ਬਟਾਲਾ, 19 ਫਰਵਰੀ (ਸਤਿੰਦਰ ਸਿੰਘ)-ਨਜ਼ਦੀਕੀ ਪਿੰਡ ਪੰਜਗਰਾਈਆਂ ਦੇ ਰਹਿਣ ਵਾਲੇ ਸੁਖਜਿੰਦਰ ਸਿੰਘ ਹੇਅਰ ਐਸ.ਐਚ.ਓ. ਬਟਾਲਾ ਸਿਟੀ ਤੇ ਸੁਖਵਿੰਦਰ ਸਿੰਘ ਹੇਅਰ ਦੇ ਮਾਤਾ ਸਰਦਾਰਨੀ ਜਸਬੀਰ ਕੌਰ, ਜਿਨ੍ਹਾਂ ਦੀ ਪਿਛਲੇ ਦਿਨੀਂ ਅਚਾਨਕ ਮੌਤ ਹੋ ਗਈ ਸੀ, ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਜੱਦੀ ਗ੍ਰਹਿ ਵਿਖੇ ਪਾਏ ਗਏ | ਉਪਰੰਤ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਗੰਜ ਸਾਹਿਬ ਵਿਖੇ ਕੀਰਤਨ ਤੇ ਸ਼ਰਧਾਂਜਲੀ ਸਮਾਗਮ ਹੋਇਆ | ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਅੱਚਲ ਸਾਹਿਬ ਵਾਲਿਆਂ ਦੇ ਰਾਗੀ ਜਥੇ ਵਲੋਂ ਇਲਾਹੀ ਬਾਣੀ ਦੇ ਵੈਰਾਗਮਈ ਸ਼ਬਦਾਂ ਦੁਆਰਾ ਸੰਗਤ ਨੂੰ ਸ਼ਬਦ ਗੁਰੂ ਨਾਲ ਜੋੜਿਆ | ਇਸ ਮੌਕੇ ਸਾਬਕਾ ਰਾਜ ਸਭਾ ਮੈਂਬਰ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਭੁਪਿੰਦਰ ਸਿੰਘ ਮਾਨ, ਵਿਧਾਇਕ ਬਟਾਲਾ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਸਾਬਕਾ ਕੈਬਨਿਟ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ, ਸ਼ੋ੍ਰਮਣੀ ਕਮੇਟੀ ਮੈਂਬਰ ਜਥੇ. ਗੁਰਿੰਦਰਪਾਲ ਸਿੰਘ ਗੋਰਾ, ਸਾਬਕਾ ਚੇਅਰਮੈਨ ਸ਼ੂਗਰ ਮਿੱਲ ਸੁਖਵਿੰਦਰ ਸਿੰਘ ਕਾਹਲੋਂ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ, ਭਾਕਿਯੂ ਦੇ ਕੌਮੀ ਜਨਰਲ ਸਕੱਤਰ ਗੁਰਬਚਨ ਸਿੰਘ ਬਾਜਵਾ ਆਦਿ ਨੇ ਮਾਤਾ ਜਸਬੀਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਜ਼ਿਲ੍ਹਾ ਪ੍ਰਧਾਨ ਆਪ ਜੋਬਨ ਰੰਧਾਵਾ, ਅੰਮਿ੍ਤ ਕਲਸੀ, ਤਰੁਨ ਕਲਸੀ, ਸਾਬਕਾ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ, ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ, ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ, ਸਾਬਕਾ ਚੇਅਰਮੈਨ ਤਰਲੋਕ ਸਿੰਘ ਬਾਠ, ਬਲਬੀਰ ਸਿੰਘ ਪੰਨੂੰ ਹਲਕਾ ਇੰਚਾਰਜ ਫਤਹਿਗੜ੍ਹ ਚੂੜੀਆਂ, ਬਲਾਕ ਸੰਮਤੀ ਮੈਂਬਰ ਪਰਮਜੀਤ ਸਿੰਘ ਟੀਟਾ ਬਾਜਵਾ, ਡਾ. ਅਮਰਜੀਤ ਸਿੰਘ ਅÏਲਖ, ਇੰਸ. ਨਰਿੰਦਰ ਸਿੰਘ, ਸਾਬਕਾ ਇੰਸ. ਸੁਖਵਿੰਦਰ ਸਿੰਘ, ਸਾਬਕਾ ਐਸਡੀਓ ਹਰਪਾਲ ਸਿੰਘ, ਐਸਡੀਓ ਬਾਬਾ ਬਕਾਲਾ ਸੁਖਜਿੰਦਰ ਸਿੰਘ, ਐਸਐਚਓ ਲਖਵਿੰਦਰ ਸਿੰਘ, ਸ਼ੋ੍ਰਮਣੀ ਕਮੇਟੀ ਦੇ ਸਾਬਕਾ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਸਾਬਕਾ ਇੰਸ. ਜਸਬੀਰ ਸਿੰਘ ਰਮਦਾਸ, ਅੱਤਵਾਦ ਵਿਰੋਧੀ ਫਰੰਟ ਦੇ ਮੀਤ ਪ੍ਰਧਾਨ ਗਗਨ ਪਲਾਜਾ, ਸਾਬਕਾ ਇੰਸ. ਜਗਤਾਰ ਸਿੰਘ, ਸਰਪੰਚ ਰਣਜੀਤ ਸਿੰਘ ਵੈਰੋਨੰਗਲ, ਚੇਅਰਮੈਨ ਰਾਜਵਿੰਦਰ ਸਿੰਘ ਕਾਲਾ, ਬਿੱਕਾ ਰੰਧਾਵਾ, ਸਾਬਕਾ ਐਸਐਚਓ ਪਰਮਜੀਤ ਸਿੰਘ ਬਟਾਲਾ, ਐਸਐਚਓ ਲਖਵਿੰਦਰ ਸਿੰਘ, ਸਰਪੰਚ ਗੁਰਦੀਪ ਸਿੰਘ ਹੇਅਰ, ਸਾਬਕਾ ਸਰਪੰਚ ਝਿਰਮਲ ਸਿੰਘ, ਸਾਬਕਾ ਸਰਪੰਚ ਕਰਮਜੀਤ ਸਿੰਘ ਬਾਜਵਾ, ਐਸਐਚਓ ਦਲਜੀਤ ਸਿੰਘ ਪੱਡਾ, ਰਾਜ ਸਿੰਘ ਘੁਮਾਣ, ਪ੍ਰਧਾਨ ਬਾਰ ਐਸੋਸੀਏਸ਼ਨ ਐਡਵੋਕੇਟ ਗੁਰਦੀਪ ਸਿੰਘ, ਡਾ. ਕੇ.ਜੇ. ਸਿੰਘ, ਮਾ. ਸੁਖਵੰਤ ਸਿੰਘ ਲੋਂਗੋਵਾਲ, ਜ਼ਿਲ੍ਹਾ ਅਟਾਰਨੀ ਕੰਵਲਜੀਤ ਸਿੰਘ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਤੋਂ ਡਾ. ਵਿਨੋਦ ਸ਼ਰਮਾ, ਡਾ. ਸੁਖਵਿੰਦਰ ਸਿੰਘ ਦਰਦੀ, ਅਮਰੀਕ ਸਿੰਘ ਲੌਂਗੋਵਾਲ, ਚੇਤੰਨ ਸ਼ਰਮਾ, ਬਲਜਿੰਦਰ ਸਿੰਘ ਉਮਰਪੁਰਾ, ਮਨਜੋਤ ਸਿੰਘ ਇੰਚਾਰਜ ਵਾਰਡ ਨੰਬਰ 12, ਪਿ੍ੰਸੀਪਲ ਜਰਨੈਲ ਸਿੰਘ ਮੀਰਪੁਰ, ਇੰਸ. ਰੁਬਿੰਦਰ ਸਿੰਘ, ਸਾਬਕਾ ਫੂਡ ਸਪਲਾਈ ਅਫਸਰ ਇੰਸ. ਜਸਵਿੰਦਰ ਸਿੰਘ ਕਰਨਾਮਾ, ਸਰਪੰਚ ਰਾਮ ਸਿੰਘ ਹਸਨਪੁਰ, ਠੇਕੇਦਾਰ ਰਣਜੀਤ ਸਿੰਘ ਪ੍ਰਧਾਨ ਅਥਲੈਟਿਕਸ ਐਸੋਸੀਏਸ਼ਨ, ਸਰਬਜੀਤ ਸਿੰਘ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਡਾ. ਕੁਲਦੀਪ ਸਿੰਘ ਖਹਿਰਾ, ਜਸਵੰਤ ਸਿੰਘ ਟਿੱਕਾ ਨਸੀਰਪੁਰ, ਸਾਬਕਾ ਚੇਅਰਮੈਨ ਮਲਕੀਤ ਸਿੰਘ ਮਧਰਾ, ਹਰਜਿੰਦਰ ਸਿੰਘ ਢਿੱਲੋਂ, ਡਾ. ਗੁਰਦੀਪ ਸਿੰਘ, ਸੁਰਿੰਦਰ ਸਿੰਘ ਗੁਰਾਇਆ ਟਰੈਫਿਕ ਇੰਚਾ. ਬਟਾਲਾ, ਨਰਿੰਦਰ ਸਿੰਘ ਬਸਰਾਵਾਂ, ਰਿਖੀ ਕਪੂਰਥਲਾ, ਸਰਬਜੀਤ ਸਿੰਘ ਪੀਐਸਈਬੀ, ਚੇਅਰਮੈਨ ਹਰਭਜਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਮਾਤਾ ਜਸਬੀਰ ਕੌਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |