10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਭੇਦਭਰੀ ਹਾਲਤ 'ਚ 42 ਸਾਲਾ ਵਿਅਕਤੀ ਲਾਪਤਾ

ਅਜੀਤ ਡੈਸਕ 23-02-2026
ਬਟਾਲਾ, 22 ਫਰਵਰੀ (ਬੱੁਟਰ)-ਸਥਾਨਕ ਮਜਮਾਂ ਮੁਹੱਲੇ ਦਾ ਇਕ 42 ਸਾਲਾ ਵਿਅਕਤੀ ਭੇਦਭਰੀ ਹਾਲਤ ਵਿਚ ਗੁੰਮ ਹੋ ਗਿਆ ਹੈ | ਲਾਪਤਾ ਹੋਏ ਵਿਅਕਤੀ ਲਲਿਤ ਕੁਮਾਰ ਉਰਫ ਲਾਲੀ ਦੇ ਪਿਤਾ ਜਗਦੀਸ਼ ਰਾਜ ਵਾਸੀ ਮਜਮਾਂ ਮੁਹੱਲਾ ਕਪੂਰੀ ਗੇਟ ਬਟਾਲਾ ਨੇ ਦੱਸਿਆ ਕਿ ਮੇਰਾ ਲੜਕਾ, ਜੋ ਕਿ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹੈ, ਇਸ ਲਈ ਉਸ ਦਾ ਇਲਾਜ ਵੀ ਚੱਲ ਰਿਹਾ ਹੈ, ਉਨ੍ਹਾਂ ਦੱਸਿਆ ਕਿ 17 ਫਰਵਰੀ ਨੂੰ ਮੇਰਾ ਲੜਕਾ ਸਾਈਕਲ 'ਤੇ ਘਰੋਂ ਗਿਆ ਸੀ, ਪਰ ਵਾਪਸ ਘਰ ਨਹੀਂ ਪਹੁੰਚਿਆ, ਅਸੀਂ ਉਸ ਦੀ ਬਹੁਤ ਭਾਲ ਕੀਤੀ, ਪਰ ਉਸ ਦਾ ਪਤਾ ਨਹੀਂ ਲੱਗਿਆ | ਉਸ ਨੇ ਦੱਸਿਆ ਕਿ ਲਲਿਤ ਕੁਮਾਰ ਦੇ ਗੁੰਮ ਦੀ ਸੂਚਨਾ ਥਾਣਾ ਸਿਟੀ ਵਿਖੇ ਦਿੱਤੀ ਗਈ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲਲਿਤ ਕੁਮਾਰ ਦੀ ਭਾਲ ਕੀਤੀ ਜਾਵੇ |
ਪਿਛਲੀ ਖ਼ਬਰ ਕੁੜੀਆਂ ਦੀ ਜਨਮ ਦਰ ਨੂੰ ਵਧਾਉਣ ਲਈ ਸੀ.ਐਚ.ਸੀ. ਨੌਸ਼ਹਿਰਾ ਮੱਝਾ ਸਿੰਘ ਵਿਖੇ ਸੈਮੀਨਾਰ ਅਗਲੀ ਖ਼ਬਰ ਨਾਦੀਆ ਵਿਖੇ ਇਕ ਦਰੱਖਤ ਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।