26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸ਼ੱਕੀ ਹਾਲਤ 'ਚ ਪਿੰਡ ਮੰਮਣ ਦੇ ਨੌਜਵਾਨ ਦਾ ਕਤਲ <br/>

ਅਜੀਤ ਡੈਸਕ 04-04-2026
ਧਿਆਨਪੁਰ, 3 ਅਪ੍ਰੈਲ (ਕੁਲਦੀਪ ਸਿੰਘ ਸੋਨੂੰ)- ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਮੰਮਣ ਦੇ ਵਿਦੇਸ਼ ਤੋਂ ਆਏ ਨੌਜਵਾਨ ਕੁਲਦੀਪ ਮਸੀਹ ਪੁੱਤਰ ਕਰਮ ਮਸੀਹ ਦੀ ਭੇਦਭਰੇ ਹਾਲਾਤ ਵਿਚ ਪਿੰਡ ਸੰਘੇੜੇ ਦੇ ਨਜ਼ਦੀਕ ਬਣੇ ਸਟੇਡੀਅਮ ਲਾਗੇ ਗਲ ਵਿਚ ਪਰਨਾ ਪਾ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ | ਇਸ ਸੰਬੰਧੀ ਮਿ੍ਤਕ ਦੇ ਭਰਾ ਬੱੁਗੂ ਮੰਮਣ ਨੇ ਦੱਸਿਆ ਕਿ ਲਗਪਗ ਇਕ ਮਹੀਨਾ ਪਹਿਲਾਂ ਸਾਡੇ ਘਰ 'ਚੋਂ ਰਾਤ ਨੂੰ ਚੋਰਾਂ ਨੇ ਸੋਨਾ ਚੋਰੀ ਕਰ ਲਿਆ ਸੀ | ਇਸ ਸਬੰਧੀ ਅਸੀਂ ਲਿਖਤੀ ਰਿਪੋਰਟ ਥਾਣਾ ਕੋਟਲੀ ਸੂਰਤ ਮੱਲ੍ਹੀ ਵਿਚ ਦਰਜ ਕਰਵਾਈ ਸੀ ਜਿਸ ਦਾ ਸਾਡਾ ਸ਼ੱਕ ਗੁਆਂਢੀਆਂ 'ਤੇ ਸੀ | ਉਸ ਨੇ ਦੱਸਿਆ ਕਿ ਮੇਰਾ ਵੱਡਾ ਭਰਾ ਕੁਲਦੀਪ ਮਸੀਹ ਆਪਣੀ ਪਤਨੀ ਤੇ ਬੱਚਿਆਂ ਨੂੰ ਸਹੁਰੇ ਪਰਿਵਾਰ ਤੋਂ ਲੈਣ ਅਤੇ ਕਿਸੇ ਵਿਅਕਤੀ ਨਾਲ ਪੈਸਿਆਂ ਦਾ ਹਿਸਾਬ ਕਰਨ ਵਾਸਤੇ ਆਪਣੇ ਪਿੰਡ ਤੋਂ ਲਗਪਗ 9 ਵਜੇ ਦੇ ਕਰੀਬ ਪਲੈਟੀਨਾ ਮੋਟਰਸਾਈਕਲ 'ਤੇ ਸੰਘੇੜਾ ਪਿੰਡ ਜਾ ਰਿਹਾ ਸੀ, ਜਦ ਲੰਮਾ ਸਮਾਂ ਕੁਲਦੀਪ ਮਸੀਹ ਦਾ ਫੋਨ ਬੰਦ ਆਇਆ ਤਾਂ ਉਸ ਦੀ ਪਤਨੀ ਨੇ ਸ਼ੰਕਾ ਪ੍ਰਗਟ ਕੀਤਾ ਤਾਂ ਉਸ ਦੀ ਭਾਲ ਕੀਤੀ ਗਈ, ਜਿਸ 'ਤੇ ਪਿੰਡ ਸੰਘੇੜਾ ਦੇ ਸਟੇਡੀਅਮ ਨਜ਼ਦੀਕ ਉਸ ਦਾ ਮੋਟਰਸਾਈਕਲ ਕਿਸੇ ਦਰੱਖਤ ਵਿਚ ਵੱਜਾ ਹੋਇਆ ਸੀ ਤੇ ਪਰਨਾ ਪਾ ਕੇ ਉਸ ਦਾ ਗਲ ਘੁੱਟਣ ਕਰ ਕੇ ਉਸ ਦੀ ਹਾਲਤ ਕਾਫੀ ਗੰਭੀਰ ਹੋ ਗਈ ਸੀ, ਜਿਸ ਕਰ ਕੇ ਉਸ ਨੂੰ ਤੁਰੰਤ ਹੀ ਅੰਮਿ੍ਤਸਰ ਹਸਪਤਾਲ ਦਾਖਲ ਕਰਵਾਉਣ ਵਾਸਤੇ ਲਿਜਾਇਆ ਗਿਆ ਤਾਂ ਰਸਤੇ ਵਿਚ ਹੀ ਉਸ ਨੇ ਦਮ ਤੋੜ ਦਿੱਤਾ | ਪਰਿਵਾਰਕ ਮੈਂਬਰਾਂ ਨੇ ਗਵਾਂਢੀਆਂ ਉੱਤੇ ਤੇੇ ਪਿੰਡ ਦੇ ਕੁਝ ਵਿਅਕਤੀਆਂ ਨੇ ਉਸ ਦੀ ਪਤਨੀ ਉੱਪਰ ਸ਼ੱਕ ਪ੍ਰਗਟ ਕੀਤਾ ਹੈ | ਇਸ ਸਬੰਧੀ ਐਸ.ਐਚ.ਓ. ਪ੍ਰਭਜੀਤ ਸਿੰਘ ਥਾਣਾ ਕਿਲ੍ਹਾ ਲਾਲ ਸਿੰਘ ਨੇ ਦੱਸਿਆ ਕਿ ਪਰਿਵਾਰ ਨੇ ਗਵਾਂਢੀਆਂ ਉੱਪਰ ਸ਼ੱਕ ਪ੍ਰਗਟਾਇਆ ਹੈ | ਇਸ ਮਾਮਲੇ ਦੀ ਤਫ਼ਤੀਸ ਕੀਤੀ ਜਾ ਰਹੀ ਹੈ ਤੇ ਅਣਪਛਾਤੇ ਵਿਅਕਤੀਆਂ 'ਤੇ ਐਫ.ਆਈ.ਆਰ. ਦਰਜ ਕਰ ਲਈ ਗਈ ਹੈ, ਜੋ ਵੀ ਤਫਤੀਸ ਵਿਚ ਦੋਸ਼ੀ ਪਾਇਆ ਗਿਆ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਪਰ ਇਸ ਘਟਨਾ ਕਰ ਕੇ ਇਲਾਕੇ ਵਿਚ ਕਾਫੀ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ ਹੈ |

ਪਿਛਲੀ ਖ਼ਬਰ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਕੀਤਾ ਦਰਜ ਅਗਲੀ ਖ਼ਬਰ ਹੈਰੋਇਨ ਸਮੇਤ ਦੋ ਮੋਟਰਸਾਈਕਲ ਸਵਾਰ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।