01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਪਠਾਨਕੋਟ 'ਚ ਪਹਿਲੀ ਵਾਰ ਐਜੂਕੇਸ਼ਨਲ ਐਕਸਪੋ 24 ਤੋਂ 26 ਅਪ੍ਰੈਲ ਤੱਕ ਵਿਦਿਆਰਥੀਆਂ ਨੂੰ 100 ਫੀਸਦੀ ਤੱਕ ਸਕਾਲਰਸ਼ਿਪ ਦੇ ਮੌਕੇ-ਅਭਿਨਵ ਮਹਾਜਨ <br/>

ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਅਭਿਨਵ ਮਹਾਜਨ ਅਤੇ ਨਾਲ ਹੋਰ ਮੈਂਬਰ | ਤਸਵੀਰ: ਸੰਧੂ <br/> 20-04-2026
ਪਠਾਨਕੋਟ, 19 ਅਪ੍ਰੈਲ (ਸੰਧੂ)- ਪਠਾਨਕੋਟ ਅਕੈਡਮਿਕ ਐਸੋਸੀਏਸ਼ਨ (ਪੀ.ਏ.ਏ.) ਵਲੋਂ ਇਕ ਮਹੱਤਵਪੂਰਨ ਪ੍ਰੈਸ ਕਾਨਫ਼ਰੰਸ ਕੀਤੀ ਗਈ ਜਿਸ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਅਭਿਨਵ ਮਹਾਜਨ ਤੇ ਜਨਰਲ ਸਕੱਤਰ ਗੌਰਵ ਸ਼ਰਮਾ ਨੇ 24, 25 ਤੇ 26 ਅਪ੍ਰੈਲ 2026 ਨੂੰ ਹੋਣ ਵਾਲੇ ਪਹਿਲੇ ਤਿ੍-ਸਟੇਟ ਐਜੂਕੇਸ਼ਨਲ ਐਕਸਪੋ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ | ਪ੍ਰਧਾਨ ਅਭਿਨਵ ਮਹਾਜਨ ਨੇ ਦੱਸਿਆ ਕਿ ਇਸ ਐਕਸਪੋ ਦਾ ਮੁੱਖ ਉਦੇਸ਼ ਪਠਾਨਕੋਟ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ ਦੇ ਵਿਦਿਆਰਥੀਆਂ ਨੂੰ ਇਕ ਐਸਾ ਮੰਚ ਪ੍ਰਦਾਨ ਕਰਨਾ ਹੈ ਜਿੱਥੇ ਉਹ ਦੇਸ਼ ਦੇ ਟਾਪ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਪ੍ਰਤੀਨਿਧੀਆਂ ਨਾਲ ਸਿੱਧਾ ਸੰਪਰਕ ਕਰ ਸਕਣ | ਉਨ੍ਹਾਂ ਕਿਹਾ ਕਿ ਇਸ ਐਕਸਪੋ 'ਚ ਵਿਦਿਆਰਥੀ ਨਵੇਂ ਕੋਰਸਾਂ ਜਿਵੇਂ ਏ.ਆਈ., ਡਾਟਾ ਸਾਇੰਸ ਤੇ ਡਿਜ਼ੀਟਲ ਮਾਰਕੀਟਿੰਗ ਬਾਰੇ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਉਦਯੋਗ ਦੀ ਮੰਗ ਅਨੁਸਾਰ ਕਰੀਅਰ ਵਿਕਲਪਾਂ ਬਾਰੇ ਵੀ ਸਿੱਖ ਸਕਣਗੇ | ਉਨ੍ਹਾਂ ਕਿਹਾ ਕਿ ਅਕਸਰ ਮਾਪਿਆਂ ਤੇ ਬੱਚਿਆਂ 'ਚ ਕਰੀਅਰ ਚੋਣ ਨੂੰ ਲੈ ਕੇ ਅੰਤਰ ਹੁੰਦਾ ਹੈ ਜਿਸ ਨੂੰ ਇਸ ਐਕਸਪੋ 'ਚ ਮੌਜੂਦ ਐਕਸਪਰਟ ਕਾਊਾਸਲਰ ਦੂਰ ਕਰਨਗੇ | ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਵਲੋਂ ਪਿਛਲੇ ਸਾਲਾਂ ਦੌਰਾਨ ਤਿ੍ਕੋਣੀ ਰਾਜ ਸਕਾਲਰਸ਼ਿਪ ਟੈੱਸਟ (ਟੀ.ਐਸ.ਐਸ.ਟੀ.) ਤੇ ਕਰੀਅਰ ਕਾਊਾਸਲਿੰਗ ਸੈਸ਼ਨਾਂ ਰਾਹੀਂ ਹਜ਼ਾਰਾਂ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦਿੱਤੀ ਗਈ ਹੈ | ਐਸੋਸੀਏਸ਼ਨ ਦੇ ਮੈਂਬਰਾਂ ਸੂਦਾਂਸ਼ ਮਹਾਜਨ, ਰਿਸ਼ਭ ਮਹਾਜਨ, ਜਤਿੰਦਰ ਸੋਹਿਲ ਤੇ ਵੈਭਵ ਉੱਪਲ ਨੇ ਦੱਸਿਆ ਕਿ ਇਸ ਐਕਸਪੋ ਵਿਚ 50 ਤੋਂ ਵੱਧ ਟਾਪ ਯੂਨੀਵਰਸਿਟੀਆਂ ਤੇ ਵਿਦੇਸ਼ੀ ਸੰਸਥਾਵਾਂ ਹਿੱਸਾ ਲੈਣਗੀਆਂ ਜਿੱਥੇ ਵਿਦਿਆਰਥੀਆਂ ਨੂੰ 100 ਫੀਸਦੀ ਤੱਕ ਸਕਾਲਰਸ਼ਿਪ, ਸਪਾਟ ਐਡਮਿਸ਼ਨ ਤੇ ਨੌਕਰੀ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ | ਉਨ੍ਹਾਂ ਇਹ ਵੀ ਦੱਸਿਆ ਕਿ ਐਕਸਪੋ ਵਿਚ ਦਾਖਲਾ ਪੂਰੀ ਤਰ੍ਹਾਂ ਮੁਫ਼ਤ ਰਹੇਗਾ | ਇਸ ਮੌਕੇ ਮੁਨੀਸ਼ ਸੈਣੀ, ਅਨੁਜ ਵੀਰ, ਅਮਨਦੀਪ ਸਿੰਘ, ਰਾਕੇਸ਼ ਮਹਾਜਨ ਅਤੇ ਮਿਸਟਰ ਜਾਨ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਪਠਾਨਕੋਟ ਦੇ ਇੰਪਰੂਵਮੈਂਟ ਟਰੱਸਟ ਨੇ ਪਲਾਟ ਹੋਲਡਰਾਂ ਲਈ ਵਨ ਟਾਈਮ ਸੈਟਲਮੈਂਟ ਯੋਜਨਾ ਕੀਤੀ ਲਾਗੂ <br/> ਅਗਲੀ ਖ਼ਬਰ ਮਾਸਟਰ ਰਣਵਿਜੇ ਸਿੰਘ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਬਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।