22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਮਾਮਲਾ ਪੈਨਸ਼ਨਰਾਂ ਦੀਆਂ ਮੰਗਾਂ ਲਾਗੂ ਨਾ ਕਰਨਾ ਦਾ

ਅਜੀਤ ਡੈਸਕ 15-04-2026
ਗੁਰਦਾਸਪੁਰ, 14 ਅਪ੍ਰੈਲ (ਅਸ਼ੋਕ ਸ਼ਰਮਾ)-ਪਾਵਰ ਕਾਮ ਤੇ ਟਰਾਂਸਕੋ ਦੇ ਪੈਨਸ਼ਨਰ ਐਸੋਸੀਏਸ਼ਨ ਦੇ ਸਰਕਲ ਸਕੱਤਰ ਤੇ ਮੰਡਲ ਗੁਰਦਾਸਪੁਰ ਦੇ ਸਹਾਇਕ ਸਕੱਤਰ ਸੁਰਿੰਦਰ ਪੱਪੂ ਨੇ ਵਿਸ਼ੇਸ਼ ਤੌਰ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬਾ ਕਮੇਟੀ ਪੈਨਸ਼ਨਰ ਐਸੋਸੀਏਸ਼ਨ ਦੇ ਸੱਦੇ 'ਤੇ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਮਨਾਉਣ ਲਈ 18 ਅਪ੍ਰੈਲ ਨੰੂ ਬਿਜਲੀ ਮੰਤਰੀ ਪੰਜਾਬ ਦੀ ਕੋਠੀ ਲੁਧਿਆਣਾ ਵਿਖੇ ਦਿੱਤੇ ਜਾ ਰਹੇ ਧਰਨੇ ਨੰੂ ਕਾਮਯਾਬ ਕਰਨ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਮਨਾਉਣ ਲਈ ਜਿਵੇਂ ਮਾਨਯੋਗ ਸੁਪਰੀਮ ਕੋਰਟ ਅਤੇ ਮਾਨਯੋਗ ਹਾਈਕੋਰਟ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਵਿਚ 16 ਫੀਸਦੀ ਡੀ.ਏ. ਅਤੇ ਉਸ ਦਾ ਬਕਾਇਆ 30 ਜੂਨ ਦੇ ਫੈਸਲੇ ਨੰੂ ਪੰਜਾਬ ਸਰਕਾਰ ਕੋਲ ਲਾਗੂ ਕਰਵਾਉਣ ਲਈ 2016 ਤੋਂ ਬਾਅਦ ਸੇਵਾ ਮੁਕਤ ਹੋਏ ਪੈਨਸ਼ਨਰਾਂ ਨੰੂ 2.59 ਫੈਕਟਰ ਨਾਲ ਪੈਨਸ਼ਨ ਵਿਚ ਵਾਧਾ ਕਰਕੇ ਉਸ ਦਾ ਬਕਾਇਆ ਦੇਣ, ਪੈਨਸ਼ਨਰਾਂ ਨੰੂ ਵੀ ਰੈਗੂਲਰ ਮੁਲਾਜ਼ਮਾਂ ਵਾਂਗ ਬਿਜਲੀ ਰਿਆਇਤ ਦੇਣ, ਕੈਸ਼ਲੈਸ ਸਕੀਮ ਲਾਗੂ ਕਰਨ, 50 ਹਜ਼ਾਰ ਦੇ ਮੈਡੀਕਲ ਬਿੱਲ ਮੰਡਲ ਪੱਧਰ ਦੇ ਪਾਸ ਕਰਨ ਦੀਆਂ ਪਾਵਰ ਕਾਮ ਤੇ ਪੰਜਾਬ ਸਰਕਾਰ ਕੋਲੋਂ ਹਦਾਇਤਾਂ ਜਾਰੀ ਕਰਵਾਉਣ ਲਈ 15 ਅਪ੍ਰੈਲ ਨੰੂ ਮੰਡਲ ਗੁਰਦਾਸਪੁਰ ਸਾਹਮਣੇ ਪੈਨਸ਼ਨਰਾਂ ਵਲੋਂ ਲਾ ਮਿਸਾਲ ਧਰਨਾ ਦਿੱਤਾ ਜਾ ਰਿਹਾ ਹੈ | ਸ੍ਰੀ ਪੱਪੂ ਨੇ ਪੈਨਸ਼ਨਰ ਐਸੋਸੀਏਸ਼ਨ ਦੇ ਹਰੇਕ ਮੈਂਬਰ ਨੰੂ ਬਿਨਾਂ ਕਿਸੇ ਝਿਜਕ ਇਸ ਧਰਨੇ ਵਿਚ ਸ਼ਾਮਿਲ ਹੋ ਕੇ ਧਰਨੇ ਨੰੂ ਕਾਮਯਾਬ ਕਰਨ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਸਰਕਾਰ ਅਤੇ ਪਾਵਰ ਕਾਮ ਦੀ ਮੈਨੇਜਮੈਂਟ ਤੋਂ ਪੈਨਸ਼ਨਰਾਂ ਦੀਆਂ ਮੰਗਾਂ ਲਾਗੂ ਕਰਵਾਈਆਂ ਜਾ ਸਕਣ |
ਪਿਛਲੀ ਖ਼ਬਰ ਪੰਡੋਰੀ ਧਾਮ ਵਿਖੇ ਧੂਮਧਾਮ ਨਾਲ ਵਿਸਾਖੀ ਦਾ ਮੇਲਾ ਆਰੰਭ ਅਗਲੀ ਖ਼ਬਰ ਮੁਹੱਲਾ ਕਲੀਨਿਕ ਕਿਸੇ ਹੋਰ ਥਾਂ 'ਤੇ ਖੋਲਿ੍ਹਆ ਜਾਵੇ - ਵਿਜੇ ਕੁਮਾਰ ਸੋਨੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।