ਸ਼ਾਹਪੁਰ ਕੰਢੀ, 1 ਅਪ੍ਰੈਲ (ਰਣਜੀਤ ਸਿੰਘ)- ਰਣਜੀਤ ਸਾਗਰ ਡੈਮ ਦਾ ਸਰਕਾਰੀ ਸੀਨੀਅਰ ਮਾਡਲ ਸਕੂਲ ਅੱਜ ਵੀ ਸੀ.ਬੀ.ਐਸ.ਈ. ਅਧੀਨ ਹੈ ਅਤੇ ਅਤੇ ਘੱਟ ਫੀਸਾਂ 'ਤੇ ਵਧੀਆ ਪੜ੍ਹਾਈ ਮੁਹੱਈਆ ਕਰਵਾ ਰਿਹਾ ਹੈ | ਇਹ ਜਾਣਕਾਰੀ ਸਕੂਲ ਦੀ ਪਿ੍ੰਸੀਪਲ ਅਰੁਨਾ ਕੁਮਾਰੀ ਨੇ ਦਿੰਦਿਆਂ ਦੱਸਿਆ ਕਿ ਇਹ ਅਫਵਾਹ ਫੈਲਾਈ ਜਾ ਰਹੀ ਸੀ ਕਿ ਇਹ ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧੀਨ ਆ ਗਿਆ ਹੈ, ਜੋ ਕਿ ਗ਼ਲਤ ਤੇ ਬੇ-ਬੁਨਿਆਦ ਹੈ | ਇਹ ਪੰਜਾਬ ਦਾ ਪਹਿਲਾ ਸਰਕਾਰੀ ਸਕੂਲ ਹੈ, ਜੋ ਕਿ ਸੀ.ਬੀ.ਐਸ.ਈ. ਅਧੀਨ ਹੈ ਤੇ ਸਹੂਲਤਾਂ ਸਾਰੀਆਂ ਪੰਜਾਬ ਸਰਕਾਰ ਵਾਲੀਆਂ ਹਨ | ਆਧੁਨਿਕ ਕੰਪਿਊਟਰ ਲੈਬ, ਯੋਗ ਤੇ ਅਨੁਭਵੀ ਸਟਾਫ਼, ਬੱਚਿਆਂ ਨੰੂ ਵਰਦੀਆਂ ਮੁਫ਼ਤ, ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਹੈ, 11ਵੀਂ ਤੇ 12ਵੀਂ ਜਮਾਤਾਂ ਲਈ ਮੈਡੀਕਲ, ਨਾਨ ਮੈਡੀਕਲ ਤੇ ਆਰਟਸ ਸਟ੍ਰੀਮ ਉਪਲੱਬਧ, ਪ੍ਰਾਈਵੇਟ ਸਕੂਲ ਤੋਂ ਬਹੁਤ ਘੱਟ ਫੀਸਾਂ ਹਨ | ਇਲਾਕੇ ਦੇ ਸਾਰੇ ਬੱਚਿਆਂ ਲਈ ਦਾਖ਼ਲਾ ਸ਼ੁਰੂ ਹੈ | ਉਨ੍ਹਾਂ ਇਲਾਕਾ ਨਿਵਾਸੀਆਂ ਨੰੂ ਅਪੀਲ ਕੀਤੀ ਕਿ ਸਰਕਾਰੀ ਸਹੂਲਤਾਂ ਦਾ ਲਾਭ ਪ੍ਰਾਪਤ ਕਰਨ ਤੇ ਚੰਗੇ ਭਵਿੱਖ ਲਈ ਵੱਧ ਤੋਂ ਵੱਧ ਬੱਚਿਆਂ ਦੇ ਦਾਖਲੇ ਕਰਵਾਉਣ |