14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਪਠਾਨਕੋਟ ਤੋਂ ਏਸ਼ੀਅਨ ਬਾਕਸਿੰਗ ਤੱਕ ਕੋਚ ਹਰਪ੍ਰੀਤ ਸਿੰਘ ਦੀ ਮਿਹਨਤ ਬਣੀ ਭਾਰਤ ਦੀ ਸ਼ਾਨ

ਅਜੀਤ ਡੈਸਕ 08-05-2026
ਪਠਾਨਕੋਟ, 7 ਮਈ (ਸੁਮਿਤ)-ਹਰਪ੍ਰੀਤ ਸਿੰਘ ਨੇ ਪਠਾਨਕੋਟ ਵਰਗੇ ਛੋਟੇ ਸ਼ਹਿਰ ਤੋਂ ਉਠ ਕੇ ਆਪਣੀ ਮਿਹਨਤ, ਜਜ਼ਬੇ ਅਤੇ ਲਗਨ ਨਾਲ ਅੱਜ ਭਾਰਤ ਦੀ ਨੁਮਾਇੰਦਗੀ ਕਰਦੇ ਹੋਏ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਵਿਚ ਆਪਣਾ ਨਾਮ ਰੌਸ਼ਨ ਕੀਤਾ ਹੈ | ਹਰਪ੍ਰੀਤ ਸਿੰਘ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਇਕ ਐਸ.ਏ. ਪਲੇਅਰ ਵਜੋਂ ਕੀਤੀ | ਖਿਡਾਰੀ ਦੇ ਤੌਰ 'ਤੇ ਉਨ੍ਹਾਂ ਨੇ ਕਾਫ਼ੀ ਮਿਹਨਤ ਕੀਤੀ ਤੇ ਆਪਣੇ ਖੇਡ ਜੀਵਨ ਦੌਰਾਨ ਕਈ ਚੁਨੌਤੀਆਂ ਦਾ ਸਾਹਮਣਾ ਕੀਤਾ | ਬਾਅਦ ਵਿਚ ਉਨ੍ਹਾਂ ਕੋਚਿੰਗ ਦੇ ਖੇਤਰ ਨੂੰ ਆਪਣਾ ਮਕਸਦ ਬਣਾਇਆ | ਸਾਈਾ ਤੋਂ ਅਸਤੀਫ਼ਾ ਦੇ ਕੇ ਤੇ ਹੋਰ ਵਿਭਾਗਾਂ ਦੇ ਮੌਕੇ ਛੱਡ ਕੇ ਉਨ੍ਹਾਂ ਨੇ ਪਠਾਨਕੋਟ ਵਿਚ ਆਪਣਾ ਕੋਚਿੰਗ ਸੈਂਟਰ ਸ਼ੁਰੂ ਕੀਤਾ, ਕਿਉਂਕਿ ਉਨ੍ਹਾਂ ਦਾ ਮਨ ਸਿਰਫ਼ ਖਿਡਾਰੀਆਂ ਨੂੰ ਤਿਆਰ ਕਰਨ ਵਿਚ ਸੀ | ਉਨ੍ਹਾਂ ਦੀ ਕੋਚਿੰਗ ਹੇਠ ਕਈ ਖਿਡਾਰੀ ਨੈਸ਼ਨਲ ਮੈਡਲਿਸਟ ਬਣੇ ਤੇ ਕਈਆਂ ਨੂੰ ਸਰਕਾਰੀ ਨੌਕਰੀਆਂ ਵੀ ਮਿਲੀਆਂ | ਅੱਜ ਉਹੀ ਹਰਪ੍ਰੀਤ ਸਿੰਘ 1 ਮਈ ਤੋਂ 16 ਮਈ 2026 ਤੱਕ ਤਾਸ਼ਕੰਦ ਵਿਚ ਹੋ ਰਹੀ ਅੰਡਰ-15 ਤੇ ਅੰਡਰ-17 ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਵਿਚ ਭਾਰਤ ਦੀ ਨੁਮਾਇੰਦਗੀ ਕਰਦੇ ਹੋਏ ਐਸੋਸੀਏਟ ਬਾਕਸਿੰਗ ਕੋਚ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ | ਇਸ ਤੋਂ ਪਹਿਲਾਂ 17 ਅਪ੍ਰੈਲ ਤੋਂ ਪਟਿਆਲਾ ਵਿਚ ਲੱਗੇ ਰਾਸ਼ਟਰੀ ਕੈਂਪ 'ਚ ਵੀ ਹਰਪ੍ਰੀਤ ਸਿੰਘ ਨੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ | ਉੱਥੇ ਪੂਰੇ ਕੋਚਿੰਗ ਸਟਾਫ਼ ਨਾਲ ਮਿਲ ਕੇ ਉਨ੍ਹਾਂ ਨੇ ਖਿਡਾਰੀਆਂ ਦੀ ਤਿਆਰੀ 'ਚ ਅਹਿਮ ਭੂਮਿਕਾ ਨਿਭਾਈ | ਇਕ ਛੋਟੇ ਸ਼ਹਿਰ ਤੋਂ ਉੱਠ ਕੇ ਬਾਕਸਿੰਗ ਵਰਗੀ ਵੱਡੀ ਦੁਨੀਆ ਵਿਚ ਇੰਨ੍ਹਾ ਵੱਡਾ ਮੁਕਾਮ ਹਾਸਲ ਕਰਨਾ ਨਾ ਸਿਰਫ਼ ਹਰਪ੍ਰੀਤ ਸਿੰਘ ਲਈ, ਸਗੋਂ ਪੂਰੇ ਪਠਾਨਕੋਟ ਲਈ ਮਾਣ ਦੀ ਗੱਲ ਹੈ | ਹਰਪ੍ਰੀਤ ਸਿੰਘ ਨੇ ਇਸ ਉਪਲਬਧੀ ਲਈ ਆਪਣੇ ਪਰਿਵਾਰ, ਆਪਣੇ ਭਰਾ ਨਰਿੰਦਰ ਪਾਲ ਸਿੰਘ, ਆਪਣੀ ਪਤਨੀ ਪੂਜਾ ਰਾਣੀ, ਆਪਣੇ ਹੈਡ ਕੋਚ ਜਤਿੰਦਰ ਰਾਜ ਸਿੰਘ, ਸੰਤੋਸ਼, ਆਪਣੇ ਸਾਥੀ ਗੁਰਪ੍ਰੀਤ ਬਾਜਵਾ, ਅਰਿਯੰਤ ਕੁਮਾਰ, ਹਰਦੀਪ ਸਿੰਘ, ਮੁਹੰਮਦ ਅਭੀ, ਬਾਕਸਿੰਗ ਫੈਡਰੇਸ਼ਨ ਆਫ ਇੰਡੀਆ ਤੇ ਹੋਰ ਸਭ ਦਾ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਜਿਹੜੇ ਵੀ ਲੋਕ ਇਸ ਸਫ਼ਰ ਵਿਚ ਉਨ੍ਹਾਂ ਨਾਲ ਜੁੜੇ ਰਹੇ, ਉਹ ਸਭ ਦੇ ਆਭਾਰੀ ਹਨ | ਨਾਲ ਹੀ ਉਨ੍ਹਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਪਠਾਨਕੋਟ ਦੇ ਹੋਰ ਬੱਚੇ ਵੀ ਭਾਰਤ ਦੀ ਨੁਮਾਇੰਦਗੀ ਕਰਨ ਤੇ ਆਪਣੇ ਸ਼ਹਿਰ ਤੇ ਦੇਸ਼ ਦਾ ਨਾਮ ਰੌਸ਼ਨ ਕਰਨ | ਉਨ੍ਹਾਂ ਕਿਹਾ ਕਿ ਇਹ ਉਪਲੱਬਧੀ ਸਿਰਫ਼ ਉਨ੍ਹਾਂ ਦੀ ਨਹੀਂ, ਸਗੋਂ ਪੂਰੇ ਪਠਾਨਕੋਟ ਤੇ ਪੰਜਾਬ ਦੀ ਸ਼ਾਨ ਹੈ |
ਪਿਛਲੀ ਖ਼ਬਰ ਅਜ਼ੀਜ਼ਪੁਰ ਖੁਰਦ ਤੋਂ ਨੌਰੰਗਪੁਰ ਫੋਕਲ ਪੁਆਇੰਟ, ਸਿੰਬਲੀ ਅਤੇ ਨੌਸ਼ਹਿਰਾ ਐਮਾ ਲਿੰਕ ਰੋਡ ਨੂੰ 16 ਫੁੱਟ ਚੌੜਾ ਕਰਨ ਦੀ... ਅਗਲੀ ਖ਼ਬਰ ਪਿੰਡ ਬੇਗੋਵਾਲ ਤਾਰਾਗੜ੍ਹ ਦੇ ਬਾਜ਼ਾਰ 'ਚ ਗਲੀਆਂ ਨਾਲੀਆਂ ਦਾ ਕੰਮ ਕਰਵਾਇਆ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।