ਗੁਰਦਾਸਪੁਰ, 7 ਮਈ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪੰਡੋਰੀ ਮਹੰਤਾਂ ਦੇ ਵਸਨੀਕ ਮਸੀਹ ਭਾਈਚਾਰੇ ਨਾਲ ਸਬੰਧਿਤ ਇਕ ਪਰਿਵਾਰ ਦੇ ਘਰੋਂ ਚੋਰਾਂ ਵਲੋਂ ਉਸ ਵੇਲੇ 6 ਲੱਖ ਦੇ ਗਹਿਣਿਆਂ ਨੂੰ ਹੱਥ ਫੇਰ ਦਿੱਤਾ ਗਿਆ, ਜਦੋਂ ਪੀੜਤ ਪਰਿਵਾਰ ਪਿੰਡ ਵਿਚ ਹੀ ਬੰਦਗੀ ਦੇ ਕਿਸੇ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਗਿਆ ਸੀ¢ ਪੀੜਤ ਅÏਰਤ ਪਿੰਕੀ ਪਤਨੀ ਰੋਬਨ ਮਸੀਹ ਨੇ ਦੱਸਿਆ ਕਿ ਉਹ ਦੇਰ ਸ਼ਾਮ ਸਾਢੇ 8 ਵਜੇ ਦੇ ਕਰੀਬ ਜਦੋਂ ਆਪਣੇ ਹੀ ਪਿੰਡ ਵਿਚ ਸਤਿਸੰਗ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਗਏ ਸਨ ਤਾਂ ਉਸ ਦÏਰਾਨ ਉਨ੍ਹਾਂ ਦੇ ਘਰ ਦੀ ਛੱਤ ਤੋਂ ਮੌਂਟੀ ਦਾ ਦਰਵਾਜ਼ਾ ਤੋੜ ਕੇ ਚੋਰ ਹੇਠਾਂ ਘਰ 'ਚ ਆ ਵੜੇ ਤੇ ਅੰਦਰੋਂ ਕਮਰੇ ਦੇ ਕਬਜ਼ੇ ਤੇ ਕੁੰਡੀਆਂ ਤੋੜ ਕੇ ਅਲਮਾਰੀਆਂ ਤੇ ਬੈਡਾਂ ਵਿਚ ਕੱਪੜਿਆਂ ਦੀ ਫਰੋਲਾ ਫਰਾਲੀ ਕਰਕੇ ਬੈਡ ਵਿਚ ਪਏ ਟਰੰਕ ਵਿਚੋਂ ਚਾਰ ਤੋਲੇ ਸੋਣੇ ਦੇ ਗਹਿਣੇ ਚੋਰੀ ਕਰ ਲੈ ਗਏ¢ ਗਹਿਣਿਆਂ 'ਚ ਇਕ ਉਸ ਦੇ ਗਲੇ ਦਾ ਹਾਰ, ਦੋ ਜੋੜੇ ਕਾਂਟੇ, ਇਕ ਜੋੜਾ ਵਾਲੀਆਂ, ਇਕ ਮਰਦਾਨਾ ਤੇ ਇਕ ਜਨਾਨਾ ਮੁੰਦਰੀਆਂ ਸ਼ਾਮਿਲ ਸਨ¢ ਉਨ੍ਹਾਂ ਇਸ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਆਪਣੇ ਪਿੰਡ ਦੇ ਹੀ ਇਕ ਅਪਰਾਧਿਕ ਕਿਸਮ ਦੇ ਨÏਜਵਾਨ 'ਤੇ ਸ਼ੱਕ ਜਾਹਿਰ ਕੀਤਾ ਹੈ¢ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਉਨ੍ਹਾਂ ਦੇ ਪਿੰਡ ਦੇ ਹੀ ਇਕ ਨÏਜਵਾਨ ਵਲੋਂ ਦਿੱਤਾ ਗਿਆ ਹੈ ਅਤੇ ਜਿਸ ਦੇ ਨਾਮ 'ਤੇ ਪੁਰਾਣਾ ਸ਼ਾਲਾ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ¢ ਥਾਣਾ ਮੁਖੀ ਕੁਲਵਿੰਦਰ ਸਿੰਘ ਵਲੋਂ ਇਸ ਪੀੜਤ ਪਰਿਵਾਰ ਨੂੰ ਭਰੋਸਾ ਦਿਵਾਇਆ ਹੈ ਕਿ ਜਲਦ ਪੁਲਿਸ ਵਲੋਂ ਵਿਅਕਤੀਆਂ ਨੂੰ ਕਾਬੂ ਕਰਕੇ ਸਖਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ¢