15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸਰਕਾਰੀ ਸਕੂਲ ਪਸਨਾਵਾਲ ਵਿਖੇ ਆਜ਼ਾਦੀ ਦਿਹਾੜੇ ਮੌਕੇ ਸਮਾਗਮ

ਧਾਰੀਵਾਲ, 14 ਅਗਸਤ (ਸਵਰਨ ਸਿੰਘ)-ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਪਸਨਾਵਾਲ ਵਿਚ ਸੀ. ਐੱਚ.

ਅਜੀਤ ਡੈਸਕ 15-08-2026
ਧਾਰੀਵਾਲ, 14 ਅਗਸਤ (ਸਵਰਨ ਸਿੰਘ)-ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਪਸਨਾਵਾਲ ਵਿਚ ਸੀ.ਐੱਚ.ਟੀ. ਅਸ਼ਵਨੀ ਕੁਮਾਰ ਫੱਜੂਪੁਰ ਦੀ ਅਗਵਾਈ ਤੇ ਸਮੂਹ ਸਟਾਫ ਪਰਜਿੰਦਰ ਕੌਰ, ਬਲਜਿੰਦਰ ਕੌਰ, ਮਨਜੀਤ ਕੌਰ, ਬਲਜੀਤ ਕੌਰ, ਰੁਪਿੰਦਰ ਕੌਰ ਆਦਿ ਦੇ ਸਹਿਯੋਗ ਨਾਲ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਲਈ ‘ਤਿਰੰਗਾ ਬ੍ਰੈਸਲੇਟ’ ਬਣਾਉਣ ਦੀ ਗਤੀਵਿਧੀ ਕਰਵਾਈ ਗਈ, ਜੋ ਕਿ ਬਹੁਤ ਹੀ ਸ਼ਾਨਦਾਰ ਤੇ ਸਫਲ ਰਹੀ। ਇਸ ਮੌਕੇ ਪ੍ਰੀ-ਪ੍ਰਾਇਮਰੀ ਦੀਆਂ ਅਧਿਆਪਕਾਵਾਂ ਕੁਲਜੀਤ ਕੌਰ ਅਤੇ ਸੰਦੀਪ ਕੌਰ ਨੇ ਬੱਚਿਆਂ ਨੂੰ ਤਿਰੰਗੇ ਦੀ ਅਹਿਹਮੀਅਤ ਅਤੇ ਇਸ ਦੇ ਤਿੰਨਾਂ ਰੰਗਾਂ ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਇਸ ਦੌਰਾਨ ਕੁਝ ਬੱਚਿਆਂ ਨੇ ਹਦਾਇਤਾਂ ਸੁਣ ਕੇ ਆਪਣੇ-ਆਪ ਬਹੁਤ ਸੋਹਣੇ ਬ੍ਰੈਸਲੇਟ ਤਿਆਰ ਕੀਤੇ। ਇਸ ਗਤੀਵਿਧੀ ਨੂੰ ਸਫ਼ਲ ਬਣਾਉਣ ਵਿਚ ਕੋਆਰਡੀਨੇਟਰ ਪ੍ਰਥਮ ਤੇ ਸੁਨੀਤਾ ਦੇਵੀ ਨੇ ਵੀ ਆਪਣਾ ਪੂਰਾ ਸਹਿਯੋਗ ਦਿੱਤਾ।
ਪਿਛਲੀ ਖ਼ਬਰ ਆਜ਼ਾਦੀ ਦਿਵਸ ਦੇ ਰੰਗ ’ਚ ਰੰਗਿਆ ਡਾ. ਐੱਮ.ਆਰ.ਐੱਸ. ਭੱਲਾ ਡੀ.ਏ.ਵੀ. ਸਕੂਲ ਅਗਲੀ ਖ਼ਬਰ ਗੁਡਵਿਲ ਸਕੂਲ ’ਚ ਆਜ਼ਾਦੀ ਦਿਵਸ ’ਤੇ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।