ਪਠਾਨਕੋਟ, 14 ਅਪ੍ਰੈਲ (ਸੰਧੂ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਮਾਡਲ ਟਾਊਨ ਇਲਾਕੇ ਦੀ ਸਮੁੱਚੀ ਸੰਗਤ ਵਲੋਂ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਠਾਨਕੋਟ ਦੇ ਵਪਾਰ ਵਿੰਗ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਸਾਹਨੀ ਦਾ ਵਿਸ਼ੇਸ਼ ਤੌਰ 'ਤੇ ਕਿ੍ਪਾਨ ਤੇ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਪਾਰ ਵਿੰਗ ਨੇ ਕਿਹਾ ਕਿ ਪਾਰਟੀ ਵਲੋਂ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਲਈ ਲਗਾਤਾਰ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ | ਉਨਾਂ ਕਿਹਾ ਕਿ ਪਾਰਟੀ ਵਲੋਂ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣਗੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਕੰਵਰ ਮਿੰਟੂ, ਜ਼ਿਲਾ ਦਿਹਾਤੀ ਪ੍ਰਧਾਨ ਅਵਤਾਰ ਸਿੰਘ ਕਲੇਰ, ਸਕੱਤਰ ਗੁਰਵਿੰਦਰ ਸਿੰਘ ਡਿੱਕੀ, ਖ਼ਜ਼ਾਨਚੀ ਸੰਦੀਪ ਸਿੰਘ, ਤਰੁਣ ਪਾਲ ਸਿੰਘ, ਰਣਬੀਰ ਸਿੰਘ, ਰਵਨੀਤ ਸਿੰਘ, ਹਰਪ੍ਰੀਤ ਸਿੰਘ ਆਨੰਦ, ਧਨਵੀਰ ਸਿੰਘ ਬਤਰਾ, ਦੇਸਾ ਸਿੰਘ, ਦਵਿੰਦਰ ਸਿੰਘ ਮਿੰਟੂ, ਜਸਪਾਲ ਸਿੰਘ ਰਾਜੂ, ਕੰਵਲਪ੍ਰੀਤ ਸਿੰਘ ਆਨੰਦ, ਭਾਈ ਰਛਪਾਲ ਸਿੰਘ ਤੇ ਜਸਕਰਨ ਸਿੰਘ ਸੂਰੀ ਆਦਿ ਹਾਜ਼ਰ ਸਨ |