28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪੇਜੋਚੱਕ ਵਿਖੇ ਲੰਗਰ ਕਮੇਟੀ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ

ਅਜੀਤ ਡੈਸਕ 06-03-2026
ਘੁਮਾਣ, 5 ਮਾਰਚ (ਬੰਮਰਾਹ)- ਹੋਲੇ-ਮਹੱਲੇ ਨੂੰ ਲੈ ਕੇ ਪੰਜ ਪਿਆਰਿਆਂ ਦੀ ਅਗਵਾਈ 'ਚ ਪਿੰਡ ਚੀਮਾ ਖੁੱਡੀ ਤੋਂ ਸਜਾਏ ਗਏ ਨਗਰ ਕੀਰਤਨ ਦਾ ਪੇਜੋਚੱਕ ਵਿਖੇ ਪਹੁੰਚਣ 'ਤੇ ਲੰਗਰ ਕਮੇਟੀ ਪੇਜੋਚੱਕ ਤੇ ਸਮੁੱਚੇ ਪਤਵੰਤਿਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ ਗਏ ਤੇ ਪਹੁੰਚੀਆਂ ਸੰਗਤਾਂ ਨੂੰ ਚਾਹ-ਪਕੌੜਿਆਂ ਤੋਂ ਇਲਾਵਾ ਵੱਖ-ਵੱਖ ਪਦਾਰਥਾਂ ਦੇ ਲੰਗਰ ਛਕਾਏ ਗਏ | ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਵਲੋਂ ਵੀ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ ਗਏ | ਇਸ ਮੌਕੇ ਸਾਹਿਬ ਸਿੰਘ ਮੰਡ, ਬਲਾਕ ਪ੍ਰਧਾਨ ਬਲਾਕ ਸੰਮਤੀ ਮੈਂਬਰ ਜਸਪਾਲ ਸਿੰਘ, ਬਲਾਕ ਸੰਮਤੀ ਮੈਂਬਰ ਦਿਲਬਾਗ ਸਿੰਘ ਲਾਲੀ ਚੀਮਾ, ਸਾਬਕਾ ਸਰਪੰਚ ਪਲਵਿੰਦਰ ਸਿੰਘ ਪੇਜੋਚੱਕ, ਜਤਿੰਦਰ ਸਿੰਘ ਚੀਮਾ, ਹਰਵਿੰਦਰ ਸਿੰਘ ਫ਼ੌਜੀ, ਬਲਜੀਤ ਸਿੰਘ ਪੰਚ, ਗੁਰਪਖਸ਼ ਸਿੰਘ ਪੰਚ, ਹਰਦਿਆਲ ਸਿੰਘ, ਕੁਲਦੀਪ ਸਿੰਘ ਪੰਚ, ਵਰਿਆਮ ਸਿੰਘ, ਮੁਖਤਾਰ ਸਿੰਘ, ਅਮਰਜੀਤ ਸਿੰਘ, ਗੁਰਨਾਮ ਸਿੰਘ, ਜਸਵਿੰਦਰ ਸਿੰਘ ਮਾਸਟਰ, ਹੀਰਾ ਸਿੰਘ, ਗੁਰਨਾਮ ਸਿੰਘ ਚਾਹਲ, ਹਰਪਾਲ ਸਿੰਘ ਪ੍ਰੋਪਰਟੀ ਸਲਾਹਕਾਰ ਆਦਿ ਹਾਜ਼ਰ
ਪਿਛਲੀ ਖ਼ਬਰ ਪੈਦਲ ਸੰਗ ਦਾ ਬੋਹੜੀ ਸਾਹਿਬ ਪਹੁੰਚਣ 'ਤੇ ਜਥੇ. ਬਾਬਾ ਨਾਮਦੇਵ ਵਲੋਂ ਨਿੱਘਾ ਸਵਾਗਤ ਅਗਲੀ ਖ਼ਬਰ ਸ੍ਰੀ ਚੋਲਾ ਸਾਹਿਬ ਦੇ ਮੇਲੇ ਨੂੰ ਸਮਰਪਿਤ ਕਬੱਡੀ ਕੱਪ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।