ਬਟਾਲਾ, 14 ਅਪ੍ਰੈਲ (ਸਤਿੰਦਰ ਸਿੰਘ)-16 ਅਪ੍ਰੈਲ ਨੂੰ ਵੀ.ਐਮ.ਐਸ. ਕਾਲਜ ਬਟਾਲਾ ਵਿਖੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਆਮਦ ਸੰਬੰਧੀ ਭਾਜਪਾ ਦੇ ਸੀਨੀਅਰ ਤੇ ਆਗੂ ਤੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਨੇ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਲੈ ਕੇ ਵਿਸ਼ੇਸ ਪ੍ਰੈੱਸ ਕਾਨਫਰੰਸ ਕੀਤੀ | ਇਸ ਦੌਰਾਨ ਸ਼ੀ੍ਰ ਸੇਖੜੀ ਨੇ ਕਿਹਾ ਕਿ ਵੀ.ਐਮ.ਐਸ. ਕਾਲਜ ਵਿਚ 16 ਅਪ੍ਰੈਲ ਨੂੰ ਸਵੇਰੇ 11 ਵਜੇ ਨਸ਼ਿਆਂ ਸੰਬੰਧੀ ਡੇਲੀਗੇਟ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ | ਇਸ ਵਿਚ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਪਹੁੰਚ ਕੇ ਵੀ.ਐਮ.ਐਸ. ਕਾਲਜ ਨੂੰ ਨਸ਼ਾ ਮੁਕਤ ਕੈਂਪਸ ਐਲਾਨ ਕਰਨਗੇ | ਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਸਾਡੇ ਕਾਲਜ ਦੇ ਵਿਦਿਆਰਥਾੀਆਂ ਤੇ ਅਧਿਆਪਕਾ ਨੇ ਕਾਲਜ 'ਚ ਆਏ ਤਿੰਨ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ ਦੀ ਹਾਜ਼ਰੀ ਵਿਚ ਕਾਲਜ ਨੂੰ ਨਸ਼ਾ ਮੁਕਤ ਬਣਾਉਣ ਸਕੰਲਪ ਲਿਆ ਸੀ, ਜੋ ਉਨ੍ਹਾਂ ਨੇ ਪੂਰਾ ਕਰ ਕੇ ਦਿਖਾਇਆ ਹੈ | ਉਨ੍ਹਾਂ ਦੱ ਸਿਆ ਕਿ ਇਸ ਪ੍ਰੋਗਰਾਮ ਵਿਚ ਜਿਥੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਸ਼ਿਆਂ ਦੇ ਮਾੜੇ ਪ੍ਰਭਾਵੇ ਸੰਬੰਧੀ ਵਿਚਾਰ ਸਾਂਝੇ ਕਰਨਗੇ, ਉਥੇ ਹੋਰ ਬੁਲਾਰੇ ਵੀ ਆਪਣਾ ਭਾਸ਼ਣ ਪੇਸ਼ ਕਰਨਗੇ | ਉਨ੍ਹਾਂ ਕਿਹਾ ਕਿ ਗਵਰਨਰ ਸਾਹਿਬ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਬੀੜਾ ਉਠਾਇਆ ਹੋਇਆ ਹੈ, ਉਹ ਹਰ ਜ਼ਿਲੇ੍ਹ ਵਿਚ ਜਾ ਕੇ ਪ੍ਰਚਾਰ ਕਰ ਰਹੇ ਹਨ | ਸ਼੍ਰੀ ਸੇਖੜੀ ਨੇ ਕਿਹਾ ਕਿ ਕਾਂਗਰਸ ਦੀ ਕੈਪਟਨ ਸਰਕਾਰ ਨੇ ਵੀ ਨਸ਼ਾ ਖਤਮ ਕਰਨ ਦੀਆਂ ਸਹੁੰਾਂ ਖਾਧੀਆਂ ਸਨ ਤੇ ਹੁਣ ਆਪ ਸਰਕਾਰ ਵੀ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਕਰ ਸਕੀ | ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਬਣੇ ਹੋਏ ਹਨ ਕਿ ਹਰ ਗਲੀ, ਮੁਹੱਲੇ ਤੇ ਪਿੰਡਾਂ 'ਚ ਨਸ਼ੇ ਵਿਕ ਰਹੇ ਹਨ | ਉਨ੍ਹਾਂ ਨੇ ਬਟਾਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਅਸੀ ਆਪਣੇ ਵੀ.ਐਮ.ਐਸ. ਕਾਲਜ ਕੈਂਪਸ ਨੂੰ ਨਸ਼ਾ ਮੁਕਤ ਬਣਾਇਆ ਹੈ, ਉਸੇ ਤਰ੍ਹਾਂ ਬਟਾਲਾ ਨੂੰ ਪੰਜਾਬ ਦਾ ਪਹਿਲਾ ਨਸ਼ਾ ਮੁਕਤ ਸ਼ਹਿਰ ਬਣਾਈਏ | ਇਸ ਮੌਕੇ ਉਨ੍ਹਾਂ ਨਾਲ ਵਰਿੰਦਰ ਵਰਮਾ, ਕੁਲਭੂਸ਼ਨ, ਵਿਨੇ ਨਈਅਰ ਤੇ ਅਸ਼ਵਨੀ ਮਲਹੋਤਰਾ ਆਦਿ ਹਾਜ਼ਰ ਸਨ |