19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਨਿਲ ਭਾਰਦਵਾਜ ਬਣੇ ਹਲਕਾ ਸੰਗਠਨ ਇੰਚਾਰਜ

ਅਜੀਤ ਡੈਸਕ 01-07-2026
ਸ਼ਾਹਪੁਰ ਕੰਢੀ, 30 ਜੂਨ (ਰਣਜੀਤ ਸਿੰਘ)-ਆਮ ਆਦਮੀ ਪਾਰਟੀ ਹਾਈਕਮਾਂਡ ਵਲੋਂ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਟਰੇਡਰਜ਼ ਕਮਿਸ਼ਨ ਦੇ ਜ਼ਿਲ੍ਹਾ ਚੇਅਰਮੈਨ ਅਨਿਲ ਭਾਰਤਵਾਜ ਹਲਕਾ ਸੰਗਠਨ ਇੰਚਾਰਜ ਬਣਾਏ ਜਾਣ ’ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਉਨ੍ਹਾਂ ਦੇ ਗ੍ਰਹਿ ਵਿਖੇ ਰਾਜਪੂਤ ਭਲਾਈ ਕਲਿਆਣ ਬੋਰਡ ਦੇ ਚੇਅਰਮੈਨ ਡਾ: ਸਵਰਨ ਸਿੰਘ ਸਲਾਰੀਆ ਨੇ ਉਨ੍ਹਾਂ ਨੂੰ ਕ੍ਰਿਪਾਨ ਭੇਟ ਕੀਤੀ, ਜ਼ਿਲ੍ਹਾ ਪ੍ਰਧਾਨ ਅਮਨਦੀਪ ਸੰਧੂ ਨੇ ਦੋਸ਼ਾਲਾ ਭੇਟ ਕੀਤਾ। ਵਧਾਈ ਦੇਣ ਵਾਲਿਆਂ ’ਚ ਵਪਾਰ ਕਮਿਸ਼ਨ ਮਾਝਾ ਜ਼ੋਨ ਦੇ ਚੇਅਰਮੈਨ ਠਾਕੁਰ ਧਰਮਿੰਦਰ ਸਿੰਘ ਸ਼ੇਰੂ, ਬਲਾਕ ਪ੍ਰਧਾਨ ਮੁਕੇਸ਼ ਕੁਮਾਰ, ਰਾਜੀਵ ਕੁਮਾਰ, ਯੁਗੇਸ਼ ਸ਼ਰਮਾ, ਟੋਨੀ ਪਠਾਨੀਆ, ਪ੍ਰਵੀਨ ਕੁਮਾਰ, ਕਰਤਾਰ ਸਿੰਘ, ਬਲਾਕ ਪ੍ਰਧਾਨ ਮੰਨੂ ਠਾਕੁਰ ਤੇ ਰਾਜੀਵ ਕੁਮਾਰ ਆਦਿ ਸ਼ਾਮਿਲ ਸਨ। ਇਸ ਮੌਕੇ ਡਾ: ਸਵਰਨ ਸਿੰਘ ਸਲਾਰੀਆ ਨੇ ਕਿਹਾ ਕਿ ਡਾ: ਅਨਿਲ ਭਾਰਤਵਾਜ 2012 ਤੋਂ ਪਾਰਟੀ ਨਾਲ ਜੁੜੇ ਹੋਏ ਹਨ। ਜਿਹੜੇ ਪਾਰਟੀ ਦੀ ਸ਼ਾਨ ਹਨ ਤੇ ਇਮਾਨਦਾਰੀ ਨਾਲ ਪਾਰਟੀ ਦੀ ਸੇਵਾ ਕਰ ਰਹੇ ਹਨ। ਪਾਰਟੀ ਵੀ ਇਨ੍ਹਾਂ ਨੂੰ ਸਮੇਂ-ਸਮੇਂ ’ਤੇ ਜ਼ਿੰਮੇਵਾਰੀਆਂ ਦੇ ਰਹੀ ਹੈ ਤੇ ਹੁਣ ਇਨ੍ਹਾਂ ਨੂੰ ਹਲਕਾ ਸੰਗਠਨ ਇੰਚਾਰਜ ਲਾ ਕੇ ਹੋਰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਡਾ: ਅਨਿਲ ਭਾਰਤਵਾਜ ਨੇ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਪੂਰੀ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਹੋਰ ਵੱਡੀ ਜਿੱਤ ਪ੍ਰਾਪਤ ਕਰ ਸਕੇ।
ਪਿਛਲੀ ਖ਼ਬਰ ਪੀ. ਡਬਲਿਊ. ਡੀ. ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਨੇ ਰੋਸ ਰੈਲੀ ਕਰਨ ਉਪਰੰਤ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਭਾਈ ਘਨੱਈਆ ਜੀ ਚੈਰੀਟੇਬਲ ਸੁਸਾਇਟੀ ਵਲੋਂ ਕਰਵਾਇਆ ਗਿਆ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।