ਬਟਾਲਾ, 20 ਅਪ੍ਰੈਲ (ਸਤਿੰਦਰ ਸਿੰਘ)-ਬੀਤੇ ਦਿਨੀਂ ਇਨਰਵੀਲ ਕਲੱਬ ਬਟਾਲਾ ਵਲੋਂ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿਚ ਵੁੱਡਸਟਾਕ ਸਕੂਲ ਬਟਾਲਾ ਦੇ 4 ਵਦਿਆਰਥੀ ਕੇਸਰ ਕਾਹਲੋਂ ਦਸਵੀਂ ਜਮਾਤ, ਪਵਨੀਤ ਕੌਰ ਬਾਰਵੀਂ, ਆਰਿਆ ਵਰਧਨ ਛੇਵੀਂ ਤੇ ਸਮਾਇਰਾ ਨੌਵੀਂ ਜਮਾਤ ਨੂੰ ਰੋਟਰੀ ਭਵਨ ਵਿਖੇ ਟਰਾਫੀਆ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਖੁਸ਼ੀ ਦੇ ਮੌਕੇ ਸਕੂਲ ਚੇਅਰਪਰਸਨ ਡਾ. ਸਤਿੰਦਰਜੀਤ ਨਿੱਜਰ ਵੀ ਸਮਾਗਮ ਵਿਚ ਹਾਜ਼ਰ ਸਨ |