25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਕਟਾਰੂਚੱਕ ਨੇ ਪਿੰਡ ਸਹਾਰਨਪੁਰ ਨਜ਼ਦੀਕ ਬਣਾਈ ਜਾਣ ਵਾਲੀ ਸੜਕ ਦਾ ਰੱਖਿਆ ਨੀਂਹ ਪੱਥਰ <br/>

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਸੜਕ ਦਾ ਨੀਂਹ ਪੱਥਰ ਰੱਖਦੇ ਸਮੇਂ | ਤਸਵੀਰ : ਸੋਹਨ ਲਾਲ <br/> 18-02-2026
ਤਾਰਾਗੜ੍ਹ, 17 ਫਰਵਰੀ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ਦੇ ਲੋਕਾਂ ਲਈ ਇਕ ਖ਼ੁਸ਼ਖ਼ਬਰੀ ਕਿ ਵਿਧਾਨ ਸਭਾ ਹਲਕਾ ਭੋਆ ਦੀਆਂ 19 ਹੋਰ ਸੜਕਾਂ ਦੇ ਨਿਰਮਾਣ ਕਾਰਜ ਸ਼ੁਰੂ ਕਰਵਾਏ ਜਾ ਰਹੇ ਹਨ | ਜਿਸ ਅਧੀਨ ਅੱਜ 2 ਹੋਰ ਸੜਕਾਂ ਦੇ ਨਿਰਮਾਣ ਕਾਰਜ ਆਰੰਭ ਕਰਵਾਏ ਗਏ ਹਨ | ਇਹ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਪਿੰਡ ਸਹਾਰਨਪੁਰ ਵਿਖੇ ਤੇ ਪਿੰਡ ਚੇਲੇ ਚੱਕ ਵਿਖੇ ਨਵੀਆਂ ਸੜਕਾਂ ਦੇ ਨਿਰਮਾਣ ਕਾਰਜਾਂ ਦੇ ਨੀਂਹ ਪੱਥਰ ਰੱਖਣ ਮਗਰੋਂ ਕੀਤਾ | ਇਸ ਮੌਕੇ ਸਟੇਟ ਸਕੱਤਰ ਮਾਝਾ ਜੋਨ ਪੰਜਾਬ ਨਰੇਸ਼ ਸੈਣੀ, ਪਵਨ ਕੁਮਾਰ ਫ਼ੌਜੀ ਸੰਗਠਨ ਇੰਚਾਰਜ, ਕੁਲਦੀਪ ਬਲਾਕ ਪ੍ਰਧਾਨ, ਸਲਿੰਦਰ ਸਿੰਘ ਕੇਜਰੀਵਾਲ, ਚੰਨਣ ਸਿੰਘ, ਸਤਪਾਲ, ਸਵਰਨ ਸਿੰਘ, ਰਜਿੰਦਰ ਸਿੰਘ, ਅਸ਼ੋਕ ਸਿੰਘ, ਬਿਸ਼ੰਬਰ ਸਿੰਘ, ਉੱਤਮ ਚੰਦ, ਬਲਵਿੰਦਰ ਸਿੰਘ, ਸਰਪੰਚ ਮਨਜੀਤ ਕੌਰ, ਸਰਪੰਚ ਪਰਮਜੀਤ ਕੌਰ ਤੇ ਹੋਰ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ | ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਅੱਜ ਮੈਂ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਸਹਾਰਨਪੁਰ ਅਤੇ ਪਿੰਡ ਚੇਲੇ ਚੱਕ ਵਿਖੇ ਦੋ ਨਵੀਆਂ ਸੜਕਾਂ ਦੇ ਨਿਰਮਾਣ ਕਾਰਜ ਸ਼ੁਰੂ ਕਰਵਾਏ ਹਨ |

ਪਿਛਲੀ ਖ਼ਬਰ ਸਿੱਧ ਬਾਬਾ ਬਨਖੰਡੀ ਨਾਥ ਧਾਮ 'ਚ ਸਤ ਚੰਡੀ ਮਹਾਰੁਦਰ ਯੱਗ ਤੇ ਮੂਰਤੀ ਸਥਾਪਨਾ ਸਮਾਗਮ <br/> ਅਗਲੀ ਖ਼ਬਰ 'ਆਪ' ਆਗੂ ਸਵਰਨ ਸਿੰਘ ਸਲਾਰੀਆ ਨੇ ਸੁਣੀਆਂ ਦੁਨੇਰਾ ਦੇ ਲੋਕਾਂ ਦੀਆਂ ਸਮੱਸਿਆਵਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।