08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਲੋਕ ਉਤਾਵਲੇ- ਰਾਜਨਬੀਰ ਸਿੰਘ ਘੁਮਾਣ

ਅੱਚਲ ਸਾਹਿਬ, 7 ਅਗਸਤ (ਗੁਰਚਰਨ ਸਿੰਘ)-ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਲੋਕ ਉਤਾਵਲੇ ਹੋਏ ਪਏ ਹਨ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸੂਬੇ ਦੇ ਹੋਏ ਵਿਕਾਸ ਕਾਰਜਾਂ ਤੇ ਮਿਲੀਆਂ ਸੁੱਖ-ਸਹੂਲਤਾਂ ਨੂੰ ਯਾਦ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਇੰਚਾਰਜ ਹਲਕਾ ਸ੍ਰੀ ਹਰਗੋਬਿੰਦਪੁਰ ਰਾਜਨਬੀਰ ਸਿੰਘ ਘੁਮਾਣ ਨੇ ਸੀਨੀਅਰ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਕੀਤਾ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਰਮਿਆਨ ਹੋਈ ਵਿਚਾਰ ਚਰਚਾ ਨੇ ‘ਆਪ’ ਸੁਪਰੀਮੋ ਲਾਲਾ ਕੇਜਰੀਵਾਲ ਨੂੰ ਤਰੇਲੀਆਂ ਲਿਆ ਦਿੱਤੀਆਂ ਹਨ।

ਸੀਨੀਅਰ ਆਗੂਆਂ ਸਮੇਤ ਗੱਲਬਾਤ ਕਰਦੇ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ। ਤਸਵੀਰ : ਗੁਰਚਰਨ ਸਿੰਘ 08-08-2026
ਅੱਚਲ ਸਾਹਿਬ, 7 ਅਗਸਤ (ਗੁਰਚਰਨ ਸਿੰਘ)-ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਲੋਕ ਉਤਾਵਲੇ ਹੋਏ ਪਏ ਹਨ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸੂਬੇ ਦੇ ਹੋਏ ਵਿਕਾਸ ਕਾਰਜਾਂ ਤੇ ਮਿਲੀਆਂ ਸੁੱਖ-ਸਹੂਲਤਾਂ ਨੂੰ ਯਾਦ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਇੰਚਾਰਜ ਹਲਕਾ ਸ੍ਰੀ ਹਰਗੋਬਿੰਦਪੁਰ ਰਾਜਨਬੀਰ ਸਿੰਘ ਘੁਮਾਣ ਨੇ ਸੀਨੀਅਰ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਕੀਤਾ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਰਮਿਆਨ ਹੋਈ ਵਿਚਾਰ ਚਰਚਾ ਨੇ ‘ਆਪ’ ਸੁਪਰੀਮੋ ਲਾਲਾ ਕੇਜਰੀਵਾਲ ਨੂੰ ਤਰੇਲੀਆਂ ਲਿਆ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸੂਬੇ ਦੇ ਲੋਕਾਂ ਦਾ ਬਿਲਕੁਲ ਮੋਹ ਭੰਗ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਸਵਾਏ ਝੂਠੇ ਲਾਰਿਆਂ ਤੋਂ ਕੁਝ ਵੀ ਨਹੀਂ ਕੀਤਾ, ਹੁਣ ਜਦ ਪਤਾ ਲੱਗਾ ਕਿ ਬੀਬੀਆਂ ਨੇ ਪਿੰਡਾਂ ’ਚ ਵੜਨ ਨਹੀਂ ਦੇਣਾ ਤਾਂ ਥੋੜੇ-ਥੋੜੇ ਪੈਸੇ ਪਾ ਕੇ ਵਰਚਾਅ ਦਿੱਤਾ ਹੈ, ਪਰ ਇਨ੍ਹਾਂ ਨੂੰ ਨਹੀਂ ਪਤਾ ਕਿ ਲੋਕ ਕਿੰਨੇ ਜਾਗਰੂਕ ਹਨ ਤੇ ਸਭ ਨੂੰ ਪਤਾ ਹੈ ਕਿ ਇਹ ਸਿਰਫ ਤੇ ਸਿਰਫ ਚੋਣ ਸਟੰਟ ਹੈ। ਸ: ਘੁਮਾਣ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਤੈਅ ਹੈ। ਇਸ ਮੌਕੇ ਸੀਨੀਅਰ ਆਗੂ ਜਥੇਦਾਰ ਅਮਰਜੀਤ ਸਿੰਘ ਸੇਖਵਾਂ, ਹਲਕਾ ਮੀਡੀਆ ਇੰਚਾਰਜ ਡਾ. ਜਸਬੀਰ ਸਿੰਘ ਸੱਲੋ, ਜਥੇਦਾਰ ਪ੍ਰੇਮ ਸਿੰਘ ਜੈਤੋਸਰਜਾ, ਦਰਸ਼ਨ ਸਿੰਘ ਪੁਰੀਆਂ ਖੁਰਦ, ਸਰੂਪ ਸਿੰਘ, ਸੁਖਦੇਵ ਸਿੰਘ ਵੈਰੋਨੰਗਲ, ਸਰਕਲ ਯੂਥ ਪ੍ਰਧਾਨ ਗੁਰਬਿੰਦਰ ਸਿੰਘ ਬੂੜੇਨੰਗਲ, ਸਰਕਲ ਪ੍ਰਧਾਨ ਅਜੇਦੀਪ ਸਿੰਘ ਪੁਰੀਆਂ, ਸਰਬਜੀਤ ਸਿੰਘ ਅੰਮੋਨੰਗਲ, ਪਰਮਿੰਦਰ ਸਿੰਘ ਬੂੜੇਨੰਗਲ , ਸਾ. ਸੰਮਤੀ ਮੈਂਬਰ ਹਰਪਾਲ ਸਿੰਘ ਆਦੋਵਾਲੀ, ਸਰਕਲ ਪ੍ਰਧਾਨ ਬਲਜਿੰਦਰ ਸਿੰਘ ਸੱਲੋ, ਇਕਬਾਲ ਸਿੰਘ ਸੱਲੋ, ਜਥੇਦਾਰ ਕੁਲਬੀਰ ਸਿੰਘ ਚਾਹਲ, ਹਰਜੀਤ ਸਿੰਘ ਰੰਗੜ ਨੰਗਲ, ਸੀਨੀਅਰ ਆਗੂ ਗੋਪੀ ਭੋਮਾ, ਕੈਪਟਨ ਕੁਲਵਿੰਦਰ ਸਿੰਘ, ਦੇਵ ਸੁਖਪਾਲ ਸਿੰਘ ਸੇਖਵਾਂ, ਕਵਲਦੀਪ ਸਿੰਘ ਨਸੀਰਪੁਰ, ਸਾਬਕਾ ਸਰਪੰਚ ਜਸਵੰਤ ਸਿੰਘ ਟਿੱਕਾ, ਸਕੱਤਰ ਸਿੰਘ ਨਸੀਰਪੁਰ, ਈਸ਼ਵਰ ਸਿੰਘ ਜਾਹਦਪੁਰ, ਸੁਖਬੀਰ ਸਿੰਘ ਜਾਹਦਪੁਰ, ਸਰਵਿੰਦਰ ਸਿੰਘ ਢਡਿਆਲਾ ਨਜ਼ਰਾਂ, ਪਵਿੱਤਰਜੀਤ ਸਿੰਘ ਮੀਰਪੁਰ, ਦਿਲਬਾਗ ਸਿੰਘ ਕੋਟਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗਲੈਮਟੇਲ ਪਾਏ ਏ.ਪੀ. ਸਲੂਨ ’ਚ ਤੀਆਂ ਸਮਾਗਮ ’ਚ ਸਰਪੰਚ ਗੁਰਪ੍ਰੀਤ ਕੌਰ ਵਲੋਂ ਸ਼ਿਰਕਤ ਅਗਲੀ ਖ਼ਬਰ ਬੇਬੇ ਨਾਨਕੀ ਪਬਲਿਕ ਸਕੂਲ ਘਣੀਏ ਕੇ ਬਾਂਗਰ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਪੂਰਵਕ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।