14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਐਕਸੈਲਸ਼ੀਅਰ ਸਕੂਲ ਬਿਜਲੀਵਾਲ ਵਿਖੇ ਵਿਦਿਆਰਥੀਆਂ 'ਚ ਅਹੁਦਾ ਵੰਡ ਸਮਾਗਮ

ਅਜੀਤ ਡੈਸਕ 08-05-2026
ਕਿਲਾ ਲਾਲ ਸਿੰਘ, 7 ਮਈ (ਬਲਬੀਰ ਸਿੰਘ)-ਐਕਸੈਲਸ਼ੀਅਰ ਸੀਨੀਅਰ ਸੈਕੰਡਰੀ ਸਕੂਲ ਬਿਜਲੀਵਾਲ ਵਿਖੇ ਵਿਦਿਆਰਥੀਆਂ 'ਚ ਅਹੁਦਾ ਵੰਡ ਸਮਾਗਮ ਧੂਮ-ਧਾਮ ਨਾਲ ਕਰਵਾਇਆ ਗਿਆ | ਸਮਾਗਮ 'ਚ ਸਕੂਲ ਚੇਅਰਮੈਨ ਐਡਵੋਕੇਟ ਨਰੋਤਮ ਸਿੰਘ ਤੇ ਉਪ ਚੇਅਰਮੈਨ ਐਡਵੋਕੇਟ ਨਵਤੇਜ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਮਾਗਮ ਦੀ ਸ਼ੁਰੂਆਤ ਮਹਿਮਾਨਾਂ ਦੇ ਸਵਾਗਤ ਤੇ ਮਾਰਚ ਪਾਸਟ ਦੁਆਰਾ ਕੀਤੀ ਗਈ | ਸਕੂਲ ਕੈਂਪਸ 'ਚ ਲੋਕਤੰਤਰੀ ਪ੍ਰਣਾਲੀ ਦੁਆਰਾ 12ਵੀਂ ਜਮਾਤ ਦੇ ਵਿਦਿਆਰਥੀ ਗੁਰਬੀਰ ਸਿੰਘ ਨੂੰ ਹੈਡ ਬੁਆਏ, 10ਵੀਂ ਦੇ ਜੋਬਨਪ੍ਰੀਤ ਸਿੰਘ ਨੂੰ ਉਪ ਹੈਡ ਬੁਆਏ, 12ਵੀਂ ਦੀ ਵਿਦਿਆਰਥਣ ਸੁਖਮਨਪ੍ਰੀਤ ਕੌਰ ਨੂੰ ਹੈਡ ਗਰਲ ਤੇ 10ਵੀਂ ਦੀ ਪਿ੍ੰਸ ਨੂੰ ਉਪ ਹੈਡ ਗਰਲ, ਖੇਡਾਂ ਦਾ ਕਪਤਾਨ ਗੁਰਸ਼ਾਨ ਸਿੰਘ ਤੇ ਉਪ ਖੇਡ ਕਪਤਾਨ ਪ੍ਰਭਨੂਰ ਸਿੰਘ ਨੂੰ ਚੋਣ ਵੋਟਿੰਗ ਦੁਆਰਾ ਪਿ੍ੰਸੀਪਲ ਤੇਜਿੰਦਰ ਕੌਰ ਦੀ ਅਗਵਾਈ ਵਿਚ ਚੁਣਿਆ ਗਿਆ | ਜੂਨੀਅਰ ਖੇਡ ਕਪਤਾਨ ਮਨਜੋਤ ਸਿੰਘ ਅਤੇ ਉਹ ਜੂਨੀਅਰ ਕਪਤਾਨ ਅਨਮੋਲਵੀਰ ਕੌਰ ਨੂੰ ਚੁਣਿਆ ਗਿਆ | ਸੱਭਿਆਚਾਰ ਮੁਖੀ ਮਨਪ੍ਰੀਤ ਕੌਰ ਤੇ ਉਪ ਸੱਭਿਆਚਾਰ ਮੁਖੀ ਜਸ਼ਨਬੀਰ ਸਿੰਘ ਨੂੰ ਤੇ ਜੂਨੀਅਰ ਸੱਭਿਆਚਾਰ ਮੁਖੀ ਕੁਲਤਰਨ ਕੌਰ ਤੇ ਉਪ ਸੱਭਿਆਚਾਰ ਮੁਖੀ ਯੁਵਰਾਜ ਸਿੰਘ ਨੂੰ ਚੁਣਿਆ ਗਿਆ | ਸਕੂਲ ਦੇ ਵੱਖ-ਵੱਖ ਜਮਾਤਾਂ ਦੇ ਸੀ.ਆਰ. ਵੀ ਚੁਣੇ ਗਏ | ਸਕੂਲ ਦੇ 4 ਹਾਊਸਾਂ ਡਾਕਟਰ ਭੀਮ ਰਾਓ ਅੰਬੇਦਕਰ ਹਾਊਸ ਦੇ ਕਪਤਾਨ ਅਰਸ਼ਦੀਪ ਸਿੰਘ ਤੇ ਉਪ ਹਾਊਸ ਕਪਤਾਨ ਨਵਦੀਪ ਕੌਰ, ਨੇਤਾ ਜੀ ਸੁਭਾਸ਼ ਚੰਦਰ ਬੋਸ ਹਾਊਸ ਦੇ ਕਪਤਾਨ ਨਵਜੀਤ ਸਿੰਘ ਤੇ ਉਪ ਹਾਊਸ ਕਪਤਾਨ ਨੀਤਿਕਾ ਸ਼ਰਮਾ, ਰਬਿੰਦਰ ਨਾਥ ਟੈਗੋਰ ਹਾਊਸ ਦੇ ਕਪਤਾਨ ਏਕਮਪ੍ਰੀਤ ਕੌਰ ਤੇ ਉਪ ਕਪਤਾਨ ਗੁਰਪ੍ਰੀਤ ਕੌਰ, ਪੰਡਿਤ ਜਵਾਹਰ ਲਾਲ ਨਹਿਰੂ ਹਾਊਸ ਦੇ ਕਪਤਾਨ ਦੀਪਕ ਹੰਸ ਤੇ ਉਪ ਹਾਊਸ ਕਪਤਾਨ ਮਨਵੀਤ ਕੌਰ ਦੀ ਚੋਣ ਕੀਤੀ ਗਈ | ਸਾਬਕਾ ਹਾਊਸ ਕਪਤਾਨਾਂ ਵਲੋਂ ਚੁਣੇ ਗਏ ਕਪਤਾਨਾਂ ਨੂੰ ਝੰਡੇ ਸੌਪੇ ਗਏ | ਉਪਰੰਤ ਚੇਅਰਮੈਨ, ਉਪ ਚੇਅਰਮੈਨ ਤੇ ਪਿ੍ੰਸੀਪਲ ਵਲੋਂ ਨਵ-ਨਿਯੁਕਤ ਵਿਦਿਆਰਥੀਆਂ ਨੂੰ ਬੈਚ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਨਵੇਂ ਚੁਣੇ ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ | ਪਿ੍ੰਸੀਪਲ ਸ੍ਰੀਮਤੀ ਤੇਜਿੰਦਰ ਕੌਰ ਨੇ ਨਵ-ਨਿਯੁਕਤ ਮੈਂਬਰਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਹ ਅਹੁਦਾ ਇਕ ਸਨਮਾਨ ਨਹੀਂ, ਵੱਡੀ ਜ਼ਿੰਮੇਵਾਰੀ ਹੈ | ਨਿਯੁਕਤ ਹੋਏ ਵਿਦਿਆਰਥੀਆਂ ਨੂੰ ਆਪਣੇ ਸਾਥੀਆਂ ਤੇ ਜੂਨੀਅਰਾਂ ਲਈ ਰੋਲ ਮਾਡਲ ਬਣਨ ਦੀ ਸਲਾਹ ਦਿੱਤੀ | ਸਮਾਗਮ ਦੀ ਸਮਾਪਤੀ ਰਾਸ਼ਟਰੀ ਗਾਇਨ ਦਾ ਉਚਾਰਨ ਕਰਕੇ ਕੀਤੀ ਗਈ | ਇਸ ਮੌਕੇ ਸਮੂਹ ਵਿਦਿਆਰਥੀ ਤੇ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਪੰਡੋਰੀ ਰੋਡ 'ਤੇ ਕਣਕ ਨਾਲ ਲੋਡ ਟਰੱਕਾਂ ਦੀਆਂ ਲਾਈਨਾਂ ਲੱਗਣ ਕਾਰਨ ਆਵਾਜਾਈ ਪ੍ਰਭਾਵਿਤ <br/> ਅਗਲੀ ਖ਼ਬਰ ਲਿਟਲ ਫਲਾਵਰ ਕਾਨਵੈਂਟ ਸਕੂਲ ਵਿਖੇ 10ਵੀਂ ਦੇ ਨਤੀਜੇ 'ਚ ਸ਼ਾਨਦਾਰ ਪ੍ਰਦਰਸ਼ਨ ਵਾਲੇ ਵਿਦਿਆਰਥੀਆਂ ਨੰੂ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।