20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਐਨ.ਆਈ.ਸੀ. ਦਾ ਈ-ਆਫਿਸ ਸਿਸਟਮ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ 'ਚ ਲਾਗੂ ਕੀਤਾ

ਅਜੀਤ ਡੈਸਕ 06-04-2026
ਗੁਰਦਾਸਪੁਰ, 5 ਅਪ੍ਰੈਲ (ਪੰਕਜ ਸ਼ਰਮਾ)- ਐਨ.ਆਈ.ਸੀ. ਦਾ ਈ-ਆਫਿਸ ਸਿਸਟਮ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਵਿਖੇ ਸਫਲਤਾ ਪੂਰਵਕ ਲਾਗੂ ਕੀਤਾ ਗਿਆ | ਇਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਇੰਫਰਮੈਟਿਕਸ ਅਫ਼ਸਰ ਕਰਨ ਸੋਨੀ ਨੇ ਸੰਭਾਲੀ ਤੇ ਇਸ ਨੂੰ ਸੂਬਾ ਇੰਫਰਮੈਟਿਕਸ ਅਫ਼ਸਰ ਵਿਵੇਕ ਵਰਮਾ ਤੇ ਅਤਿਰਿਕਤ ਸੂਬਾ ਇੰਫਰਮੈਟਿਕਸ ਅਫ਼ਸਰ ਕੰਵਲਜੀਤ ਸਿੰਘ ਪੰਜਾਬ ਦੀ ਰਹਿਨੁਮਾਈ ਹੇਠ ਲਾਗੂ ਕੀਤਾ ਗਿਆ | ਇਹ ਪਹਿਲ ਯੂਨੀਵਰਸਿਟੀ ਵਿਚ ਈ-ਗਵਰਨੈਂਸ ਪ੍ਰਥਾਵਾਂ ਨੂੰ ਮਜ਼ਬੂਤ ਕਰਨ ਵੱਲ ਮਹੱਤਵਪੂਰਨ ਕਦਮ ਹੈ | ਇਹ ਪਲੇਟਫ਼ਾਰਮ ਡਿਜੀਟਲ ਫਾਈਲ ਮੈਨੇਜਮੈਂਟ, ਤੇਜ਼ ਸੰਚਾਰ ਤੇ ਸੰਗਠਿਤ ਰਿਕਾਰਡ-ਕੀਪਿੰਗ ਦੀ ਸਹੂਲਤ ਪ੍ਰਦਾਨ ਕਰੇਗਾ ਜਿਸ ਨਾਲ ਪ੍ਰਸ਼ਾਸਨਿਕ ਪ੍ਰਕਿਰਿਆਵਾਂ 'ਚ ਪਾਰਦਰਸ਼ਤਾ, ਜਵਾਬਦੇਹੀ ਤੇ ਕੁਸ਼ਲਤਾ ਵਧੇਗੀ, ਕਾਗ਼ਜ਼ੀ ਕਾਰਵਾਈ ਘਟੇਗੀ ਤੇ ਵਾਤਾਵਰਨ ਲਈ ਅਨੁਕੂਲ ਸਥਿਤੀ ਬਣੇਗੀ | ਕੁੱਲ 24 ਅਧਿਕਾਰੀ ਜਿਨ੍ਹਾਂ ਵਿਚ ਨੋਡਲ ਅਧਿਕਾਰੀ ਤੇ ਮਾਸਟਰ ਟਰੇਨਰ ਸ਼ਾਮਿਲ ਸਨ, ਨੇ ਇਕ ਵਿਆਪਕ ਟ੍ਰੇਨਿੰਗ ਸੈਸ਼ਨ 'ਚ ਹਿੱਸਾ ਲਿਆ | ਟ੍ਰੇਨਿੰਗ ਵਿਚ ਈ-ਆਫਿਸ ਸਿਸਟਮ ਦੇ ਮੁੱਖ ਮਡਿਊਲ ਕਵਰ ਕੀਤੇ ਗਏ ਜਿਵੇਂ ਈ-ਫਾਈਲ (ਡਰਾਫ਼ਟ, ਰਸੀਦ ਹੈਂਡਲਿੰਗ ਤੇ ਫਾਈਲ ਮੈਨੇਜਮੈਂਟ), ਨਾਲੈਜ ਮੈਨੇਜਮੈਂਟ ਸਿਸਟਮ ਤੇ ਈ ਡਿਸਪੈਚ ਤਾਂ ਜੋ ਯੂਨੀਵਰਸਿਟੀ 'ਚ ਸਿਸਟਮ ਦੀ ਸੁਗਮ ਅਪਣਾਇਸ਼ ਤੇ ਪ੍ਰਭਾਵਸ਼ਾਲੀ ਵਰਤੋਂ ਨੂੰ ਯਕੀਨੀ ਬਣਾਇਆ ਜਾ ਸਕੇ |
ਪਿਛਲੀ ਖ਼ਬਰ ਜੀਆ ਲਾਲ ਮਿੱਤਲ ਸਕੂਲ ਵਿਖੇ ਸ੍ਰੀ ਹਨੂੰਮਾਨ ਜਨਮ ਉਤਸਵ ਮਨਾਇਆ ਅਗਲੀ ਖ਼ਬਰ ਹਲਕਾ ਇੰਚਾਰਜ ਪੰਨੂੰ ਨੇ ਤੇਜਾ ਕਲਾਂ ਦੇ ਸਾਲਾਨਾ ਖੇਡ ਮੇਲੇ ਦੀ ਸਮਾਪਤੀ ਮੌਕੇ ਜੇਤੂ ਟੀਮਾਂ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।