21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਦੋ ਨਕਾਬਪੋਸ਼ਾਂ ਨੇ ਨਕਲੀ ਪਿਸਤੌਲ ਦਿਖਾ ਕੇ 20 ਹਜ਼ਾਰ ਰੁਪਏ ਲੁੱਟੇ

ਅਜੀਤ ਡੈਸਕ 02-04-2026
ਫਤਹਿਗੜ੍ਹ ਚੂੜੀਆਂ, 1 ਅਪ੍ਰੈਲ (ਅਵਤਾਰ ਸਿੰਘ ਰੰਧਾਵਾ, ਐਮ.ਐਸ. ਫੁੱਲ)- ਨਜ਼ਦੀਕ ਪੈਂਦੇ ਪਿੰਡ ਬੱਦੋਵਾਲ ਕੋਲ ਰੇਲਵੇ ਕਰਾਂਸਿੰਗ ਪੁਲ ਨੇੜੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਲੁੱਟ-ਖੋਹ ਕੀਤੀ ਗਈ | ਇਸ ਸਬੰਧੀ ਹਲਕਾ ਮਜੀਠਾ ਦੇ ਪਿੰਡ ਥਰੀਏਵਾਲ ਦੀ ਆਮ ਆਦਮੀ ਪਾਰਟੀ ਦੀ ਬਲਾਕ ਪ੍ਰਧਾਨ ਕੰਵਲਜੀਤ ਕੌਰ ਤੇ ਉਸ ਦੇ ਪਤੀ ਗੁਰਨਾਮ ਸਿੰਘ ਨੇ ਦੱਸਿਆ ਕਿ ਉਹ ਰਮਦਾਸ ਵਿਖੇ ਜਵਾਹਰ ਨਵੋਦਿਆ ਵਿਦਿਆਲੇ ਵਿਚ ਪੜ੍ਹ ਰਹੀ ਆਪਣੀ ਲੜਕੀ ਦੇ ਨਤੀਜੇ ਦਾ ਪਤਾ ਲੈਣ ਗਏ ਸਨ, ਜਦੋਂ ਉਹ ਬੱਦੋਵਾਲ ਕੋਲ ਰੇਲਵੇ ਕਰਾਂਸਿੰਗ ਦੇ ਪੁਲ ਕੋਲ ਪਹੁੰਚੇ ਤਾਂ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਲੁਟੇਰੇ ਉਨ੍ਹਾਂ ਕੋਲ ਪਹੁੰਚੇ ਜਿਨ੍ਹਾਂ ਨੇ ਪਿਸਤੌਲ ਦੀ ਨੋਕ 'ਤੇ ਉਨ੍ਹਾਂ ਕੋਲੋਂ 20 ਹਜ਼ਾਰ ਰੁਪਏ ਤੇ ਕਰੀਬ 2 ਗ੍ਰਾਮ ਸੋਨੇ ਦੀ ਮੁੰਦਰੀ ਖੋਹ ਲਈ | ਉਨ੍ਹਾਂ ਦੱਸਿਆ ਕਿ ਇਸ ਮੌਕੇ ਉਸ ਦੇ ਪਤੀ ਤੇ ਉਸ ਵਲੋਂ ਦਲੇਰੀ ਕਰ ਕੇ ਲੁਟੇਰਿਆਂ ਨਾਲ ਗੱੁਥਮਗੁੱਥੀ ਹੋ ਕੇ ਉਨ੍ਹਾਂ ਕੋਲੋਂ ਪਿਸਤੌਲ ਖੋਹ ਲਿਆ ਗਿਆ ਪਰ ਲੁਟੇਰੇ ਆਪਣੇ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਫਰਾਰ ਹੋਣ ਵਿਚ ਸਫਲ ਹੋ ਗਏ | ਉਨ੍ਹਾਂ ਦੱਸਿਆ ਕਿ ਚੰਗੀ ਤਰ੍ਹਾਂ ਵੇਖਣ ਤੋਂ ਬਾਅਦ ਵਿਚ ਪਤਾ ਲੱਗਾ ਕਿ ਉਹ ਪਿਸਤੌਲ ਨਕਲੀ ਸੀ | ਇਸ ਸੰਬੰਧੀ ਉਕਤ ਕੰਵਲਜੀਤ ਕੌਰ ਨੇ ਥਾਣਾ ਫ਼ਤਹਿਗੜ੍ਹ ਚੂੜੀਆਂ ਵਿਖੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਤੇ ਲੁਟੇਰਿਆਂ ਕੋਲੋਂ ਖੋਹਿਆ ਗਿਆ ਨਕਲੀ ਪਿਸਤੌਲ ਵੀ ਪੁਲਿਸ ਨੂੰ ਦੇ ਦਿੱਤਾ ਹੈ | ਪੁਲਿਸ ਵਲੋਂ ਕੰਵਲਜੀਤ ਕੌਰ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਸੇਮ ਨਹਿਰ ਕਾਹਨੂੰਵਾਨ ਦੀ ਸਫ਼ਾਈ ਨਾ ਹੋਣ ਕਾਰਨ ਸੈਂਕੜੇ ਏਕੜ ਫ਼ਸਲ ਹੋ ਜਾਂਦੀ ਤਬਾਹ, ਕਿਸਾਨ ਪ੍ਰੇਸ਼ਾਨ ਅਗਲੀ ਖ਼ਬਰ ਗੁਰਦਾਸਪੁਰ ਦਾਣਾ ਮੰਡੀ 'ਚ ਕਣਕ ਦੀ ਖ਼ਰੀਦ ਪ੍ਰਬੰਧਾਂ 'ਤੇ ਉੱਠੇ ਸਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।