ਦੀਨਾਨਗਰ, 1 ਅਪ੍ਰੈਲ (ਸੋਢੀ/ਘੁੰਮਣ/ਸ਼ਰਮਾ)-ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਐਲਾਨੇ ਬੀ.ਬੀ.ਏ. ਅਤੇ ਬੀ.ਕਾਮ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸੰਬੰਧੀ ਸੰਸਥਾ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਬੀ.ਬੀ.ਏ ਦੇ ਪਹਿਲੇ ਸਮੈਸਟਰ 'ਚੋਂ ਵਿਦਿਆਰਥੀ ਜਤਿਨ ਨੇ 7.56 ਐਸ.ਜੀ.ਪੀ.ਏ ਅੰਕ ਹਾਸਲ ਕਰਕੇ ਪਹਿਲਾ, ਅੰਸ਼ ਸੈਨੀ ਨੇ 7.44 ਐਸ.ਜੀ.ਪੀ.ਏ ਅੰਕਾਂ ਨਾਲ ਦੂਸਰਾ ਤੇ ਦੀਕਸ਼ਾ ਦੇਵੀ ਨੇ 7.36 ਐਸ.ਜੀ.ਪੀ.ਏ ਅੰਕਾਂ ਨਾਲ ਤੀਸਰਾ ਸਥਾਨ, ਬੀ.ਬੀ.ਏ ਤੀਸਰੇ ਸਮੈਸਟਰ ਦੇ ਨਤੀਜੇ 'ਚੋਂ ਰਾਹੁਲ ਸੈਣੀ ਨੇ 7.74 ਸੀ.ਜੀ.ਪੀ.ਏ ਅੰਕਾਂ ਨਾਲ ਪਹਿਲਾ, ਪਲਕ ਠਾਕੁਰ ਨੇ 7.33 ਸੀ.ਜੀ.ਪੀ.ਏ ਅੰਕਾਂ ਨਾਲ ਦੂਸਰਾ ਤੇ ਕਿ੍ਸ਼ ਮਹਾਜਨ ਨੇ 7.07 ਸੀ.ਜੀ.ਪੀ.ਏ ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਬੀ.ਬੀ.ਏ ਪੰਜਵੇਂ ਸਮੈਸਟਰ ਦੇ ਨਤੀਜੇ ਵਿਚੋਂ ਕਿਰਨਦੀਪ ਨੇ 8.52 ਐਸ.ਜੀ.ਪੀ.ਏ ਅੰਕਾਂ ਨਾਲ ਪਹਿਲਾ, ਨਿਓਮੀ ਸ਼ਰਮਾ ਨੇ 7.84 ਐਸ.ਜੀ.ਪੀ.ਏ ਅੰਕਾਂ ਨਾਲ ਦੂਸਰਾ ਅਤੇ ਸਨਤ ਗੁਪਤਾ ਨੇ 7.56 ਐਸ.ਜੀ.ਪੀ.ਏ ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ | ਬੀ.ਕਾਮ ਪਹਿਲੇ ਸਮੈਸਟਰ ਦੇ ਨਤੀਜੇ ਵਿਚ ਅੰਨਤਿਕਾ ਨੇ 7.70 ਐਸ.ਜੀ.ਪੀ.ਏ ਅੰਕਾਂ ਨਾਲ ਪਹਿਲਾ, ਆਫਰਾ ਨੇ ਦੂਸਰਾ, ਭੁਪਿੰਦਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਤੀਸਰੇ ਸਮੈਸਟਰ 'ਚੋਂ ਕਿ੍ਤਿਕਾ ਨੇ 8.4 ਐਸ.ਜੀ.ਪੀ.ਏ ਅੰਕਾਂ ਨਾਲ ਪਹਿਲਾ, ਕਸਕ ਨੇ 7.81 ਐਸ.ਜੀ.ਪੀ.ਏ ਅੰਕਾਂ ਨਾਲ ਦੂਸਰਾ ਤੇ ਜੋਤੀ ਨੇ 7.63 ਐਸ.ਜੀ.ਪੀ.ਏ ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ | ਪੰਜਵੇਂ ਸਮੈਸਟਰ 'ਚੋਂ ਨਵੀਨ ਸਿੰਘ ਨੇ 8.04 ਐਸ.ਜੀ.ਪੀ ਅੰਕਾਂ ਨਾਲ ਪਹਿਲਾ, ਮਹਿਕ ਨੇ 7.8 ਐਸ.ਜੀ.ਪੀ.ਏ ਅੰਕਾਂ ਨਾਲ ਦੂਸਰਾ ਤੇ ਪਤਿਨਿਤਾ ਨੇ 7.52 ਐਸ.ਜੀ.ਪੀ.ਏ ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ |