13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਅਕਾਲ ਅਕੈਡਮੀ ਭਰਿਆਲ ਲਾਹੜੀ ਵਿਖੇ ਸਹਿਜ ਪਾਠ ਦੀ ਕੀਤੀ ਆਰੰਭਤਾ

ਤਾਰਾਗੜ੍ਹ, 11 ਅਗਸਤ (ਸੋਹਨ ਲਾਲ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਅਕਾਲ ਅਕੈਡਮੀ ਭਰਿਆਲ ਲਾਹੜੀ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਰਧਾ, ਸਤਿਕਾਰ ਤੇ ਅਧਿਆਤਮਿਕ ਭਾਵਨਾ ਨਾਲ ਸਹਿਜ ਪਾਠ ਦੀ ਆਰੰਭਤਾ ਕੀਤੀ ਗਈ । ਇਸ ਮੌਕੇ ਕੁੱਲ 64 ਵਿਦਿਆਰਥੀਆਂ, ਜਿਨ੍ਹਾਂ ’ਚ 36 ਲੜਕੀਆਂ ਤੇ 28 ਲੜਕੇ ਸ਼ਾਮਿਲ ਸਨ, ਨੇ ਸਹਿਜ ਪਾਠ ਅਰੰਭ ਕਰਕੇ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਭਾਗ ਲਿਆ ।

ਅਜੀਤ ਡੈਸਕ 12-08-2026
ਤਾਰਾਗੜ੍ਹ, 11 ਅਗਸਤ (ਸੋਹਨ ਲਾਲ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਅਕਾਲ ਅਕੈਡਮੀ ਭਰਿਆਲ ਲਾਹੜੀ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਰਧਾ, ਸਤਿਕਾਰ ਤੇ ਅਧਿਆਤਮਿਕ ਭਾਵਨਾ ਨਾਲ ਸਹਿਜ ਪਾਠ ਦੀ ਆਰੰਭਤਾ ਕੀਤੀ ਗਈ । ਇਸ ਮੌਕੇ ਕੁੱਲ 64 ਵਿਦਿਆਰਥੀਆਂ, ਜਿਨ੍ਹਾਂ ’ਚ 36 ਲੜਕੀਆਂ ਤੇ 28 ਲੜਕੇ ਸ਼ਾਮਿਲ ਸਨ, ਨੇ ਸਹਿਜ ਪਾਠ ਅਰੰਭ ਕਰਕੇ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਭਾਗ ਲਿਆ । ਇਸ ਪਵਿੱਤਰ ਮੌਕੇ ’ਤੇ ਪ੍ਰਿੰਸੀਪਲ ਮੈਡਮ, ਮਨਿੰਦਰ ਪਾਲ ਕੌਰ (ਪੰਜਾਬੀ) ਅਧਿਆਪਕਾ, ਰਾਜਵੰਤ ਕੌਰ (ਪੰਜਾਬੀ) ਅਧਿਆਪਕਾ, ਬਲਵਿੰਦਰ ਕੌਰ ਪੰਜਾਬੀ ਅਧਿਆਪਕਾ ਤੇ ਸਾਹਿਬ ਸਿੰਘ ਗਤਕਾ ਅਧਿਆਪਕ ਅਤੇ ਐਡਮਿਨ ਸਰ ਬਲਕਾਰ ਚੰਦ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ । ਸਮਾਗਮ ਰਾਹੀਂ ਵਿਦਿਆਰਥੀਆਂ ਨੂੰ ਗੁਰਬਾਣੀ ਨਾਲ ਜੁੜਨ ਤੇ ਸਿੱਖੀ ਦੇ ਅਧਿਆਤਮਿਕ ਮੁੱਲਾਂ ਨੂੰ ਅਪਣਾਉਣ ਦਾ ਸੁਨਹਿਰਾ ਮੌਕਾ ਮਿਲਿਆ । ਇਸ ਪਵਿੱਤਰ ਉਪਰਾਲੇ ਨੇ ਵਿਦਿਆਰਥੀਆਂ ’ਚ ਅਨੁਸ਼ਾਸਨ, ਨਿਮਰਤਾ, ਸ਼ਰਧਾ ਤੇ ਏਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ । ਇਹ ਉਪਰਾਲਾ ਅਕਾਲ ਅਕੈਡਮੀ ਵਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਅਕਾਦਮਿਕ ਉੱਨਤੀ ਦੇ ਨਾਲ-ਨਾਲ ਅਧਿਆਤਮਿਕ ਤੇ ਨੈਤਿਕ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ । ਸਮਾਗਮ ਦੀ ਸਮਾਪਤੀ ਸਮੁੱਚੀ ਅਕੈਡਮੀ ਪਰਿਵਾਰ ਦੀ ਚੜ੍ਹਦੀ ਕਲਾ, ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਨਾਲ ਕੀਤੀ ਗਈ ।
ਪਿਛਲੀ ਖ਼ਬਰ ਨਿਪਾਲ ਯਾਤਰਾ ਦੀ ਸੁਰੱਖਿਆ ਤੇ ਸਹੂਲਤਾਂ ਸੰਬੰਧੀ ਕੇਂਦਰੀ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਅਗਲੀ ਖ਼ਬਰ ਵੁੱਡਸਟਾਕ ਪਬਲਿਕ ਸਕੂਲ ’ਚ ਤੀਜ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।