ਪਠਾਨਕੋਟ, 1 ਅਪ੍ਰੈਲ (ਵਿਨੋਦ)- ਸਰਕਾਰੀ ਪ੍ਰਾਇਮਰੀ ਸਕੂਲ ਸੈਦੋਵਾਲ ਦੇ ਮੁੱਖ ਅਧਿਆਪਕ ਤਜਿੰਦਰਪਾਲ ਸਿੰਘ ਨੂੰ ਵਿੱਦਿਅਕ ਪੱਖੋਂ ਸਲਾਨਾ ਸ਼ਲਾਘਾਯੋਗ ਸੇਵਾਵਾਂ ਦੇਣ ਬਦਲੇ ਡਾਈਟ ਪਠਾਨਕੋਟ ਵਿਖੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਐ:ਸਿੱ:) ਪਠਾਨਕੋਟ ਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐ:ਸਿੱ:) ਪਠਾਨਕੋਟ ਵਲੋਂ ਸਨਮਾਨ ਸਮਾਗਮ ਪ੍ਰੋਗਰਾਮ ਦੌਰਾਨ ਇਮਰਜਿੰਗ, ਅਕੈਡਮਿਕ ਐਵਾਰਡ ਤੇ ਵਧੀਆ ਕਾਰਗੁਜ਼ਾਰੀ ਸਕੂਲ ਐਵਾਰਡ ਨਾਲ ਤਜਿੰਦਰ ਪਾਲ ਸਿੰਘ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਸੈਦੋਵਾਲ ਬਲਾਕ ਪਠਾਨਕੋਟ-1 ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਮੁਖੀ ਤਜਿੰਦਰ ਪਾਲ ਸਿੰਘ ਨੇ ਕਿਹਾ ਕਿ ਇਹ ਐਵਾਰਡ ਸਾਰੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ | ਸਕੂਲ ਵਿਚ ਗੁਣਾਤਮਿਕ, ਆਧੁਨਿਕ ਤਕਨੀਕ, ਡਿਜ਼ੀਟਲ ਸਿੱਖਿਆ ਰਾਹੀਂ ਬੱਚਿਆਂ ਦੇ ਭਵਿੱਖ ਨੂੰ ਰੌਸ਼ਨ ਬਣਾਇਆ ਜਾ ਰਿਹਾ ਹੈ | ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਵੱਧ ਤੋਂ ਵੱਧ ਦਾਖ਼ਲ ਕਰਵਾ ਕੇ ਸਕੂਲਾਂ 'ਤੇ ਭਰੋਸਾ ਬਣਾਈ ਰੱਖਣਾ ਚਾਹੀਦਾ ਹੈ | ਸੈਦੋਵਾਲ ਸਕੂਲ ਵਿਚ ਪੜ੍ਹਾਈ ਦਾ ਪੱਧਰ ਉੱਚਾ ਹੋਣ ਕਰਕੇ ਇਲਾਕੇ ਦੇ ਲੋਕਾਂ ਨੂੰ ਸਕੂਲ ਵਿਚ ਬੱਚੇ ਦਾਖਲ ਕਰਵਾਉਣ ਦੀ ਅਪੀਲ ਕੀਤੀ ਗਈ | ਸੈਦੋਵਾਲ ਸਕੂਲ ਦੇ ਬੱਚੇ ਵੀ ਸਾਲਾਨਾ ਵਧੀਆ ਕਾਰਗੁਜ਼ਾਰੀ ਨਾਲ ਜ਼ਿਲੇ੍ਹ ਵਿਚ ਸਲਾਨਾ ਸਨਮਾਨਿਤ ਹੁੰਦੇ ਹਨ | ਇਸ ਮੌਕੇ ਡਾਈਟ ਹਰਿੰਦਰ ਸੈਣੀ, ਡੀ.ਈ.ਓ. (ਐਲੀ:) ਕਮਲਜੀਤ ਕੌਰ ਤੇ ਡਿਪਟੀ ਡੀ.ਈ.ਓ. ਡੀ.ਜੀ. ਸਿੰਘ ਤੇ ਡੀ.ਆਰ.ਸੀ. ਵਨੀਤ ਮਹਾਜਨ ਜੀ ਮੌਜੂਦ ਸਨ |