅਤੇ ਮੁੱਖ ਸੇਵਾਦਾਰ ਬਾਬਾ ਜੋਗਾ ਸਿੰਘ ਔਲਖ ਦੀ ਰਹਿਨੁਮਾਈ ਹੇਠ ਹੋਈ। ਇਸ ਸਬੰਧੀ ਭਾਈ ਚਤਰ ਸਿੰਘ ਔਲਖ, ਸੂਬਦੇਾਰ ਕੁਲਵੰਤ ਸਿੰਘ ਔਲਖ ਅਤੇ ਡਾ.

ਅਜੀਤ ਡੈਸਕ 17-08-2026
ਬਟਾਲਾ, 16 ਅਗਸਤ (ਸਤਿੰਦਰ ਸਿੰਘ)-ਕਸਬਾ ਹਰਚੋਵਾਲ ਦੇ ਨਜ਼ਦੀਕ ਪਿੰਡ ਔਲਖ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਚਰਨ ਛੋਹ ਪ੍ਰਾਪਤ ਯਾਦਗਾਰ ਵਿਚ ਸੁਸ਼ੋਭਿਤ ਗੁਰਦੁਆਰਾ ਬਾਬਾ ਨੰਦਾ ਜੀ ਦੇ ਤਪ ਅਸਥਾਨ ’ਤੇ ਬਾਬਾ ਨੰਦਾ ਜੀ ਦੀ ਯਾਦ ਵਿਚ ਸਰਬੱਤ ਦੇ ਭਲੇ ਲਈ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਗੁਰਬਾਣੀ ਦੇ ਪ੍ਰਵਾਹ ਸ੍ਰੀ ਅਖੰਡ ਪਾਠਾਂ ਦੀ 32ਵੀਂ ਲੜੀ ਨੂੰ ਮੁੱਖ ਰੱਖਦਿਆਂ ਸੇਵਾਦਾਰ ਸੰਗਤਾਂ ਦੀ ਇਕੱਤਰਤਾ ਮੁੱਖ ਪ੍ਰਬੰਧਕ ਬਾਬਾ ਮਹਿੰਦਰ ਸਿੰਘ ਔਲਖ ਅਤੇ ਮੁੱਖ ਸੇਵਾਦਾਰ ਬਾਬਾ ਜੋਗਾ ਸਿੰਘ ਔਲਖ ਦੀ ਰਹਿਨੁਮਾਈ ਹੇਠ ਹੋਈ। ਇਸ ਸਬੰਧੀ ਭਾਈ ਚਤਰ ਸਿੰਘ ਔਲਖ, ਸੂਬਦੇਾਰ ਕੁਲਵੰਤ ਸਿੰਘ ਔਲਖ ਅਤੇ ਡਾ. ਲਖਵਿੰਦਰ ਸਿੰਘ ਸੰਧੂ ਔਲਖ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੀ ਆਰੰਭਤਾ ਅਗਸਤ ਮਹੀਨੇ ਦੇ ਅਖੀਰਲੇ ਹਫ਼ਤੇ ਤੱਕ ਸ਼ੁਰੂ ਹੋ ਕੇ ਨਿਰੰਤਰ ਲਗਾਤਾਰ ਚਲਦੀ ਰਹੇਗੀ। ਬਾਬਾ ਸੁਰਿੰਦਰ ਸਿੰਘ ਔਲਖ ਵਲੋਂ ਪਾਠੀ ਸਿੰਘਾਂ ਨੂੰ ਬੇਨਤੀ ਕੀਤੀ ਗਈ ਕਿ 17 ਅਗਸਤ ਨੂੰ ਸਵੇਰੇ 10 ਵਜੇ ਗੁਰਬਾਣੀ ਦੇ ਪ੍ਰਵਾਹ ਵਿਚ ਡਿਊਟੀ ਕਰਨ ਲਈ ਪਾਠੀ ਸਿੰਘਾਂ ਦੇ ਨਾਂਅ ਲਿਖੇ ਜਾਣਗੇ ਅਤੇ ਪਾਠੀ ਸਿੰਘ ਸ਼ੁੱਧ ਗੁਰਬਾਣੀ ਉਚਾਰਨ ਕਰਨ ਲਈ ਅੰਮ੍ਰਿਤਧਾਰੀ ਤੇ ਪੰਜ ਬਾਣੀਆਂ ਦਾ ਨਿਤਨੇਮੀ ਹੋਣਾ ਜ਼ਰੂਰੀ ਹੈ। ਉਨ੍ਹਾਂ ਸਾਲਾਨਾ ਜੋੜ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਸੇਵਾਦਾਰ ਸਿੰਘਾਂ ਅਤੇ ਬੀਬੀਆਂ ਦੀਆਂ ਡਿਊਟੀਆਂ ਵੀ ਲਗਾਈਆਂ।
ਪਿਛਲੀ ਖ਼ਬਰ ਜੁਲਕਾ ਨਰਸਿੰਗ ਕਾਲਜ ਕਾਦੀਆਂ ’ਚ ਤੀਆਂ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਅਗਲੀ ਖ਼ਬਰ ਰੈਂਕਰਜ਼ ਇੰਟਰਨੈਸ਼ਨਲ ਸਕੂਲ ਵਿਚ 80ਵਾਂ ਸੁਤੰਤਰਤਾ ਦਿਵਸ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।