ਗੁਰਦਾਸਪੁਰ, 19 ਫਰਵਰੀ (ਚੱਕਰਾਜਾ)-ਸ਼ਹਿਰ ਅੰਦਰ ਟਰੈਫ਼ਿਕ ਸਮੱਸਿਆ ਨੰੂ ਸੁਚਾਰੂ ਢੰਗ ਨਾਲ ਚਲਾਉਣ ਲਈ ਗੁਰਦਾਸਪੁਰ ਪੁਲਿਸ ਵਲੋਂ ਸ਼ਹਿਰ ਦੇ ਕਾਹਨੰੂਵਾਨ ਰੋਡ 'ਤੇ ਐਸ.ਡੀ ਕਾਲਜ ਸਾਹਮਣੇ ਸਪੈਸ਼ਲ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ | ਇਸ ਮੌਕੇ ਪੁਲਿਸ ਟੀਮ ਵਲੋਂ ਅਧੂਰੇ ਕਾਗ਼ਜ਼ਾਤ ਵਾਲੇ ਵਾਹਨਾਂ ਦੇ ਚਲਾਨ ਵੀ ਕੀਤੇ ਗਏ | ਇਸ ਦੌਰਾਨ ਸਬ ਇੰਸਪੈਕਟਰ ਅਜੇ ਕੁਮਾਰ ਨੇ ਕਿਹਾ ਕਿ ਸ਼ਹਿਰ 'ਚ ਵਾਹਨਾਂ ਦੀ ਪਾਰਕਿੰਗ ਸਹੀ ਤਰੀਕੇ ਨਾਲ ਸਹੀ ਜਗਾ 'ਤੇ ਕੀਤੀ ਜਾਵੇ ਤਾਂ ਜੋ ਆਵਾਜਾਈ ਵਿਚ ਕੋਈ ਪ੍ਰੇਸ਼ਾਨੀ ਨਾ ਆਵੇ | ਇਸ ਤੋਂ ਇਲਾਵਾ ਹਰੇਕ ਵਾਹਨ ਚਾਲਕ ਆਪਣੇ ਵਾਹਨਾਂ ਦੇ ਕਾਗ਼ਜ਼ਾਤ ਪੂਰੇ ਰੱਖਣ ਤਾਂ ਜੋ ਉਨ੍ਹਾਂ ਨੰੂ ਪੁੱਛਗਿੱਛ ਵੇਲੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |