22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਫ਼ਤਹਿਗੜ੍ਹ ਚੂੜੀਆਂ ਨਗਰ ਕੌਸਲ ਚੋਣਾਂ ਸਬੰਧੀ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਾਰਡ ਨੰਬਰ ਇਕ ਵਿਚ ਪਹੁੰਚੇ

ਅਜੀਤ ਡੈਸਕ 25-05-2026
ਫ਼ਤਹਿਗੜ੍ਹ ਚੂੜੀਆਂ, 24 ਮਈ (ਅਵਤਾਰ ਸਿੰਘ ਰੰਧਾਵਾ)-ਫ਼ਤਹਿਗੜ੍ਹ ਚੂੜੀਆਂ ਨਗਰ ਕੌਂਸਲ ਦੀਆਂ ਚੱਲ ਰਹੀਆਂ ਚੋਣਾਂ ਦੌਰਾਨ 'ਆਪ' ਉਮੀਦਵਾਰਾਂ ਲਈ ਵਰਕਰਾਂ ਨੂੰ ਲਾਮਬੰਦ ਕਰਨ ਲਈ ਸ਼ਹਿਰ ਦੀ ਵਾਰਡ ਨੰਬਰ 1 ਦੀ ਚੋਣ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਅੱਜ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਲੋਂ ਵਾਰਡ ਦੇ ਮੁਹਤਬਰਾਂ ਅਤੇ ਸਾਥੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਨੇ ਬਾਰੀਕੀ ਨਾਲ ਵਾਰਡ ਦੀਆਂ ਮੁਸ਼ਕਿਲਾਂ ਦੇ ਹੱਲ ਅਤੇ ਸੁਹਿਰਦ ਵਿਕਾਸ ਲਈ ਨਵੀਂ ਰਣਨੀਤੀ ਤਿਆਰ ਕੀਤੀ ਅਤੇ ਸ਼ਹਿਰ ਦੇ ਹੋਣ ਵਾਲੇ ਵਿਕਾਸ ਕਾਰਜਾਂ ਬਾਰੇ ਵਿਚਾਰ ਚਰਚਾ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਸ਼ਹਿਰ ਫ਼ਤਹਿਗੜ੍ਹ ਚੂੜੀਆਂ ਅਤੇ ਹਲਕਿਆਂ ਅੰਦਰ ਬਹੁਤ ਵੱਡੇ ਵਿਕਾਸ ਕਾਰਜ ਹੋਏ ਹਨ, ਜਦ ਕਿ ਹੁਣ ਨਗਰ ਕੌਸਲ ਦੀਆਂ ਚੋਣਾਂ ਮੌਕੇ ਹਰ ਇਕ ਵੋਟਰ ਦਾ ਵਿਸ਼ਵਾਸ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ | ਉਨ੍ਹਾਂ ਨੇ 'ਆਪ' ਉਮੀਦਵਾਰਾਂ ਨੂੰ ਜਿਤਾਉਣ ਲਈ ਵੋਟਾਂ ਦੀ ਮੰਗ ਕੀਤੀ, ਜਿਸ 'ਤੇ ਸ਼ਹਿਰ ਵਾਸੀਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਮ ਆਦਮੀ ਪਾਰਟੀ ਨਾਲ ਰਾਬਤਾ ਰੱਖਦੇ ਹੋਏ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ | ਇਸ ਮੌਕੇ ਉਮੀਦਵਾਰ ਮਨਦੀਪ ਕੌਰ ਗਿੱਲ, ਸਤਨਾਮ ਸਿੰਘ ਗਿੱਲ, ਬਲਬੀਰ ਸਿੰਘ, ਸੁਖਜੀਤ ਸਿੰਘ, ਅੰਮਿ੍ਤਪਾਲ ਸਿੰਘ, ਅਮਰੀਕ ਸਿੰਘ, ਸਤਨਾਮ ਸਿੰਘ, ਪ੍ਰੀਤਮ ਸਿੰਘ, ਗੁਰਵਿੰਦਰ ਸਿੰਘ, ਜਸਬੀਰ ਸਿੰਘ, ਤਲਵਿੰਦਰ ਸਿੰਘ, ਹਰਨੂਰ ਸਿੰਘ, ਪਲਵਿੰਦਰ ਸਿੰਘ, ਜੀਤ ਸਿੰਘ, ਬਲਬੀਰ ਸਿੰਘ ਗਿੱਲ ਆਦਿ ਹਾਜ਼ਰ ਰਹੇ |
ਪਿਛਲੀ ਖ਼ਬਰ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਲੋਂ ਵਾਰਡ ਨੰਬਰ 3 ਤੋਂ ਉਮੀਦਵਾਰ ਰਮਨਪ੍ਰੀਤ ਕੌਰ ਦੇ ਹੱਕ 'ਚ ਚੋਣ ਪ੍ਰਚਾਰ ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ਮਹਿੰਗਾ ਕਰਕੇ ਜਨਤਾ 'ਤੇ ਪਾਇਆ ਭਾਰੀ ਬੋਝ-ਨਵਜੋਤ ਸਿੰਘ/ਗੁਰਪ੍ਰੀਤ ਸਿੰਘ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।