ਕਾਹਨੂੰਵਾਨ, 1 ਅਪ੍ਰੈਲ (ਨਿਸ਼ਾਨ ਸਿੰਘ ਚਾਹਲ)- ਪੰਜਾਬ ਪਾਵਰਕਾਮ ਦੀ ਸਬ ਡਵੀਜ਼ਨ ਕਾਹਨੂੰਵਾਨ ਵਿਖੇ ਪਿਛਲੇ ਲੰਬੇ ਸਮੇਂ ਤੋਂ ਬਤੌਰ ਐਸ.ਐਸ.ਓ. ਸੇਵਾ ਨਿਭਾ ਰਹੇ ਅਮੋਲਕ ਗਿੱਲ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰੱਖਦਿਆਂ ਪੀ.ਐਸ.ਪੀ.ਐਲ. ਵਲੋਂ ਜੂਨੀਅਰ ਇੰਜੀਨੀਅਰ ਪਦਉੱਨਤ ਕੀਤਾ ਹੈ | ਅਮੋਲਕ ਸਿੰਘ ਨੇ ਜੂਨੀਅਰ ਇੰਜੀਨੀਅਰ ਬਣਨ ਤੋਂ ਬਾਅਦ ਸਬ-ਡਵੀਜ਼ਨ ਕਾਹਨੂੰਵਾਨ ਵਿਖ਼ੇ ਬਤੌਰ ਜੂਨੀਅਰ ਅਹੁਦਾ ਸੰਭਾਲ ਲਿਆ ਹੈ | ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਕਰਮਚਾਰੀ ਦਲ ਪੰਜਾਬ ਦੇ ਪ੍ਰਧਾਨ ਰਵੇਲ ਸਿੰਘ ਸਹਾਏਪੁਰ, ਇੰਜੀਨੀਅਰ ਜੋਗਿੰਦਰ ਸਿੰਘ, ਸੁਰਿੰਦਰ ਸਿੰਘ ਗਿੱਲ, ਸੁਖਵਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ ਗਿੱਲ, ਮੁਲਾਜ਼ਮ ਆਗੂ ਪ੍ਰੇਮ ਸਿੰਘ ਸੁਲਤਾਨਪੁਰ, ਹਰਪਿੰਦਰ ਸਿੰਘ ਅÏਜਲਾ, ਨਰਿੰਦਰ ਸਿੰਘ ਭੁੰਬਲੀ, ਪ੍ਰਦੀਪ ਕੁਮਾਰ, ਅਸ਼ਵਨੀ ਕੁਮਾਰ, ਬਹਾਦਰ ਸਿੰਘ ਸੱਲੋਪੁਰ, ਰਣਜੀਤ ਸਿੰਘ, ਕਮਲਦੀਪ ਸਿੰਘ, ਨਰਦੇਵ ਸਿੰਘ, ਹਰਪ੍ਰੀਤ ਸਿੰਘ, ਤਿ੍ਪਤ ਸਿੰਘ ਚਾਹਲ ਹਾਜ਼ਰ ਸਨ | ਆਪਣਾ ਅਹੁਦਾ ਸੰਭਾਲਣ ਮੌਕੇ ਜੂਨੀਅਰ ਇੰਜੀਨੀਅਰ ਅਮੋਲਕ ਸਿੰਘ ਨੇ ਕਿਹਾ ਕਿ ਪਾਵਰਕਾਮ ਨਾਲ ਸੰਬੰਧਿਤ ਕਿਸੇ ਵੀ ਮੁਸ਼ਕਿਲ ਲਈ ਬਿਜਲੀ ਖਪਤਕਾਰ ਉਨ੍ਹਾਂ ਦੇ ਨਾਲ ਸਿੱਧਾ ਸੰਪਰਕ ਕਰਨ |