22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਹੋਮਗਾਰਡ ਦੇ ਸਿਪਾਹੀ ਬਲਕਾਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ <br/>

ਅਜੀਤ ਡੈਸਕ 22-05-2026
ਹਰਚੋਵਾਲ, 21 ਮਈ (ਭਾਮ, ਢਿੱਲੋਂ)-ਪਿੰਡ ਤੁਗਲਵਾਲ ਤੋਂ ਬਲਕਾਰ ਸਿੰਘ ਪੁੱਤਰ ਪਿਆਰਾ ਸਿੰਘ ਜੋ ਕਿ ਪੰਜਾਬ ਪੁਲਿਸ ਹੋਮਗਾਰਡ ਵਿਚ ਨੌਕਰੀ ਕਰਦਾ ਸੀ, ਜਿਨ੍ਹਾਂ ਦੀ ਬੀਤੇ ਦਿਨੀ ਡਿਊਟੀ ਦੌਰਾਨ ਮੀਰਥਲ (ਪਠਾਨਕੋਟ) ਨੇੜੇ ਸੜਕ ਹਾਦਸੇ 'ਚ ਮੌਤ ਹੋ ਗਈ, ਉਸ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਤੁਗਲਵਾਲ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ, ਜਿਸ ਵਿਚ ਉਨ੍ਹਾਂ ਦੀ 147 ਕੰਪਨੀ ਦੇ ਬਟਾਲਾ ਇੰਚਾਰਜ ਦਵਿੰਦਰ ਸਿੰਘ, ਕੰਪਨੀ ਕਮਾਂਡਰ ਕਸ਼ਮੀਰ ਸਿੰਘ, ਏ.ਐੱਸ.ਆਈ. ਰਛਪਾਲ ਸਿੰਘ, ਹਵਲਦਾਰ ਅਮਰੀਕ ਸਿੰਘ ਤੇ ਜਸਵਿੰਦਰ ਸਿੰਘ ਆਦਿ ਵਲੋਂ ਸਲਾਮੀ ਦਿੱਤੀ ਗਈ | ਵੱਡੀ ਗਿਣਤੀ ਵਿਚ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਵੀ ਮੌਜ਼ੂਦ ਰਹੇ | ਬਲਕਾਰ ਸਿੰਘ ਦੀ ਪਤਨੀ ਪਰਮਜੀਤ ਕੌਰ ਦੀ ਕੈਂਸਰ ਦੀ ਬਿਮਾਰੀ ਕਾਰਨ ਪਹਿਲਾਂ ਹੀ ਮੌਤ ਹੋ ਚੁੱਕੀ ਹੈ | ਉਹ ਆਪਣੇ ਪਿੱਛੇ ਸਿਰਫ਼ ਆਪਣੀ 20 ਸਾਲ ਦੀ ਬੇਟੀ ਰੋਬਨਪ੍ਰੀਤ ਕੌਰ ਛੱਡ ਗਏ ਹਨ |

ਪਿਛਲੀ ਖ਼ਬਰ ਡਾ. ਐੱਮ.ਆਰ.ਐੱਸ. ਭੱਲਾ ਸਕੂਲ 'ਚ ਵਿਦਿਆਰਥੀ ਕੌਂਸਲ ਦਾ ਗਠਨ ਅਗਲੀ ਖ਼ਬਰ ਗੁਰਦਾਸਪੁਰ ਜ਼ਿਲ੍ਹੇ 'ਚ ਏ.ਟੀ.ਐਮ 'ਚ ਪੈਸਿਆਂ ਦੀ ਘਾਟ ਕਾਰਨ ਖਪਤਕਾਰ ਹੋ ਰਹੇ ਖੱਜਲ-ਖ਼ੁਆਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।