22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਛੁੱਟੀ ਆਏ ਫੌਜੀ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲ੍ਹਾ ਸਮਾਪਤ

ਅਜੀਤ ਡੈਸਕ 15-04-2026
ਅੱਚਲ ਸਾਹਿਬ, 14 ਅਪ੍ਰੈਲ (ਗੁਰਚਰਨ ਸਿੰਘ)-ਥਾਣਾ ਰੰਗੜ ਨੰਗਲ ਦੇ ਅਧੀਨ ਆਉਂਦੇ ਪਿੰਡ ਰੰਗੜ ਨੰਗਲ ਵਿਖੇ ਛੁੱਟੀ ਆਏ ਫੌਜੀ ਨੇ ਫਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ | ਇਸ ਸਬੰਧੀ ਪਿੰਡ ਦੇ ਸਰਪੰਚ ਜਸਬੀਰ ਸਿੰਘ ਅਤੇ ਚਚੇਰੇ ਭਰਾ ਨੇ ਦੱਸਿਆ ਕਿ ਮੇਰਾ ਭਰਾ ਨਿਰਮਲਜੀਤ ਸਿੰਘ ਪੁੱਤਰ ਸਵਰਗਵਾਸੀ ਅਮਰਜੀਤ ਸਿੰਘ ਵਾਸੀ ਰੰਗੜ ਨੰਗਲ ਰਾਜਸਥਾਨ ਵਿਖੇ ਫੌਜ ਵਿਚ ਡਿਊਟੀ ਕਰਦਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਆਪਣੇ ਪਿਤਾ ਦੇ ਵਰੀਨੇ ਦੇ ਭੋਗ 'ਤੇ ਛੁੱਟੀ ਆਇਆ ਸੀ | 11 ਅਪ੍ਰੈਲ ਨੂੰ ਉਸ ਦੀ ਮਾਤਾ, ਪਤਨੀ ਅਤੇ ਦੋ ਬੱਚੇ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਲਈ ਗਏ ਸੀ ਅਤੇ ਨਿਰਮਲਜੀਤ ਸਿੰਘ ਆਪਣੇ ਘਰ ਵਿਚ ਇਕੱਲਾ ਰਹਿ ਰਿਹਾ ਸੀ | ਅੱਜ ਦੁਪਹਿਰ ਦੇ ਸਮੇਂ ਉਸ ਦੇ ਦੋਸਤ ਨੇ ਜਦ ਆ ਕੇ ਦੇਖਿਆ ਤਾਂ ਮਿ੍ਤਕ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ ਸੀ, ਜਿਸ ਦੀ ਸੂਚਨਾ ਥਾਣਾ ਰੰਗੜ ਨੰਗਲ ਦੀ ਪੁਲਿਸ ਨੂੰ ਦਿੱਤੀ ਗਈ | ਐਸ.ਐਚ.ਓ. ਗੁਰਇਕਬਾਲ ਸਿੰਘ, ਡੀ.ਐਸ.ਪੀ. ਸ੍ਰੀ ਹਰਗੋਬਿੰਦਪੁਰ ਸਾਹਿਬ ਹਰੀਸ਼ ਬਹਿਲ ਨੇ ਪਹੁੰਚ ਜਾਂਚ ਆਰੰਭ ਦਿੱਤੀ ਹੈ | ਘਟਨਾ ਦਾ ਪਤਾ ਲੱਗਣ 'ਤੇ ਪਿੰਡ ਵਿਚ ਸੋਗ ਦੀ ਲਹਿਰ ਹੈ |

ਪਿਛਲੀ ਖ਼ਬਰ 16 ਅਪ੍ਰੈਲ ਨੂੰ ਪੰਜਾਬ ਦੇ ਰਾਜਪਾਲ ਪਹੁੰਚਣਗੇ ਬਟਾਲਾ, ਵੀ.ਐਮ.ਐਸ. ਕਾਲਜ ਨੂੰ ਨਸ਼ਾ ਮੁਕਤ ਐਲਾਨਣਗੇ - ਸੇਖੜੀ ਅਗਲੀ ਖ਼ਬਰ ਕਾਹਨੂੰਵਾਨ ਪੁਲਿਸ ਨੇ 19 ਬੋਤਲਾਂ ਸਮੇਤ ਸ਼ਰਾਬ ਤਸਕਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।