ਗੁਰਦਾਸਪੁਰ, 14 ਅਪ੍ਰੈਲ (ਚੱਕਰਾਜਾ)-ਡਾ: ਭੀਮ ਰਾਓ ਅੰਬੇਦਕਰ ਜ਼ਿਲ੍ਹਾ ਵੈਲਫੇਅਰ ਕੋਆਰਡੀਨੇਸ਼ਨ ਕਮੇਟੀ ਗੁਰਦਾਸਪੁਰ ਅਤੇ ਧਾਰਮਿਕ ਤੇ ਗੈਰ ਰਾਜਨੀਤਿਕ ਅੰਬੇਦਕਰ ਮਿਸ਼ਨ ਆਦਿ ਵਲੋਂ ਜ਼ਿਲ੍ਹਾ ਕਮੇਟੀ ਦੇ ਬੈਨਰ ਹੇਠ ਸਾਂਝੇ ਤੌਰ 'ਤੇ ਡਾ: ਭੀਮ ਰਾਓ ਅੰਬੇਦਕਰ ਦੇ 135ਵੇਂ ਜਨਮ ਦਿਨ 'ਤੇ ਬਾਬਾ ਸਾਹਿਬ ਦੇ ਸੰਘਰਸ਼ ਭਰੇ ਜੀਵਨ ਅਤੇ ਉਨ੍ਹਾਂ ਦੇ ਅੰਤਿਮ ਸੰਦੇਸ਼ ਪੜ੍ਹੋ ਜੁੜੋ ਅਤੇ ਸੰਘਰਸ਼ ਕਰੋ 'ਤੇ ਚਰਚਾ ਕੀਤੀ ਗਈ | ਡੀ.ਸੀ. ਕੰਪਲੈਕਸ ਵਿਚ ਬਾਬਾ ਸਾਹਿਬ ਨੰੂ ਫੁੱਲਾਂ ਦੀ ਵਰਖਾ ਕਰਕੇ ਸ਼ਰਧਾ ਸੁਮਨ ਭੇਟ ਕੀਤੇ ਗਏ | ਇਸ ਮੌਕੇ ਸੀਨੀਅਰ ਆਗੂ ਮੇਜਰ ਸੋਮ ਨਾਥ, ਮੈਨੇਜਰ ਮੋਹਣ ਲਾਲ, ਰੰਜਨ ਵਫਾ, ਡਾ: ਕੇ.ਜੇ. ਸਿੰਘ, ਜੇ.ਪੀ. ਖਰਲਾਂ ਵਾਲਾ, ਜੇ.ਪੀ. ਸਿੰਘ ਧਾਰੀਵਾਲ, ਪਰਮਿੰਦਰ ਸਿੰਘ ਪ੍ਰਧਾਨ ਅਧਿਆਪਕ ਯੂਨੀਅਨ, ਚੌਧਰੀ ਸੁਰਿੰਦਰ ਸਿੰਘ, ਮੈਡਮ ਬਿੰਦਿਆ, ਰਾਜ ਕੁਮਾਰ ਸਾਬਕਾ ਐਮ.ਸੀ., ਸ਼ਿਵ ਸਿੰਘ, ਹਰਬੰਸ ਸਿੰਘ, ਮਾਸਟਰ ਪਵਨ ਕੁਮਾਰ, ਕੁਲਵੰਤ ਸਿੰਘ, ਤਰਸੇਮ ਲਾਲ ਮੀਤ ਪ੍ਰਧਾਨ, ਲੇਖ ਰਾਜ, ਰਜੀਵ ਕੁਮਾਰ, ਤਿਲਕ ਰਾਜ, ਸ੍ਰੀ ਸਿੰਘ ਸਿੰਘਨੀਆਂ ਦਾ ਜਥਾ ਆਦਿ ਸ਼ਾਮਿਲ ਹੋਏ |