13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਵੁੱਡਸਟਾਕ ਪਬਲਿਕ ਸਕੂਲ ’ਚ ਤੀਜ ਦਾ ਤਿਉਹਾਰ ਮਨਾਇਆ

ਬਟਾਲਾ, 11 ਅਗਸਤ (ਸਤਿੰਦਰ ਸਿੰਘ)-ਵੁੱਡਸਟਾਕ ਪਬਲਿਕ ਸਕੂਲ ਵਿਚ ਰੰਗਾਂ, ਉਤਸ਼ਾਹ ਤੇ ਰਵਾਇਤੀ ਰੌਣਕ ਨਾਲ ਤੀਜ ਦਾ ਤਿਉਹਾਰ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਚੇਅਰਪਰਸਨ ਡਾ.

ਅਜੀਤ ਡੈਸਕ 12-08-2026
ਬਟਾਲਾ, 11 ਅਗਸਤ (ਸਤਿੰਦਰ ਸਿੰਘ)-ਵੁੱਡਸਟਾਕ ਪਬਲਿਕ ਸਕੂਲ ਵਿਚ ਰੰਗਾਂ, ਉਤਸ਼ਾਹ ਤੇ ਰਵਾਇਤੀ ਰੌਣਕ ਨਾਲ ਤੀਜ ਦਾ ਤਿਉਹਾਰ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਚੇਅਰਪਰਸਨ ਡਾ. ਸਤਿੰਦਰਜੀਤ ਕੌਰ ਨਿੱਝਰ ਤੇ ਵਿੱਦਿਅਕ ਡਾਇਰੈਕਟਰ ਸ਼੍ਰੀਮਤੀ ਵਸੁਧਾ ਸ਼ਰਮਾ ਦੇ ਨਿੱਘੇ ਸਵਾਗਤ ਨਾਲ ਹੋਈ। ਇਸ ਮੌਕੇ ਅਧਿਆਪਕ ਤੇ ਵਿਦਿਆਰਥੀ ਵੀ ਉਤਸ਼ਾਹ ਨਾਲ ਸ਼ਾਮਲ ਹੋਏ। ਇਸ ਦੌਰਾਨ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੀ ਮਨਮੋਹਕ ਝਲਕ ਪੇਸ਼ ਕੀਤੀ ਗਈ। ਸਮੂਹ ਗੀਤ, ਕਵਿਤਾ, ਲੜਕੀਆਂ ਦਾ ਨਾਚ ਤੇ ਸੋਲੋ ਗੀਤ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਤੋਂ ਬਾਅਦ ਰਵਾਇਤੀ ਗਿੱਧੇ ਨੇ ਸਮਾਗਮ ’ਚ ਖੁਸ਼ੀ, ਜੋਸ਼ ਤੇ ਉਤਸ਼ਾਹ ਭਰ ਦਿੱਤਾ। ਚੇਅਰਪਰਸਨ ਨੇ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਉਪਰੰਤ ਡਾਇਰੈਕਟਰ ਅਕੈਡਮਿਕ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਦਾ ਸਮਾਪਨ ਸੱਭਿਆਚਾਰ, ਸਾਂਝ, ਖੁਸ਼ੀ ਤੇ ਨਾਰੀ ਸ਼ਕਤੀ ਦੀ ਭਾਵਨਾ ਨਾਲ ਹੋਇਆ ਅਤੇ ਤੀਜ ਦੀਆਂ ਰਵਾਇਤਾਂ ਨੂੰ ਜੀਵੰਤ ਰੱਖਣ ਦਾ ਸੁੰਦਰ ਸੰਦੇਸ਼ ਦਿੱਤਾ ਗਿਆ।
ਪਿਛਲੀ ਖ਼ਬਰ ਅਕਾਲ ਅਕੈਡਮੀ ਭਰਿਆਲ ਲਾਹੜੀ ਵਿਖੇ ਸਹਿਜ ਪਾਠ ਦੀ ਕੀਤੀ ਆਰੰਭਤਾ ਅਗਲੀ ਖ਼ਬਰ ਹਲਕਾ ਦੀਨਾਨਗਰ ’ਚ ਗਿਰਦੌਰ ਤੇ ਪਟਵਾਰੀਆਂ ਦੀਆਂ ਅਸਾਮੀਆਂ ਖਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।