08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸਾਡੇ ਚਾਨਣ ਮੁਨਾਰੇ : ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ

ਅਜੀਤ ਡੈਸਕ 20-02-2026
ਬਟਾਲਾ, 19 ਫਰਵਰੀ (ਸਤਿੰਦਰ ਸਿੰਘ)-ਸੀ.ਬੀ.ਐੱਸ.ਈ. ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਦੀ ਸਥਾਪਨਾ ਸੰਨ 2003 'ਚ ਪੇਂਡੂ ਖੇਤਰ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਕੀਤੀ ਗਈ | ਇਸ ਸਕੂਲ ਦੇ ਸੰਸਥਾਪਕ ਸ੍ਰੀ ਗੁਰਦਿਆਲ ਸਿੰਘ ਹਨ, ਜਿਹੜੇ ਕਿ ਰੈੱਡ ਕਰਾਸ ਤੋਂ ਸਕੱਤਰ ਸੇਵਾਮੁਕਤ ਹੋਏ ਹਨ, ਜਿਸ ਸੰਸਥਾ ਵਿਚ ਉਨ੍ਹਾਂ ਕੰਮ ਕੀਤਾ, ਉਸ ਵਲੋਂ 2 ਵਾਰ ਭਾਰਤ ਸਰਕਾਰ ਵਲੋਂ ਕੌਮੀ ਪੱਧਰ ਦਾ ਐਵਾਰਡ ਮਿਲ ਚੁੱਕਾ ਹੈ | ਸਕੂਲ ਦੇ ਡਾਇਰੈਕਟਰ/ਪਿ੍ੰਸੀਪਲ ਸ੍ਰੀਮਤੀ ਜਸਬਿੰਦਰ ਕੌਰ ਨੂੰ ਪੰਜਾਬ ਦੇ ਨਾਮਵਰ ਸਕੂਲਾਂ 'ਚ ਪੜ੍ਹਾਉਣ ਦਾ ਲੰਬਾ ਤਜ਼ਰਬਾ ਹੈ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਸਕੂਲ 'ਚ ਨਰਸਰੀ ਕਲਾਸ ਦੇ ਮਨੋਰੰਜਨ ਲਈ ਕਿਡਜ਼ ਪਲੇਅ ਸੈਂਟਰ ਦਾ ਪ੍ਰਬੰਧ ਹੈ, ਜਿਸ 'ਚ ਖੇਡ-ਖਿਡੌਣਿਆਂ ਰਾਹੀਂ ਬੱਚੇ ਸਿੱਖਦੇ ਵੀ ਹਨ | ਬੱਚਿਆਂ ਨੂੰ ਦਿਲਚਸਪ ਤਰੀਕੇ ਨਾਲ ਪੜ੍ਹਾਉਣ ਲਈ ਸਮਾਰਟ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ | ਵਿਗਿਆਨ ਤੇ ਗਣਿਤ ਵਿਸ਼ਿਆਂ 'ਚ ਬੱਚਿਆਂ ਨੂੰ ਪਰਪੱਕ ਕਰਨ ਲਈ ਉਲੰਪੀਆਡ ਤੇ ਐਨ.ਟੀ.ਐਸ.ਈ. ਦੀਆਂ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ | ਹਫ਼ਤਾਵਾਰ ਪ੍ਰੇਰਨਾ ਦਿਵਸ 'ਤੇ ਬੱਚਿਆਂ ਨੂੰ ਸਫ਼ਲ ਹੋਣ ਦੇ ਨੁਕਤੇ ਦੱਸੇ ਜਾਂਦੇ ਹਨ | ਬੱਚਿਆਂ ਨੂੰ ਪੜ੍ਹਾਈ 'ਚ ਉਤਸ਼ਾਹਿਤ ਕਰਨ ਲਈ ਮੈਗਾ, ਸੁਪਰ, ਸ਼ਾਈਨਿੰਗ ਤੇ ਰਾਈਜ਼ਿੰਗ ਸਟਾਰ ਬੈਜ਼ ਦਿੱਤੇ ਜਾਂਦੇ ਹਨ | ਮਹੀਨੇ ਵਿਚ ਇਕ ਵਾਰ ਹਰ ਵਿਸ਼ੇ ਦਾ ਟੈਸਟ ਲਿਆ ਜਾਂਦਾ ਹੈਅਤੇ ਪ੍ਰਾਪਤ ਅੰਕ ਡਾਇਰੀ ਵਿਚ ਨੋਟ ਕੀਤੇ ਜਾਂਦੇ ਹਨ | ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਸਫ਼ਲ ਤੇ ਮਹਾਨ ਵਿਅਕਤੀਆਂ ਬਾਰੇ ਗਿਆਨ ਬੋਰਡ ਉਤੇ ਸਮੱਗਰੀ ਲਗਾਈ ਜਾਂਦੀ ਹੈ | ਹਰ ਹਾਊਸ ਦੇ ਬੱਚੇ ਕਵਿਤਾ, ਕਹਾਣੀ, ਪੱਤਰ, ਸਲੋਗਨ ਲਿਖਦੇ ਹਨ ਤੇ ਪੇਂਟਿੰਗ ਬਣਾਉਂਦੇ ਹਨ | ਇਸ ਬਾਰੇ ਵਧੀਆ ਕੰਮ ਕਰਨ ਵਾਲੇ ਬੱਚਿਆਂ ਨੂੰ ਬਾਲ ਕਹਾਣੀਕਾਰ, ਬਾਲ-ਪੱਤਰ ਲੇਖਕ, ਬਾਲ ਚਿੱਤਰਕਾਰ ਤੇ ਬਾਲ ਸਲੋਗਨ ਲੇਖਕ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ | ਨਿਊਜ਼ ਪੇਪਰ-ਮੈਗਜ਼ੀਨ, ਬੱਚਿਆਂ ਦੇ ਗਿਆਨ 'ਚ ਵਾਧਾ ਕਰਨ ਲਈ ਸਟੈਂਡ 'ਤੇ ਲਗਾਏ ਜਾਂਦੇ ਹਨ | ਸਕੂਲ ਦੀ ਵਿਸ਼ਾਲ ਲਾਇਬ੍ਰੇਰੀ 'ਚ ਲਗਭਗ 3 ਹਜ਼ਾਰ ਤੋਂ ਵੱਧ ਕਿਤਾਬਾਂ ਹਨ | ਖੇਡਾਂ ਸੰਬੰਧੀ ਬੈਡਮਿੰਟਨ, ਸਕੇਟਿੰਗ, ਹੁਲਾ-ਹੂਪ, ਖੋ-ਖੋ, ਸਕਿਪਿੰਗ, ਅਥਲੈਟਿਕਸ, ਵਾਲੀਬਾਲ, ਹੈਂਡਬਾਲ ਆਦਿ ਦਾ ਪ੍ਰਬੰਧ ਹੈ | ਧਾਰਮਿਕ ਸਿੱਖਿਆ ਲਈ ਸਿੱਖ ਮਿਸ਼ਨਰੀ ਕਾਲਜ, ਗੁਰੂ ਨਾਨਕ ਮਲਟੀਵਰਸਿਟੀ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀਆਂ ਪ੍ਰੀਖਿਆਵਾਂ ਵਿਚ ਹਿੱਸਾ ਲੈਂਦੇ ਹਨ | ਗੁੱਡਵਿਲ ਸਕੂਲ ਦੇ ਵਿਦਿਆਰਥੀ ਰਵੀਰਵਿੰਦਰ ਸਿੰਘ ਆਰਮਡ ਫੋਰਸ ਕੋਚਿੰਗ ਇੰਸਟੀਚਿਊਟ-ਐੱਨ.ਡੀ.ਏ. ਖਡੂਰ ਸਾਹਿਬ, ਗੁਰਲੀਨ ਸਿੰਘ ਤੇ ਐਸ਼ਵੀਰ ਸਿੰਘ ਭਾਈ ਜੈਤਾ ਜੀ ਫਾਊਾਡੇਸ਼ਨ ਮੋਹਾਲੀ, ਸਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਸੁਖਮਨਜੀਤ ਕੌਰ ਤੇ ਗੁਰਤਾਜ ਸਿੰਘ ਨਵੋਦਿਆ ਵਿਦਿਆਲਾ ਸੀ.ਬੀ.ਐਸ.ਈ. ਦੇ ਉੱਤਰੀ ਖੇਤਰ ਦੇ ਐਥਲੈਟਿਕਸ ਮੁਕਾਬਲਿਆਂ 'ਚ ਵਧੀਆ ਪ੍ਰਦਰਸ਼ਨ ਕੀਤਾ | ਪੰਜਾਬ ਸਕੂਲ ਖੇਡਾਂ 'ਚ ਜ਼ੋਨਲ ਤੇ ਜ਼ਿਲ੍ਹਾ ਪੱਧਰ 'ਤੇ 39 ਸੋਨ, 17 ਚਾਂਦੀ ਤੇ 13 ਕਾਂਸੀ ਦੇ ਤਗਮੇ ਪ੍ਰਾਪਤ ਕੀਤੇ | ਅੰਡਰ-14 ਗਰੁੱਪ ਦੇ ਵੇਟ ਲਿਫਟਿੰਗ ਤੇ ਪਾਵਰ ਲਿਫਟਿੰਗ ਮੁਕਾਬਲਿਆਂ ਵਿਚ ਵੀ ਰਾਜ ਪੱਧਰ 'ਤੇ ਸੋਨ ਤਗਮੇ ਪ੍ਰਾਪਤ ਕੀਤੇ | ਕਬੱਡੀ ਅੰਡਰ-14 ਗਰੁੱਪ ਦੇ ਖਿਡਾਰੀਆਂ ਨੇ ਰਾਜ ਪੱਧਰੀ ਸੋਨ ਤਗਮੇ ਪ੍ਰਾਪਤ ਕੀਤੇ | ਸਕੂਲ ਵਿਚ ਵੱਖ-ਵੱਖ ਖੇਡਾਂ ਲਈ ਨਵਾਂ ਖੇਡ ਸਟੇਡੀਅਮ ਵੀ ਸਥਾਪਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸਕੂਲ ਘੱਟ ਬਜਟ ਵਾਲਾ (2021) ਤੇ ਈਕੋ ਫਰੈਂਡਲੀ (2022) ਰਾਜ ਪੱਧਰੀ ਫੈਪ ਨੈਸ਼ਨਲ ਐਵਾਰਡ ਵੀ ਪ੍ਰਾਪਤ ਕਰ ਚੁੱਕਾ ਹੈ | ਇਸ ਸਕੂਲ ਦੇ ਅਧਿਆਪਕ ਦਵਿੰਦਰ ਕੌਰ, ਹਰਪ੍ਰੀਤ ਸਿੰਘ ਤੇ ਹਰਪ੍ਰੀਤ ਕੌਰ ਅਤੇ ਸੀਨੀਅਰ ਅਧਿਆਪਕ ਹਰਦੀਪ ਸਿੰਘ ਬੈਸਟ (ਫੈਪ) ਨੈਸ਼ਨਲ ਟੀਚਰ ਐਵਾਰਡ ਹਾਸਿਲ ਕਰ ਚੁੱਕੇ ਹਨ | ਸਕੂਲ ਵਲੋਂ ਅੰਗਰੇਜ਼ੀ ਭਾਸ਼ਾ ਲੈਬ ਦੀ ਸਥਾਪਨਾ ਦੇ ਨਾਲ ਆਈਲੈਟਸ ਦੀ ਤਰਜ਼ 'ਤੇ ਇੰਗਲਿਸ਼ ਅÏਕਸਫੋਰਡ ਪ੍ਰੋਗਰਾਮ ਦੀਆਂ ਵਿਸ਼ੇਸ਼ ਕਲਾਸਾਂ ਚਲਾਈਆਂ ਜਾ ਰਹੀਆਂ ਹਨ | ਸਕੂਲ 'ਚ ਇਕ ਨਵਾਂ ਕਾਨਫਰੰਸ ਹਾਲ ਸਿਖਲਾਈ ਤੇ ਵਿਸ਼ੇਸ਼ ਸਮਾਗਮਾਂ ਲਈ ਤਿਆਰ ਕੀਤਾ ਗਿਆ ਹੈ | ਸਕੂਲ 'ਚ ਆਧੁਨਿਕ ਤਕਨੀਕਾਂ ਨਾਲ ਭਰਪੂਰ ਸਟੈੱਮ ਰੋਬੋ ਲੈਬ ਤੇ ਖਗੋਲ ਤੇ ਪੁਲਾੜ ਵਿਗਿਆਨ ਪ੍ਰਯੋਗਸ਼ਾਲਾਵਾਂ ਸਥਾਪਤ ਕੀਤੀਆਂ ਗਈਆਂ ਹਨ |
ਪਿਛਲੀ ਖ਼ਬਰ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਲੋਂ ਸਿਹਤ ਬੀਮਾ ਯੋਜਨਾ ਦੀ ਸਮੀਖਿਆ ਅਗਲੀ ਖ਼ਬਰ ਸੁਤੰਤਰਤਾ ਸੰਗਰਾਮੀ ਜਥੇਦਾਰ ਕੇਸਰ ਸਿੰਘ ਦੀ ਬਰਸੀ 'ਤੇ ਸ਼ਰਧਾ ਦੇ ਫੁੱਲ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।