ਬਟਾਲਾ, 19 ਫਰਵਰੀ (ਰਾਕੇਸ਼ ਰੇਖੀ)-ਘਰ ਜਾ ਰਹੀ ਅਧਿਆਪਕਾ ਦਾ ਪਰਸ ਖੋਹ ਕੇ 2 ਨੌਜਵਾਨ ਫਰਾਰ ਹੋ ਗਏ | ਪਰਸ ਵਿਚ ਫੋਨ, ਨਗਦੀ ਤੇ ਹੋਰ ਕਾਗਜ਼ਾਤ ਸਨ | ਚੌਕੀ ਅਰਬਨ ਅਸਟੇਟ ਦੇ ਏ.ਐਸ.ਆਈ. ਜਸਬੀਰ ਸਿੰਘ ਨੇ ਦੱਸਿਆ ਕਿ ਨਵਰੂਪ ਨਗਰ ਦੀ ਰਹਿਣ ਵਾਲੀ ਰਣਜੀਤ ਕੌਰ ਪਤਨੀ ਮਲਕੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਸਰਕਾਰੀ ਹਾਈ ਸਕੂਲ ਚਾਹਲ ਕਲਾਂ ਵਿਚ ਅਧਿਆਪਕਾ ਹੈ | ਬੀਤੇ ਦਿਨ ਉਹ ਕਰੀਬ 3:30 ਵਜੇ ਆਪਣੇ ਘਰ ਜਾ ਰਹੀ ਸੀ, ਜਦੋਂ ਉਹ ਨਵਰੂਪ ਨਗਰ ਪਹੁੰਚੀ ਤਾਂ ਮੋਟਰਸਾਈਕਲ 'ਤੇ ਆਏ 2 ਨੌਜਵਾਨ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ, ਪਰਸ 'ਚ ਇਕ ਆਈਫੋਨ, 11600 ਰੁਪਏ ਅਤੇ ਸਕੂਲ ਦੀ ਡਾਇਰੀ ਸੀ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਝਪਟਮਾਰਾਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |