13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਪੀ.ਐਸ.ਪੀ.ਸੀ.ਐਲ. ਯੂ.ਬੀ.ਡੀ.ਸੀ. ਕਰਮਚਾਰੀਆਂ ਵਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ <br/>

ਅਜੀਤ ਡੈਸਕ 08-05-2026
ਪਠਾਨਕੋਟ, 7 ਮਈ (ਵਿਨੋਦ)-ਪੀ.ਐਸ.ਪੀ.ਸੀ.ਐਲ., ਯੂ.ਬੀ.ਡੀ.ਸੀ., ਸਰਕਲ ਮਲਿਕਪੁਰ ਦੀ ਪੈਨਸ਼ਨ ਐਸੋਸੀਏਸ਼ਨ ਵਲੋਂ ਪਾਵਰ ਕਾਲੋਨੀ ਮਲਿਕਪੁਰ ਵਿਖੇ ਬਲਵੰਤ ਸਿੰਘ ਡਵੀਜ਼ਨ ਪ੍ਰਧਾਨ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਜਿਸ 'ਚ ਪੰਜਾਬ ਸਰਕਾਰ ਵਲੋਂ ਪੈਨਸ਼ਨਰ ਤੇ ਮੁਲਾਜ਼ਮਾਂ ਦਾ 18 ਫੀਸਦੀ ਮਹਿੰਗਾਈ ਭੱਤਾ ਰੋਕਿਆ ਹੋਇਆ, ਜਿਸ ਨੂੰ ਜਾਰੀ ਨਾ ਕਰਨ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਤੇ ਇਸ ਦੇ ਨਾਲ ਹੀ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਮਾਨਯੋਗ ਅਦਾਲਤ ਵਲੋਂ ਪੈਨਸ਼ਨਰਾਂ ਨੂੰ ਇਨ੍ਹਾਂ ਦੇ ਬਣਦੇ ਮਹਿੰਗਾਈ ਭੱਤੇ ਦੀ ਅਦਾਇਗੀ ਕਰਨ ਦੇ ਫ਼ੈਸਲੇ ਵਿਰੁੱਧ ਪਾਈ ਰਿੱਟ ਦੀ ਵੀ ਪਾਵਰਕਾਮ ਦੀ ਇਸ ਕਾਰਵਾਈ ਦਾ ਸਖ਼ਤ ਸ਼ਬਦਾਂ ਨਾਲ ਨਿਖੇਧੀ ਕੀਤੀ ਤੇ ਪਾਵਰਕਾਮ ਦੀ ਅਜਿਹੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਰੁੱਧ ਸੋਚ ਖ਼ਿਲਾਫ਼ ਜਲਦੀ ਹੀ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ | ਮੀਟਿੰਗ ਵਿਚ ਬਲਕਾਰ ਸਿੰਘ, ਟਹਿਲ ਸਿੰਘ, ਕੁਲਵੰਤ ਸਿੰਘ, ਸੂਰਜ ਪ੍ਰਕਾਸ਼, ਬਲਬੀਰ ਸਿੰਘ, ਤਰਸੇਮ ਲਾਲ, ਬਚਨ ਲਾਲ, ਰਣਜੀਤ ਸਿੰਘ, ਰਤਨ ਚੰਦ, ਦੀਪ ਚੰਦ, ਸੁਰਿੰਦਰ ਕੁਮਾਰ, ਛੱਜੂ ਰਾਮ, ਕਮਲ ਕੁਮਾਰ, ਤਾਰਾ ਚੰਦ, ਰੂਪ ਲਾਲ, ਰਾਜ ਕੁਮਾਰ ਆਦਿ ਵਲੋਂ ਮੀਟਿੰਗ ਵਿਚ ਸ਼ਮੂਲੀਅਤ ਕੀਤੀ ਗਈ |

ਪਿਛਲੀ ਖ਼ਬਰ ਵਿਨੈ ਮਹਾਜਨ ਨੂੰ ਧਾਰੀਵਾਲ ਨਗਰ ਕੌਂਸਲ ਚੋਣਾਂ ਲਈ 'ਅਬਜ਼ਰਵਰ' ਕੀਤਾ ਗਿਆ ਨਿਯੁਕਤ <br/> ਅਗਲੀ ਖ਼ਬਰ 20 ਲੱਖ ਦੀ ਲਾਗਤ ਨਾਲ ਤਿਆਰ ਨੇਚਰ ਪਾਰਕ ਦਾ ਕੈਬਨਿਟ ਮੰਤਰੀ ਵਲੋਂ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।