14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਬੰਗਾਲ ਜਿੱਤ ਤੋਂ ਬਾਅਦ ਭਾਜਪਾ ਵਰਕਰਾਂ ਨੇ ਮਨਾਇਆ ਜਸ਼ਨ

ਅਜੀਤ ਡੈਸਕ 08-05-2026
ਗੁਰਦਾਸਪੁਰ, 7 ਮਈ (ਪੰਕਜ ਸ਼ਰਮਾ)-ਬੰਗਾਲ ਵਿਚ ਭਾਜਪਾ ਦੀ ਵੱਡੀ ਜਿੱਤ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਇਕਾਈ ਵਲੋਂ ਬਘੇਲ ਸਿੰਘ ਬਾਹੀਆਂ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਸ਼ਹਿਰ ਦੇ ਦਿਲ ਹਨੂਮਾਨ ਚੌਕ ਵਿਖੇ ਜਸ਼ਨ ਮਨਾਇਆ ਗਿਆ | ਭਾਜਪਾ ਵਰਕਰਾਂ ਨੇ ਲੱਡੂਆਂ ਨਾਲ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਤੇ ਢੋਲ ਦੇ ਡਗੇ 'ਤੇ ਖ਼ੂਬ ਭੰਗੜੇ ਵੀ ਪਾਏ | ਇਸ ਤੋਂ ਬਾਅਦ ਵਿਜੇ ਮਾਰਚ ਦੇ ਰੂਪ ਵਿਚ ਭਾਜਪਾ ਅਧਿਕਾਰੀ ਤੇ ਵਰਕਰ ਮੇਨ ਬਾਜ਼ਾਰ ਵੱਲ ਨਿਕਲਿਆ ਤੇ ਦੁਕਾਨਦਾਰਾਂ ਦੇ ਵੀ ਮੂੰਹ ਮਿੱਠੇ ਕਰਵਾਏ | ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆਂ, ਸੀਨੀਅਰ ਆਗੂ ਰਜਿੰਦਰ ਬਿੱਟਾ ਤੇ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬਿੰਦੀਆ ਨੇ ਕਿਹਾ ਕਿ ਬੰਗਾਲ ਵਿਚ ਮਿਲੀ ਇਤਿਹਾਸਿਕ ਜਿੱਤ ਨਾਲ ਸਵਰਗੀ ਸ਼ਾਮਾ ਪ੍ਰਸ਼ਾਦ ਮੁਖਰਜੀ ਦਾ ਸੁਪਨਾ ਅਰਸੇ ਬਾਅਦ ਪੂਰਾ ਹੋਇਆ ਹੈ |
ਪਿਛਲੀ ਖ਼ਬਰ ਗੁਰਦਾਸਪੁਰ-ਮੁਕੇਰੀਆਂ ਅਤੇ ਹੋਰਨਾਂ ਮੁੱਖ ਮਾਰਗਾਂ 'ਤੇ ਸੁੱਕੇ ਰੁੱਖ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ ਅਗਲੀ ਖ਼ਬਰ ਪੰਜਾਬ ਵਿਚ ਕਾਨੂੰਨ ਵਿਵਸਥਾ ਨੂੰ ਲੈ ਕੇ ਲੋਕਾਂ 'ਚ ਸਹਿਮ ਦਾ ਮਾਹੌਲ : ਜੈਂਤੀਪੁਰ, ਤੱਤਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।