ਪਠਾਨਕੋਟ, 1 ਅਪ੍ਰੈਲ (ਸੰਧੂ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੇ ਨਤੀਜਿਆਂ ਵਿਚ ਸਟੇਟ ਅਤੇ ਨੈਸ਼ਨਲ ਜੇਤੂ ਖਿਡਾਰੀਆਂ ਨੂੰ ਵਾਧੂ ਅੰਕ ਦਿੱਤੇ ਜਾਣਗੇ | ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਮੈਡਮ ਕਮਲਦੀਪ ਕੌਰ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਰੁਣ ਕੁਮਾਰ ਨੇ ਦੱਸਿਆ ਕਿ 69ਵੀਆਂ ਨੈਸ਼ਨਲ ਸਕੂਲ ਖੇਡਾਂ ਤੇ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2025-26 ਦੇ ਜੇਤੂ ਨੂੰ ਸਰਕਾਰ ਵਲੋਂ ਵਾਧੂ ਅੰਕ ਦਿੱਤੇ ਜਾਣ ਦਾ ਜੋ ਫ਼ੈਸਲਾ ਕੀਤਾ ਗਿਆ ਸੀ | ਉਸ ਤਹਿਤ ਸਟੇਟ ਅਤੇ ਨੈਸ਼ਨਲ ਖਿਡਾਰੀਆਂ ਨੂੰ ਵਾਧੂ ਅੰਕ ਇਸ ਤਰ੍ਹਾਂ ਦਿੱਤੇ ਗਏ, ਸਟੇਟ ਵਿਚ ਪਹਿਲਾ ਸਥਾਨ 15 ਅੰਕ, ਦੂਜਾ ਸਥਾਨ 12 ਅੰਕ ਅਤੇ ਤੀਜਾ ਸਥਾਨ 9 ਅੰਕ, ਨੈਸ਼ਨਲ ਵਿਚ ਪਹਿਲਾ ਸਥਾਨ 25 ਅੰਕ, ਦੂਜਾ ਸਥਾਨ 22 ਅੰਕ ਅਤੇ ਤੀਜਾ ਸਥਾਨ 19 ਅੰਕ ਅਤੇ ਨੈਸ਼ਨਲ ਵਿਚ ਭਾਗ ਵਾਲੇ ਨੂੰ 15 ਅੰਕ ਹਨ | ਉਨ੍ਹਾਂ ਦੱਸਿਆ ਕਿ ਪਠਾਨਕੋਟ ਜ਼ਿਲੇ੍ਹ ਦੇ 22 ਸਟੇਟ ਤੇ ਨੈਸ਼ਨਲ ਜੇਤੂ ਵਿਦਿਆਰਥੀਆਂ ਨੂੰ ਵਾਧੂ ਅੰਕ ਮਿਲਣਗੇ, ਜਿਨ੍ਹਾਂ ਵਿਚ ਪੂਰਨਿਮਾ ਪੁੱਤਰੀ ਰੌਸ਼ਨ ਲਾਲ ਜਮਾਤ ਦਸਵੀਂ, ਵਿਨੀ ਪੁੱਤਰੀ ਬਲਬੀਰ ਕੁਮਾਰ ਜਮਾਤ 12ਵੀਂ, ਮਹਿਕ ਪੁੱਤਰੀ ਰਵੀ ਕੁਮਾਰ ਜਮਾਤ 8ਵੀਂ ਤਿੰਨੋ ਸ਼ਹੀਦ ਮੱਖਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ, ਸ਼ਿਵਾਂਸ਼ੂ ਸ਼ਰਮਾ ਪੁੱਤਰ ਨਰੇਸ਼ ਸ਼ਰਮਾ ਜਮਾਤ 12ਵੀਂ ਆਰੀਆ ਸੀਨੀਅਰ ਸੈਕੰਡਰੀ ਸਕੂਲ ਲੜਕੇ ਪਠਾਨਕੋਟ, ਜੈਸਮੀਨ ਕੌਰ ਪੁੱਤਰੀ ਸਲਵਿੰਦਰ ਸਿੰਘ ਜਮਾਤ 12ਵੀਂ, ਪਿ੍ਅੰਕਾ ਪੁੱਤਰੀ ਸਟੀਫਨ ਜਮਾਤ 12ਵੀਂ ਦੋਨੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਧੋਪੁਰ ਕੈਂਟ, ਤਨੁਸ਼ ਮਨੀ ਪੁੱਤਰ ਜੋਗਿੰਦਰ ਪਾਲ ਜਮਾਤ 8ਵੀਂ, ਸੁਖਮਣੀ ਪੁੱਤਰੀ ਰਵੀ ਕੁਮਾਰ ਜਮਾਤ ਅੱਠਵੀਂ, ਪਾਵਨੀ ਪੁੱਤਰੀ ਹੇਮਰਾਜ ਜਮਾਤ ਅੱਠਵੀਂ, ਭਾਰਤੀ ਪੁੱਤਰੀ ਮਦਨ ਲਾਲ ਜਮਾਤ 10ਵੀਂ, ਅਦਿੱਤਿਆ ਵਿਰਦੀ ਪੁੱਤਰ ਅਸ਼ੋਕ ਕੁਮਾਰ ਜਮਾਤ ਦਸਵੀਂ ਸਾਰੇ ਵਿਦਿਆਰਥੀ ਸਰਕਾਰੀ ਹਾਈ ਸਕੂਲ ਸਰਨਾ, ਆਸ਼ੀਮਾ ਪੁੱਤਰੀ ਰਜੇਸ਼ ਕੁਮਾਰ ਜਮਾਤ 8ਵੀਂ, ਤਮੰਨਾ ਪੁੱਤਰੀ ਅਸ਼ੋਕ ਕੁਮਾਰ ਜਮਾਤ 10ਵੀਂ, ਦੋਨੋਂ ਵਿਦਿਆਰਥਣਾਂ ਵਿੱਦਿਆ ਮੰਦਿਰ ਪਬਲਿਕ ਸਕੂਲ ਪਠਾਨਕੋਟ, ਮਨਜੀਤ ਕੌਰ ਪੁੱਤਰੀ ਨਰਿੰਦਰ ਸਿੰਘ ਜਮਾਤ 12ਵੀਂ, ਗਾਇਤਰੀ ਪੁੱਤਰੀ ਗੁਰਦੇਵ ਸਿੰਘ ਜਮਾਤ 12ਵੀਂ ਦੋਨੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਣਜੀਤ ਸਾਗਰ ਡੈਮ ਸ਼ਾਹਪੁਰ ਕੰਢੀ ਟਾਊਨਸ਼ਿਪ, ਕਾਰਤੀਕੇ ਪੁੱਤਰ ਰਾਜੇਸ਼ ਕੁਮਾਰ ਜਮਾਤ 12ਵੀਂ ਸਾਵਨ ਸੀਨੀਅਰ ਸੈਕੰਡਰੀ ਸਕੂਲ ਹਰਿਆਲ, ਵੰਸ਼ ਪੁੱਤਰ ਸ਼ਕਤੀ ਜਮਾਤ 12ਵੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਨੀ ਪਠਾਨਕੋਟ, ਹਰਨੂਰਦੀਪ ਪੁੱਤਰੀ ਸੋਹਨ ਲਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਰਾਗੜ੍ਹ, ਇਨਾਇਤ ਪੁੱਤਰੀ ਜਸਮੀਤ ਸਿੰਘ ਜਮਾਤ 10ਵੀਂ ਸਰਕਾਰ ਸੀਨੀਅਰ ਸੈਕੰਡਰੀ ਸਕੂਲ ਬਧਾਨੀ, ਸਮਰੱਥ ਪੁੱਤਰ ਨਰੇਸ਼ ਕੁਮਾਰ ਜਮਾਤ ਅੱਠਵੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੋਹ, ਸਾਹਿਲ ਪੁੱਤਰ ਮੋਹਨ ਲਾਲ ਜਮਾਤ ਦਸਵੀਂ ਕੇ.ਆਰ.ਬੀ. ਪ੍ਰੀਮੀਅਰ ਸਕੂਲ, ਪ੍ਰਭਜੋਤ ਸਿੰਘ ਪੁੱਤਰ ਨਿੱਕਾ ਸਿੰਘ ਜਮਾਤ 10ਵੀਂ ਮਹਾਰਾਣਾ ਪ੍ਰਤਾਪ ਸੀਨੀਅਰ ਸਕੂਲ ਭਨਵਾਲ ਦੇ ਨਾਮ ਸ਼ਾਮਿਲ ਹਨ |