09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਘਰ ’ਤੇ ਦੇਰ ਰਾਤ ਅਣਪਛਾਤੇ ਵਿਅਕਤੀ ਨੇ ਚਲਾਈ ਗੋਲੀ

ਅਜੀਤ ਡੈਸਕ 02-07-2026
ਪੁਲਿਸ ਨੇ ਮੌਕੇ ਤੋਂ ਇਕ ਜਿੰਦਾ ਕਾਰਤੂਸ ਤੇ ਖੋਲ ਕੀਤਾ ਬਰਾਮਦ
ਨੌਸ਼ਹਿਰਾ ਮੱਝਾ ਸਿੰਘ, 1 ਜੁਲਾਈ (ਰਵੀ ਭਗਤ)-ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਲੰਘੀ ਦੇਰ ਰਾਤ ਨੂੰ ਅਣਪਛਾਤੇ ਵਿਅਕਤੀ ਵਲੋ ਇਕ ਘਰ ਦੇ ਗੇਟ ’ਤੇ ਫਾਇਰ ਕੀਤੇ ਗਏ। ਮੌਕੇ ’ਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਥਾਣਾ ਮੁਖੀ ਸੇਖਵਾਂ ਅਮਰ ਸਿੰਘ ਤੇ ਚੌਕੀ ਇੰਚਾਰਜ ਨੌਸ਼ਹਿਰਾ ਮੱਝਾ ਸਿੰਘ ਬਲਜੀਤ ਸਿੰਘ ਨੇ ਇਕ ਜਿੰਦਾ ਕਾਰਤੂਸ ਤੇ ਇਕ ਖੋਲ੍ਹ ਬਰਾਮਦ ਕਰਕੇ ਮੌਕੇ ਦਾ ਜਾਇਜ਼ਾ ਲਿਆ। ਮਿਲੀ ਜਾਣਕਾਰੀ ਅਨੁਸਾਰ ਅਰਸ਼ਦੀਪ ਸਿੰਘ (23) ਪੁੱਤਰ ਕੁਲਵਿੰਦਰ ਸਿੰਘ ਵਾਸੀ ਨੌਸ਼ਹਿਰਾ ਮੱਝਾ ਸਿੰਘ ਨੇ ਦੱਸਿਆ ਕਿ ਉਹ ਇਕ ਨਿੱਜੀ ਕੰਪਨੀ ’ਚ ਬੱਸ ਕੰਡਕਟਰ ਵਜੋਂ ਕੰਮ ਕਰਦਾ ਹੈ ਤੇ ਬੀਤੀ ਦੇਰ ਰਾਤ ਜਦ ਅਸੀਂ ਆਪਣੇ ਘਰ ਵਿਚ ਪਰਿਵਾਰ ਸਮੇਤ ਸੁੱਤੇ ਹੋਏ ਸੀ ਕਿ ਅਚਾਨਕ ਦੇਰ ਰਾਤ ਸਮਾਂ ਕਰੀਬ ਪੌਣੇ 2 ਵਜੇ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਤੇ ਸਾਡਾ ਪਾਲਤੂ ਕੁੱਤਾ ਭੌਂਕਣ ਲੱਗ ਪਿਆ। ਜਦ ਅਸੀਂ ਉਠ ਕੇ ਬਾਹਰ ਦੇਖਿਆ ਤਾਂ ਉਕਤ ਵਿਅਕਤੀ ਨੇ ਸਾਡੇ ਮੁੱਖ ਗੇਟ ’ਤੇ ਗੋਲੀ ਮਾਰਨ ਦੇ ਨਿਸ਼ਾਨ ਦਿਖਾਈ ਦਿੱਤੇ। ਅਰਸ਼ਦੀਪ ਸਿੰਘ ਨੇ ਕਿਹਾ ਕਿ ਉਸ ਨੇ ਰਾਤ ਹੀ 112 ਨੰਬਰ ’ਤੇ ਕਾਲ ਕਰਕੇ ਪੁਲਿਸ ਨੂੰ ਹੀ ਸੂਚਿਤ ਕਰ ਦਿੱਤਾ ਸੀ। ਥਾਣਾ ਮੁਖੀ ਸੇਖਵਾਂ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ਼ ਕਬਜ਼ੇ ’ਚ ਲੈ ਕੇ ਅਰਸ਼ਦੀਪ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਪਿਛਲੀ ਖ਼ਬਰ ਗਰਭਵਤੀ ਵਿਆਹੁਤਾ ਦੀ ਸ਼ੱਕੀ ਹਲਾਤ ’ਚ ਮੌਤ ਪੇਕੇ ਪਰਿਵਾਰ ਨੇ ਸਹੁਰਿਆਂ ’ਤੇ ਲਗਾਏ ਕਤਲ ਦੇ ਦੋਸ਼ ਅਗਲੀ ਖ਼ਬਰ ਵਾਅਦਾ ਕੀਤਾ ਵਾਅਦਾ ਨਿਭਾਇਆ, ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਦੀ ਸ਼ੁਰੂਆਤ : ਵਿਧਾਇਕ ਸ਼ੈਰੀ ਕਲਸੀ,

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।