22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਪੰਡੋਰੀ ਧਾਮ ਵਿਖੇ ਧੂਮਧਾਮ ਨਾਲ ਵਿਸਾਖੀ ਦਾ ਮੇਲਾ ਆਰੰਭ

ਅਜੀਤ ਡੈਸਕ 15-04-2026
ਗੁਰਦਾਸਪੁਰ, 14 ਅਪ੍ਰੈਲ (ਅਸ਼ੋਕ ਸ਼ਰਮਾ)-ਉੱਤਰੀ ਭਾਰਤੀ ਦੇ ਪ੍ਰਸਿੱਧ ਧਾਮ ਪੰਡੋਰੀ ਮਹੰਤਾਂ ਵਿਖੇ ਅੱਜ ਤਿੰਨ ਰੋਜ਼ਾ ਮੇਲਾ ਧੂਮਧਾਮ ਨਾਲ ਆਰੰਭ ਹੋ ਗਿਆ | ਮਹੰਤ ਰਘਵੀਰ ਦਾਸ ਮਹਾਰਾਜ ਦੀ ਪਾਲਕੀ ਸਜਾਈ ਗਈ ਤੇ ਉਹ ਪਾਲਕੀ ਦਰਬਾਰ ਪੰਡੋਰੀ ਤੋਂ ਆਰੰਭ ਹੋ ਕੇ ਪ੍ਰਭੂ ਦਾ ਗੁਣਗਾਨ ਕਰਦੇ ਹੋਏ ਸਰੋਵਰ ਤੱਕ ਹਜ਼ਾਰਾਂ ਸ਼ਰਧਾਲੂਆਂ ਸਮੇਤ ਪੁੱਜੀ ਤੇ ਫਿਰ ਉੱਥੋਂ ਸ਼ਰਧਾਲੂਆਂ ਨੇ ਮਹੰਤ ਰਘਵੀਰ ਦਾਸ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਨ ਤੋਂ ਬਾਅਦ ਸੰਗਤਾਂ ਮੰਦਿਰਾਂ ਵਿਚ ਨਤਮਸਤਕ ਹੋਈਆਂ | ਮੇਲੇ 'ਚ ਸਵੇਰੇ 4 ਵਜੇ ਤੋਂ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਸੰਗਰਾਂਦ ਦਾ ਦਿਹਾੜਾ ਹੋਣ ਕਰਕੇ ਸੰਗਤਾਂ ਸਰੋਵਰ ਵਿਚ ਇਸਨਾਨ ਕਰ ਰਹੀਆਂ ਸਨ | ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਮੇਲੇ ਦੇ ਸੰਚਾਲਕ ਨੇ ਦੱਸਿਆ ਕਿ ਸੰਗਤਾਂ ਵਾਸਤੇ ਹਰ ਅਗੇਤੇ ਪ੍ਰਬੰਧ ਕੀਤੇ ਹੋਏ ਹਨ ਅਤੇ ਲੰਗਰਾਂ ਦੀ ਸੇਵਾ ਵੀ ਚੱਲ ਰਹੀ ਹੈ | ਉਨ੍ਹਾਂ ਦੱਸਿਆ ਕਿ ਤਿੰਨ ਦਿਨ ਮੇਲੇ 'ਚ ਦੋ ਦਿਨ ਮਰਦਾਂ ਅਤੇ ਤੀਜੇ ਦਿਨ ਔਰਤਾਂ ਵੀ ਕਾਫ਼ੀ ਤੇਦਾਦ ਵਿਚ ਆਉਂਦੀਆਂ ਹਨ | ਮੇਲੇ 'ਚ ਇੰਨ੍ਹੀ ਜ਼ਿਆਦਾ ਰੌਣਕ ਸੀ ਕਿ ਲੋਕਾਂ ਦਾ ਲੰਘਣਾ ਵੀ ਔਖਾ ਹੋਇਆ ਪਿਆ ਸੀ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਧ ਕੀਤੇ ਹੋਏ ਸਨ | ਬੱਚਿਆਂ ਵਾਸਤੇ ਭੰਗੂੜੇ ਉੱਚੇ ਉੰਚੇ ਲੱਗੇ ਹੋਏ ਸਨ | ਹਰ ਕਿਸਮ ਦੀਆਂ ਦੁਕਾਨਾਂ 'ਤੇ ਕਾਫੀ ਰੌਣਕ ਸੀ | ਕਈ ਵੀਰ ਇਲਾਕੇ 'ਚ ਢੋਲ ਦੇ ਡਗੇ 'ਤੇ ਭੰਗੜੇ ਵੀ ਪਾ ਰਹੇ ਸਨ | ਪਹਿਲੇ ਦਿਨ ਮੇਲੇ ਵਿਚ 10 ਤੋਂ 12 ਹਜ਼ਾਰ ਸੰਗਤਾਂ ਦੇਖਣ ਨੰੂ ਮਿਲਿੀਆਂ | ਇਸ ਮੌਕੇ ਹਿਮਾਚਲ, ਪੰਜਾਬ, ਦਿੱਲੀ ਅਤੇ ਜੰਮੂ-ਕਸ਼ਮੀਰ ਤੋਂ ਇਲਾਵਾ ਹੋਰ ਪ੍ਰਾਤਾਂ ਤੋਂ ਸ਼ਰਧਾਲੂ ਪੁੱਜੇ ਹੋਏ ਸਨ |
ਪਿਛਲੀ ਖ਼ਬਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੈਅੰਤੀ ਸਰਕਾਰੀ ਅਧਿਕਾਰੀਆਂ ਨੇ ਸ਼ਰਧਾ ਨਾਲ ਮਨਾਈ ਅਗਲੀ ਖ਼ਬਰ ਮਾਮਲਾ ਪੈਨਸ਼ਨਰਾਂ ਦੀਆਂ ਮੰਗਾਂ ਲਾਗੂ ਨਾ ਕਰਨਾ ਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।