11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸਵਾਮੀ ਸਰਵਾਨੰਦ ਗਰੁੱਪ ਵਲੋਂ ਅੰਤਰ ਕਾਲਜ ਸੱਭਿਆਚਾਰਕ ਤੇ ਅਕਾਦਮਿਕ ਮੇਲਾ ਸਮਾਪਤ

ਅਜੀਤ ਡੈਸਕ 09-03-2026
ਦੀਨਾਨਗਰ, 8 ਮਾਰਚ (ਸੋਢੀ/ਸ਼ਰਮਾ)- ਸਵਾਮੀ ਸਰਵਾਨੰਦ ਗਰੁੱਪ ਆਫ ਇੰਸਟੀਚਿਊਸ਼ਨਜ਼ ਦਾ ਅੰਤਰ ਕਾਲਜ ਸੱਭਿਆਚਾਰਕ ਅਤੇ ਅਕਾਦਮਿਕ ਮੇਲਾ' ਸਪਰਧਾ ਸੰਸਥਾ ਦੇ ਪ੍ਰਧਾਨ ਸਵਾਮੀ ਸਦਾ ਨੰਦ ਦੀ ਪ੍ਰਧਾਨਗੀ ਧੂਮਧਾਮ ਸਮਾਪਤ ਹੋਇਆ | ਸਮਾਗਮ ਦੌਰਾਨ ਹੋਏ ਵੱਖ ਵੱਖ ਕਾਲਜਾਂ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਅਕਾਦਮਿਕ ਤੇ ਸਾਹਿੱਤਿਕ ਮੁਕਾਬਲਿਆਂ ਦੌਰਾਨ ਹੋਏ ਐਕਸਟੈਂਪੋਰ ਮੁਕਾਬਲੇ ਵਿਚ ਸ਼ਾਂਤੀ ਦੇਵੀ ਕਾਲਜ ਨੇ ਪਹਿਲਾ ਤੇ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਨੇ ਦੂਸਰਾ, ਕੁਇਜ਼ 'ਚ ਐੱਸ.ਐੱਸ.ਐਮ ਕਾਲਜ ਨੇ ਪਹਿਲਾ ਤੇ ਅਮਨ ਭੱਲਾ ਗਰੁੱਪ ਨੇ ਦੂਸਰਾ, ਕੋਡਿੰਗ 'ਚ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਨੇ ਪਹਿਲਾ, ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਨੇ ਦੂਸਰਾ, ਮਹਿੰਦੀ ਮੁਕਾਬਲੇ 'ਚ ਸ਼ਾਂਤੀ ਦੇਵੀ ਕਾਲਜ ਨੇ ਪਹਿਲਾ, ਸ੍ਰੀ ਸਾਈਾ ਕਾਲਜ ਬਧਾਣੀ ਨੇ ਦੂਸਰਾ, ਸੈਲਫੀ ਸਟਾਰ ਮੁਕਾਬਲੇ 'ਚ ਸ਼ਾਂਤੀ ਦੇਵੀ ਕਾਲਜ ਨੇ ਪਹਿਲਾ ਤੇ ਬੇਬੇ ਨਾਨਕੀ ਕਾਲਜ ਧਾਰੀਵਾਲ ਨੇ ਦੂਸਰਾ, ਡੰਬ ਚੈਰੇਡਸ ਮੁਕਾਬਲੇ 'ਚ ਏ.ਐਂਡ ਐਮ ਕਾਲਜ ਪਠਾਨਕੋਟ ਨੇ ਪਹਿਲਾ ਤੇ ਗੋਲਡਨ ਕਾਲਜ ਗੁਰਦਾਸਪੁਰ ਨੇ ਦੂਸਰਾ, ਰੰਗੋਲੀ 'ਚ ਸ਼ਾਂਤੀ ਦੇਵੀ ਕਾਲਜ ਨੇ ਪਹਿਲਾ ਤੇ ਐੱਸ.ਐੱਸ.ਐਮ ਕਾਲਜ ਨੇ ਦੂਸਰਾ, ਪ੍ਰੋਜੈਕਟ ਡਿਸਪਲੇ 'ਚ ਅਮਨ ਭੱਲਾ ਗਰੁੱਪ ਨੇ ਪਹਿਲਾ ਤੇ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਨੇ ਦੂਸਰਾ, ਡਿਬੇਟ ਮੁਕਾਬਲੇ 'ਚ ਐੱਸ.ਐੱਸ.ਐਮ ਕਾਲਜ ਦੀਨਾਨਗਰ ਨੇ ਪਹਿਲਾ, ਏ.ਐਂਡ.ਐਮ ਕਾਲਜ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਮਿਮਿਕਰੀ 'ਚ ਸ਼ਾਂਤੀ ਦੇਵੀ ਕਾਲਜ ਨੇ ਪਹਿਲਾ ਅਤੇ ਐੱਸ.ਐੱਸ.ਐਮ ਕਾਲਜ ਨੇ ਦੂਸਰਾ, ਗਰੁੱਪ ਡਾਂਸ 'ਚ ਏ.ਐਂਡ.ਐਮ ਕਾਲਜ ਨੇ ਪਹਿਲਾ ਅਤੇ ਸ਼ਾਂਤੀ ਦੇਵੀ ਕਾਲਜ ਨੇ ਦੂਸਰਾ ਸਥਾਨ ਹਾਸਲ ਕੀਤਾ | ਸਪਰਧਾ 2026 ਦੀ ਓਵਰ ਆਲ ਟਰਾਫ਼ੀ 'ਤੇ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਨੇ ਕਬਜ਼ਾ ਕੀਤਾ ਤੇ ਰਨਰਅਪ ਓਵਰ ਆਲ ਟਰਾਫ਼ੀ ਐੱਸ.ਐੱਸ.ਐਮ ਕਾਲਜ ਦੀਨਾਨਗਰ ਨੇ ਹਾਸਲ ਕੀਤੀ | ਜੇਤੂ ਟੀਮਾਂ ਨੂੰ ਇਨਾਮ ਦੇਣ ਲਈ ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਸਕੱਤਰ ਦਿਨੇਸ਼ ਸ਼ਾਸਤਰੀ ਨੇ ਕੀਤੀ | ਜਦੋਂ ਕਿ ਆਈ.ਐਚ.ਐਮ ਕਾਲਜ ਗੁਰਦਾਸਪੁਰ ਦੇ ਪਿ੍ੰਸੀਪਲ ਅਸ਼ਵਨੀ ਕਾਚਰੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸੰਸਥਾ ਦੇ ਸਕੱਤਰ ਦਿਨੇਸ਼ ਸ਼ਾਸਤਰੀ, ਮੁੱਖ ਮਹਿਮਾਨ ਤੇ ਕਾਲਜ ਦੇ ਸਟਾਫ਼ ਮੈਂਬਰਾਂ ਵਲੋਂ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾਇਰੈਕਟਰ ਭੁਪਿੰਦਰ ਸਿੰਘ, ਐੱਸ.ਐੱਸ.ਆਈ.ਈ. ਦੇ ਪਿ੍ੰਸੀਪਲ ਹਰਪਾਲ ਸਿੰਘ, ਪਿ੍ੰਸੀਪਲ ਜੇ.ਕੇ. ਚੌਹਾਨ, ਪਿ੍ੰਸੀਪਲ ਨਿਰਮਲ ਪਾਂਧੀ, ਪਿ੍ੰਸੀਪਲ ਜਸਕਰਨਜੀਤ ਸਿੰਘ ਕਾਹਲੋਂ, ਪਿ੍ੰਸੀਪਲ ਰਮੇਸ਼ ਕੁਮਾਰ, ਪਿ੍ੰਸੀਪਲ ਡਾ: ਤੇਜ, ਵਰੁਣ ਬੇਰੀ, ਦਿਨੇਸ਼ ਧਵਨ, ਡਾ: ਜਤਿੰਦਰ ਸ਼ਰਮਾ, ਡਾ: ਅਕਾਸ਼ ਅਨੇਜਾ, ਐੱਚ.ਓ.ਡੀ. ਹਰਜਿੰਦਰ
ਪਿਛਲੀ ਖ਼ਬਰ ਮਾਨ ਸਰਕਾਰ ਨੇ ਬਜਟ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੰੂ ਕੀਤਾ ਅਣਗੌਲਿਆ- ਕਾਮਰੇਡ ਸੈਣੀ ਅਗਲੀ ਖ਼ਬਰ ਮੋਟਰਾਂ ਦੀ ਸਪਲਾਈ ਰਾਤ ਨੂੰ ਆਉਣ ਕਾਰਨ ਕਿਸਾਨਾਂ ਨੂੰ ਕਰਨਾ ਪੈ ਰਿਹਾ ਪ੍ਰੇਸ਼ਾਨੀਆਂ ਦਾ ਸਾਹਮਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।